Breaking News
Home / ਭਾਰਤ / ਰਾਜਨੀਤਕ ਦਲ ਕੁਝ ਵੀ ਦਾਅਵਾ ਕਰਨ – ਪਹਿਲੀ ਸਰਜੀਕਲ ਸਟਰਾਈਕ 2016 ਵਿਚ ਹੋਈ

ਰਾਜਨੀਤਕ ਦਲ ਕੁਝ ਵੀ ਦਾਅਵਾ ਕਰਨ – ਪਹਿਲੀ ਸਰਜੀਕਲ ਸਟਰਾਈਕ 2016 ਵਿਚ ਹੋਈ

ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ – ਬਾਲਾਕੋਟ ਏਅਰ ਸਟ੍ਰਾਈਕ ਭਾਰਤੀ ਹਵਾਈ ਫੌਜ ਦੀ ਵੱਡੀ ਉਪਲਬਧੀ
ਨਵੀਂ ਦਿੱਲੀ/ਬਿਊਰੋ ਨਿਊਜ਼
ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਸਰਜੀਕਲ ਸਟਰਾਈਕ ਨੂੰ ਲੈ ਕੇ ਨਵਾਂ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਡੀ.ਜੀ.ਐਮ.ਓ. ਨੇ ਆਰ.ਟੀ.ਆਈ. ਦੇ ਜਵਾਬ ਵਿਚ ਕਿਹਾ ਸੀ ਕਿ ਸਤੰਬਰ 2016 ਵਿਚ ਇਕ ਹੀ ਸਰਜੀਕਲ ਸਟਰਾਈਕ ਹੋਈ ਹੈ। ਉਨ੍ਹਾਂ ਦੱਸਿਆ ਕਿ ਅਸੀਂ ਜੋ ਕਹਿ ਰਹੇ ਹਾਂ, ਸਿਰਫ ਉਹੀ ਤੱਥਾਂ ਦੇ ਅਧਾਰਿਤ ਹੈ। ਰਾਜਨੀਤਕ ਪਾਰਟੀਆਂ ਕੁਝ ਵੀ ਕਹੀ ਜਾਣ, ਉਨ੍ਹਾਂ ਨੂੰ ਸਰਕਾਰ ਜਵਾਬ ਦੇਵੇਗੀ। ਧਿਆਨ ਰਹੇ ਕਿ ਚੋਣ ਪ੍ਰਚਾਰ ਦੌਰਾਨ ਕਾਂਗਰਸ ਆਗੂ ਰਾਜੀਵ ਸ਼ੁਕਲਾ ਨੇ ਦਾਅਵਾ ਕੀਤਾ ਸੀ ਕਿ ਯੂ.ਪੀ.ਏ. ਦੇ ਸ਼ਾਸਨ ਵਿਚ 6 ਵਾਰ ਸਰਜੀਕਲ ਸਟਰਾਈਕ ਹੋਈ ਸੀ। ਇਸੇ ਦੌਰਾਨ ਲੈਫਟੀਨੈਂਟ ਜਨਰਲ ਨੇ ਕਿਹਾ ਕਿ ਬਾਲਾਕੋਟ ਵਿਚ ਅੱਤਵਾਦੀਆਂ ‘ਤੇ ਹਵਾਈ ਹਮਲਾ ਭਾਰਤੀ ਹਵਾਈ ਫੌਜ ਦੀ ਇਕ ਵੱਡੀ ਉਪਲਬਧੀ ਸੀ। ਉਨ੍ਹਾਂ ਦੱਸਿਆ ਕਿ ਇਸ ਸਾਲ ਸਾਡੇ ਫੌਜੀਆਂ ਨੇ 80 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ ਅਤੇ 20 ਨੂੰ ਗ੍ਰਿਫਤਾਰ ਵੀ ਕੀਤਾ ਹੈ।

Check Also

ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ – ਇਕ ਜਵਾਨ ਵੀ ਹੋਇਆ ਸ਼ਹੀਦ

ਲੰਘੇ ਕੱਲ੍ਹ ਪੁਲਵਾਮਾ ‘ਚ ਜ਼ਖਮੀ ਹੋਏ ਦੋ ਜਵਾਨਾਂ ਨੇ ਵੀ ਤੋੜਿਆ ਦਮ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ …