Breaking News
Home / ਕੈਨੇਡਾ / ਸੀਨੀਅਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ

ਸੀਨੀਅਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ

ਫਿਊਨਰਲ ਸੇਵਾਵਾਂ ਦੀ ਰਜਿਸਟਰੇਸ਼ਨ ਫੀਸ ਦੀ ਵਾਪਸੀ ਲਈ ਸੰਪਰਕ 30 ਜੂਨ ਤੱਕ
ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਵਲੋਂ ਇਸ ਸੈਸ਼ਨ ਦੀ ਜਨਰਲ ਬਾਡੀ ਦੀ ਪਲੇਠੀ ਮੀਟਿੰਗ 9 ਮਈ 2019 ਨੂੰ ਪਰਮਜੀਤ ਬੜਿੰਗ ਦੀ ਪਰਧਾਨਗੀ ਹੇਠ ਹੋਈ। ਬਲਵਿੰਦਰ ਬਰਾੜ ਨੇ ਸਟੇਜ ਸੰਭਾਲਦਿਆਂ ਹਾਜਰ ਹੋਏ ਮੈਂਬਰਾਂ ਨੂੰ ਜੀ ਆਇਆਂ ਕਹਿੰਦੇ ਹੋਏ ਸਮੂਹ ਕਲੱਬਾਂ ਦੇ ਭਾਰਤ ਦੀ ਫੇਰੀ ਤੋਂ ਸੁੱਖੀਂ ਸਾਂਦੀ ਮੁੜੇ ਮੈਂਬਰਾਂ ਨੂੰ ਐਸੋਸੀਏਸ਼ਨ ਵਲੋਂ ਖੁਸ਼-ਆਮਦੀਦ ਕਿਹਾ। ਇਸ ਉਪਰੰਤ ਪ੍ਰਸਿੱਧ ਸ਼ਾਇਰ ਸੁਖਮੰਦਰ ਰਾਮਪੁਰੀ ਨੇ ਅਰਥ ਭਰਪੂਰ ਤੇ ਭਾਵਪੂਰਤ ਗੀਤ ਪੇਸ਼ ਕੀਤਾ। ਜਿਸ ਦੀ ਸਾਰੇ ਸਰੋਤਿਆਂ ਨੇ ਤਾੜੀਆਂ ਮਾਰ ਕੇ ਦਾਦ ਦਿੱਤੀ।
ਇਸ ਤੋਂ ਬਾਅਦ ਜੰਗੀਰ ਸਿੰਘ ਸੈਂਭੀ ਨੇ ਸਿਹਤ ਸੁਧਾਰ ਬਾਰੇ ਗੱਲ ਕਰਦਿਆਂ ਜਾਣਕਾਰੀ ਦਿੱਤੀ ਕਿ ਪੈਦਲ ਚੱਲਣਾ ਦਿਲ ਵਾਸਤੇ ਕਸਰਤ ਨਹੀਂ ਹੈ। ਐਕਟਿਵ ਅਸਿਸਟ ਪ੍ਰੋਗਰਾਮ ਅਧੀਨ 65+ ਸੀਨੀਅਰਜ਼ ਨੂੰ ਜਿੰਮ ਦੇ ਖਰਚੇ ਲਈ 275 ਡਾਲਰ ਮਿਲ ਸਕਦੇ ਹਨ। ਜਿਸ ਨਾਲ ਉਹ ਜਿੰਮ ਵਿੱਚ ਜਾ ਕੇ ਲੋੜੀਂਦੀਆਂ ਕਸਰਤਾਂ ਕਰ ਸਕਦੇ ਹਨ। ਇਹਨਾਂ ਦੀ ਪ੍ਰਾਪਤੀ ਲਈ ਉਸ ਕੋਲ ਫਾਰਮ ਹਨ ਅਤੇ ਇਹ ਫਾਰਮ ਮੀਟਿੰਗ ਖਤਮ ਹੋਣ ‘ਤੇ ਲੈ ਲਏ ਜਾਣ। ਇਸੇ ਤਰ੍ਹਾਂ ਸਸਤੀਆਂ ਫਿਉਨਰਲ ਸੇਵਾਵਾਂ ਦੀ ਫਰੀ ਰਜਿਸਟਰੇਸ਼ਨ ਲਈ ਫਾਰਮ ਵੀ ਉਹਨਾਂ ਤੋਂ ਪ੍ਰਾਪਤ ਕੀਤ ੇ ਜਾ ਸਕਦੇ ਹਨ। ਇਸ ਤੋਂ ਬਾਅਦ ਪਰਮਜੀਤ ਬੜਿੰਗ ਨੇ ਪਿਛਲੇ ਸਮੇਂ ਵਿੱਚ ਹੋਈਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਅਕਤੂਬਰ 2018 ਤੋਂ ਬਾਅਦ ਪੰਜ ਐਮ ਪੀ ਪੀਜ਼ ਨਾਲ ਵਿਸਥਾਰ ਨਾਲ ਸੀਨੀਅਰਜ਼ ਅਤੇ ਸਮਾਜਿਕ ਮਸਲਿਆਂ ਜਿਵੇਂ ਆਟੋ ਇੰਸ਼ੋਰੈਂਸ, ਡੈਂਟਲ ਕੇਅਰ, ਹਸਪਤਾਲ ਅਤੇ ਯੂਨੀਵਰਸਿਟੀ ਤੇ ਜੋਰ ਦੇ ਕੇ ਉਹਨਾਂ ਨੂੰ ਹੱਲ ਕਰਵਾਉਣ ਲੰਬੀਆਂ ਮੀਟਿੰਗਾਂ ਕੀਤੀਆਂ ਹਨ। ਮੀਟਿੰਗਾਂ ਵਿੱਚ ਉਹਨਾਂ ਸਹਿਮਤੀ ਪ੍ਰਗਟਾਉਂਦੇ ਹੋਏ ਭਰੋਸਾ ਦਿੱਤਾ ਕਿ ਉਹ ਆਪਣੀ ਪੂਰੀ ਵਾਹ ਲਾਉਣਗੇ। ਐਸੋਸੀਏਸ਼ਨ ਨੇ ਬਰੈਂਪਟਨ ਦੇ ਮੇਅਰ ਨਾਲ ਸਾਰੇ ਮਸਲਿਆਂ ਖਾਸ ਕਰਕੇ ਬੱਸਾਂ ਦੇ ਪਾਸ, ਬੱਸਾਂ ਦੇ ਸ਼ੈਲਟਰਾਂ ਦੀ ਰੀਡੀਜਾਇੰਨਗ ਬਾਰੇ ਗੱਲ ਕੀਤੀ ਸੀ। ਮੇਅਰ ਦਾ ਵਤੀਰਾ ਬਹੁਤ ਵਧੀਆਂ ਰਿਹਾ ਤੇ ਐਸੋਸੀਏਸ਼ਨ ਨੂੰ ਬੱਜਟ ਸ਼ੈਸ਼ਨ ਵਿੱਚ ਆਉਣ ਦਾ ਸੱਦਾ ਦਿੱਤਾ। ਬੱਜਟ ਸ਼ੈਸ਼ਨ ਵਿੱਚ ਪਹੁੰਚਣ ‘ਤੇ ਸਾਰੇ ਕੌਂਸਲਰਾਂ ਨੇ ਐਸੋਸੀਏਸ਼ਨ ਦੇ ਮੈਂਬਰਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਜਥੇਬੰਦੀ ਵਲੋਂ ਸੀਨੀਅਰਜ਼ ਲਈ ਕੰਮ ਕਰਨ ਦੀ ਪ੍ਰਸੰਸਾ ਕੀਤੀ। ਉਸ ਵਿੱਚ 15 ਡਾਲਰ ਮਾਸਕ ਬੱਸ ਪਾਸ ਮਨਜੂਰ ਕੀਤਾ ਗਿਆ। ਮੀਟਿੰਗ ਵਿੱਚ ਕਾਊਂਸਲਰ ਹਰਕੀਰਤ ਸਿੰਘ ਨੇ ਹਾਜਰ ਹੋ ਕੇ ਦੱਸਿਆਂ ਕਿ ਬੱਸ ਪਾਸਾਂ ਦੀ ਇਹ ਸਕੀਮ ਅਕਤੂਬਰ ਮਹੀਨੇ ਤੋਂ ਲਾਗੂ ਹੋ ਜਾਵੇਗੀ। ਮੇਅਰ ਨੇ ਇੱਥੋਂ ਤੱਕ ਵੀ ਕਿਹਾ ਕਿ ਚੋਣਾਂ ਸਮੇਂ ਕੀਤੇ ਵਾਅਦੇ ਅਨੁਸਾਰ ਇਸ ਸਾਲ ਦੇ ਅੰਤ ਤੱਕ ਸੀਨੀਅਰਜ਼ ਲਈ ਮੁਫਤ ਬੱਸ ਰਾਈਡ ਦੀ ਸਹੂਲਤ ਦੇਣ ਦੇ ਫੈਸਲੇ ‘ਤੇ ਦ੍ਰਿੜ ਹੈ। ਪਰਮਜੀਤ ਨੇ ਅੱਗੇ ਦੱਸਿਆ ਕਿ ਡੈਂਟਲ ਕੇਅਰ ਦਾ ਮਸਲਾ ਉਵੇਂ ਹੀ ਹੈ ਅਤੇ ਐਸੋਸੀਏਸ਼ਨ ਇਸ ਨੂੰ ਹੱਲ ਕਰਵਾਉਣ ਲਈ ਲਗਾਤਾਰ ਸੰਪਰਕ ਵਿੱਚ ਹੈ।
ਰਿਪੋਰਟ ਵਿੱਚ ਦੱਸਿਆ ਗਿਆ ਕਿ ਐਸੋਸੀਏਸ਼ਨ ਵਲੋਂ ਸੀਨੀਅਰਜ਼ ਮਾਮਲਿਆਂ ਦੇ ਫੈਡਰਲ ਮੰਤਰੀ ਨਾਲ ਸੀਨੀਅਰਜ਼ ਦੇ ਸਰੋਕਾਰਾਂ ਬਾਰੇ ਵਿਸਥਾਰ ਨਾਲ ਗੱਲ ਹੋਈ ਸੀ ਜਿਸ ਵਿੱਚ ਮੰਤਰੀ ਨੇ ਸਹਿਮਤੀ ਪਰਗਟਾਈ ਪਰ ਬੱਜਟ ਵਿੱਚੋਂ ਇਸ ਸਬੰਧੀ ਕੁੱਝ ਵੀ ਪ੍ਰਾਪਤ ਨਾ ਹੋਇਆ।
ਪਿਛਲੇ ਸਮੇਂ ਵਿੱਚ ਸੀ ਏ ਚੰਦਰ ਕਾਂਤ ਨੂੰ ਰੱਖੜਾ ਦੀ ਫਿਊਨਰਲ ਫੰਡ ਸਬੰਧੀ ਕਾਰਗੁਜਾਰੀ ਬਾਰੇ ਜਾਣੂ ਕਰਵਾਇਆ ਗਿਆ ਸੀ। ਫਿਊਨਰਲ ਰਜਿਸਟਰੇਸ਼ਨ ਦੇ ਇਕੱਠੇ ਹੋਏ ਪੈਸਿਆਂ ਨੂੰ ਐਸੋਸੀਏਸ਼ਨ ਵਲੋਂ ਸਬੰਧਤ ਵਿਅਕਤੀਆਂ ਨੂੰ ਵਾਪਸ ਕਰਨ ਦੇ ਫੈਸਲੇ ਦਾ ਸਾਰੇ ਮੈਂਬਰਾਂ ਨੇ ਸਵਾਗਤ ਕੀਤਾ। ਦਾਅਵੇਦਾਰੀਆਂ ਪੇਸ਼ ਕਰਨ ਲਈ ਆਖਰੀ ਮਿਤੀ 30 ਜੂਨ ਤੱਕ ਵਧਾ ਦਿੱਤੀ ਗਈ ਹੈ ਤਾਂ ਜੋ ਕੋਈ ਸਬੰਧਤ ਵਿਅਕਤੀ ਰਹਿ ਨਾ ਜਾਵੇ। ਕੁੱਝ ਮੈਂਬਰਾਂ ਨੇ ਨੋਟਿਸ ਵਿੱਚ ਲਿਆਂਦਾ ਕਿ ਐਸੋਸੀਏਸ਼ਨ ਵਲੋਂ ਸਬੰਧਤ ਵਿਅਕਤੀਆਂ ਨੂੰ ਉਹਨਾਂ ਦੀ ਰਕਮ ਮੋੜੇ ਜਾਣ ਦੇ ਅਖਬਾਰਾਂ ਵਿੱਚ ਲੱਗੇ ਬਿਆਨਾਂ ਦੇ ਸੰਧਰਭ ਵਿੱਚ ਸੇਵਾ ਦਲ ਵਲੋਂ ਵਿਰੋਧ ਵਿੱਚ ਲੱਗੀ ਖਬਰ ਵਿੱਚ ਛਪਿਆ ਹੈ, ” ਫਿਊਨਰਲ ਸੇਵਾਵਾਂ ਬਾਰੇ ਲੱਗੀ ਖਬਰ ਉੱਪਰ ਚਰਚਾ ਕੀਤੀ ਗਈ ਅਤੇ ਅਫਸੋਸ ਪਰਗਟ ਕੀਤਾ ਗਿਆ”। ਐਸੋਸੀਏਸ਼ਨ ਵਲੋਂ ਇਸ ਖਬਰ ਦਾ ਨੋਟਿਸ ਲੈਂਦਿਆਂ ਕਿਹਾ ਗਿਆ ਹੈ ਕਿ ਲੋਕਾਂ ਦੇ ਪੈਸੇ ਮੋੜਣ ਦੇ ਫੈਸਲੇ ਉੱਤੇ ਅਫਸੋਸ ਪਰਗਟ ਕਰਨਾ ਅਸਲ ਵਿੱਚ ਅਫਸੋਸਜਨਕ ਅਤੇ ਨਿੰਦਨਯੋਗ ਹੈ।
ਇਸੇ ਦੌਰਾਨ ਪਰਮਜੀਤ ਬੜਿੰਗ ਨੇ ਦੱਸਿਆ ਕਿ ਅਗਲੇ ਮਹੀਨੇ ਜਨਰਲ ਬਾਡੀ ਮਿਿਟੰਗ ਵਿੱਚ ਨਵੀਂ ਕਮੇਟੀ ਚੁਣੀ ਜਾਵੇਗੀ ਜਿਸ ਵਿੱਚ ਪੰਜ ਨਵੇਂ ਮੈਂਬਰ ਲਏ ਜਾਣਗੇ ਤੇ ਦੋ ਮੈਂਬਰ ਪੁਰਾਣੀ ਕਮੇਟੀ ਵਿੱਚੋਂ ਹੀ ਲਏ ਜਾਣੇ ਹਨ। ਉਹਨਾਂ ਦੱਸਿਆ ਕਿ ਸਾਲਾਨਾ ਮਲਟੀਕਲਚਰਲ ਫੰਕਸ਼ਨ 28 ਜੁਲਾਈ 2019 ਨੂੰ ਕੀਤਾ ਜਾਵੇਗਾ ਜਿਸ ਬਾਰੇ ਅਗਲੀਆਂ ਮੀਟਿੰਗਾਂ ਵਿੱਚ ਤਿਆਰੀ ਸਬੰਧੀ ਕਮੇਟੀਆਂ ਵਗੈਰਾ ਬਣਾ ਕੇ ਤਿਆਰੀ ਕੀਤੀ ਜਾਵੇਗੀ। ਉਸ ਨੇ ਦੱਸਿਆ ਕਿ ਜਨਰਲ ਬਾਡੀ ਮੀਟਿੰਗ ਹਰ ਮਹੀਨੇ ਦੂਜੇ ਵੀਰਵਾਰ ਹੋਇਆ ਕਰੇਗੀ। ਮੀਟਿੰਗ ਖਤਮ ਹੋਣ ‘ਤੇ ਮੈਂਬਰ ਕਲੱਬਾਂ ਨੂੰ ਮੈਂਬਰਸ਼ਿੱਪ ਜਮ੍ਹਾਂ ਕਰਾਉਣ ਦੀ ਅਪੀਲ ਕੀਤੀ ਗਈ। ਐਸੋਸੀਏਸ਼ਨ ਵਿੱਚ ਸ਼ਾਮਲ ਹੋਏ ਨਵੇਂ ਕਲੱਬਾਂ ਗੌਰਡਨ ਰੈਂਡਲ ਸੀਨੀਅਰਜ਼ ਕਲੱਬ ਅਤੇ ਸੀਨੀਅਰਜ਼ ਪੈਰਿਟੀ ਕਲੱਬ ਨੂੰ ਜੀ ਆਇਆਂ ਕਿਹਾ ਅਤੇ ਐਸੋਸੀਏਸ਼ਨ ਦਾ ਹਿੱਸਾ ਬਣਨ ‘ਤੇ ਵਧਾਈ ਦਿੱਤੀ।
ਐਸੋਸੀਏਸ਼ਨ ਵਲੋਂ ਸਾਰੇ ਮੈਂਬਰਾਂ ਨੂੰ 26 ਮਈ ਨੂੰ 2 ਤੋਂ 5 ਵਜੇ ਤੱਕ ਬਰੈਂਪਟਨ ਸ਼ੌਕਰ ਸੈਂਟਰ ਵਿੱਚ ਹੋ ਰਹੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਮਿਿਟਂਗ ਵਿੱਚ ਪ੍ਰੋ: ਕੁਲਦੀਪ ਸਿੰਘ, ਗੁਰਮੇਲ ਸਿੰਘ ਬੈਂਸ, ਵਤਨ ਸਿੰਘ ਗਿੱਲ, ਕੈਪਟਨ ਇਕਬਾਲ ਸਿੰਘ ਵਿਰਕ, ਦਲਬੀਰ ਸਿੰਘ ਕੰਬੋਜ ਅਤੇ ਹੋਰਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਐਸੋਸੀਏਸ਼ਨ ਦੀ ਅਗਲੀ ਜਨਰਲ ਬਾਡੀ ਮੀਟਿੰਗ 13 ਜੂਨ ਦਿਨ ਵੀਰਵਾਰ ਨੂੰ ਹੋਵੇਗੀ। ਐਸੋਸੀਏਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ 647-262-4026, ਜੰਗੀਰ ਸਿੰਘ ਸੈਂਭੀਂ 416-409-0126, ਦੇਵ ਸੂਦ 416-553-0722, ਪਰੀਤਮ ਸਿੰਘ ਸਰਾਂ 416-833-0567 ਜਾਂ ਹਰਦਿਆਲ ਸਿੰਘ ਸੰਧੂ 647-686-4201 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਰੌਬਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਨਾਇਆ ਖ਼ਾਲਸੇ ਦਾ ਜਨਮ-ਦਿਹਾੜਾ

ਬਰੈਂਪਟਨ/ਡਾ. ਝੰਡ :ਲੰਘੇ ਐਤਵਾਰ 9 ਜੂਨ ਨੂੰ ਰੌਬਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਮਿਲ …