Breaking News
Home / ਪੰਜਾਬ / ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਹੋਇਆ ਮੁਕੰਮਲ, ਨਤੀਜੇ 23 ਮਈ ਨੂੰ

ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਹੋਇਆ ਮੁਕੰਮਲ, ਨਤੀਜੇ 23 ਮਈ ਨੂੰ

ਪੰਜਾਬ ‘ਚ 65.79 ਫੀਸਦੀ ਪਈਆਂ ਵੋਟਾਂ
ਚੰਡੀਗੜ੍ਹ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਜਿਸ ਦੇ ਨਤੀਜੇ ਹੁਣ 23 ਮਈ ਦਿਨ ਵੀਰਵਾਰ ਨੂੰ ਆ ਜਾਣਗੇ। ਸੱਤਵੇਂ ਪੜ੍ਹਾਅ ਤਹਿਤ ਲੰਘੇ ਕੱਲ੍ਹ ਪੰਜਾਬ ਦੀਆਂ 13 ਸੀਟਾਂ ਸਮੇਤ 59 ਸੀਟਾਂ ‘ਤੇ ਵੋਟਾਂ ਪਈਆਂ ਹਨ। ਪੰਜਾਬ ਵਿਚ ਕੁੱਲ 65.79 ਫੀਸਦੀ ਪੋਲਿੰਗ ਹੋਈ ਹੈ। ਜਿਸ ਤਹਿਤ ਲੋਕ ਸਭਾ ਹਲਕਾ ਬਠਿੰਡਾ ਵਿਚ ਸਭ ਤੋਂ ਵੱਧ 73.93 ਫੀਸਦੀ ਅਤੇ ਫਿਰੋਜ਼ਪੁਰ ਵਿਚ 72.58 ਫੀਸਦੀ ਵੋਟਾਂ ਪਈਆਂ ਹਨ, ਜਦਕਿ ਅੰਮ੍ਰਿਤਸਰ ਵਿਚ ਸਭ ਤੋਂ ਘੱਟ 56.35 ਫੀਸਦੀ ਪੋਲਿੰਗ ਹੋਈ ਹੈ। ਇਸੇ ਤਰ੍ਹਾਂ ਪਟਿਆਲਾ ਵਿਚ 67.62, ਸੰਗਰੂਰ ‘ਚ 71.24, ਲੁਧਿਆਣਾ ‘ਚ 62.15, ਫਰੀਦਕੋਟ ‘ਚ 63.20, ਖਡੂਰ ਸਾਹਿਬ ‘ਚ 64.17, ਫਤਹਿਗੜ੍ਹ ਸਾਹਿਬ ‘ਚ 65.65, ਆਨੰਦਪੁਰ ਸਾਹਿਬ ‘ਚ 64.05, ਗੁਰਦਾਸਪੁਰ ‘ਚ 69.30, ਹੁਸ਼ਿਆਰਪੁਰ ‘ਚ 61.63 ਅਤੇ ਜਲੰਧਰ ‘ਚ 62.92 ਫੀਸਦੀ ਵੋਟਾਂ ਪਈਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 278 ਉਮੀਦਵਾਰ ਮੈਦਾਨ ਵਿਚ ਸਨ ਅਤੇ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਵਿਚਾਲੇ ਹੀ ਹੈ।

Check Also

ਅੰਮ੍ਰਿਤਸਰ ਅਤੇ ਸ੍ਰੀ ਮੁਕਤਸਰ ਸਾਹਿਬ ‘ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ

ਦਿੱਲੀ ‘ਚ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਵਿਅਕਤੀ ਗ੍ਰਿਫਤਾਰ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਵਿਚ …