Breaking News
Home / ਪੰਜਾਬ / ਸਿੱਧੂ ਨੇ ਬਾਦਲਾਂ ਦੇ ਗੜ੍ਹ ਲੰਬੀ ‘ਚ ਰਾਜਾ ਵੜਿੰਗ ਦੇ ਹੱਕ ਕੀਤੀ ਰੈਲੀ

ਸਿੱਧੂ ਨੇ ਬਾਦਲਾਂ ਦੇ ਗੜ੍ਹ ਲੰਬੀ ‘ਚ ਰਾਜਾ ਵੜਿੰਗ ਦੇ ਹੱਕ ਕੀਤੀ ਰੈਲੀ

ਕਿਹਾ – ਪੰਜਾਬ ‘ਚ ਖੇਡੇ ਜਾ ਰਹੇ ਫਰੈਂਡਲੀ ਮੈਚ ਦਾ ਮੈਂ ਕਰਾਂਗਾ ਪਰਦਾਫਾਸ਼
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਵਿਚ ਬਾਦਲਾਂ ਦੇ ਗੜ੍ਹ ਲੰਬੀ ਵਿਖੇ ਭਰਵੀਂ ਰੈਲੀ ਕੀਤੀ। ਸਿੱਧੂ ਨੇ ਬਾਦਲ ਪਰਿਵਾਰ ‘ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਜੇਕਰ ਬੇਅਦਬੀ ਦੇ ਮਾਮਲੇ ‘ਤੇ ਇਨਸਾਫ਼ ਨਾ ਮਿਲਿਆ ਤਾਂ ਸਿੱਧੂ ਕੁਰਸੀ ਛੱਡ ਦੇਵੇਗਾ। ਉਨ੍ਹਾਂ ਆਪਣੇ ਲੰਬੇ ਭਾਸ਼ਣ ਦੌਰਾਨ ਨਰਿੰਦਰ ਮੋਦੀ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਆਪਣੇ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਕਿਹਾ ਕਿ ਸਿੱਧੂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਅਤੇ ਸੱਚ ਦੀ ਲੜਾਈ ਲੜਦਾ ਹੋਇਆ ਪੰਜਾਬ ਵਿਚ ਖੇਡੇ ਜਾ ਰਹੇ ਫ਼ਰੈਂਡਲੀ ਮੈਚ ਦਾ ਪਰਦਾਫ਼ਾਸ਼ ਕਰੇਗਾ। ਸਿੱਧੂ ਦਾ ਇਸ਼ਾਰਾ ਕੈਪਟਨ ਅਮਰਿੰਦਰ ਅਤੇ ਬਾਦਲਾਂ ਵੱਲ ਸੀ। ਸਿੱਧੂ ਨੇ ਵਾਰ-ਵਾਰ ਕਿਹਾ ਕਿ ਫ਼ਰੈਂਡਲੀ ਮੈਚ ਖੇਡਣ ਵਾਲੇ ਰਾਤਾਂ ਨੂੰ ਇਕੱਠੇ ਹੁੰਦੇ ਹਨ ਅਤੇ ਅਜੇ ਤੱਕ ਬਾਦਲਾਂ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਨਹੀਂ ਹੋ ਸਕੀ।

Check Also

ਤ੍ਰਿਪਤ ਰਾਜਿੰਦਰ ਬਾਜਵਾ ਨੇ ਸਿੱਧੂ ਨੂੰ ਦੱਸਿਆ ਚੰਗਾ ਇਨਸਾਨ

ਕਿਹਾ – ਛੇਤੀ ਸੰਭਾਲਣਗੇ ਬਿਜਲੀ ਵਿਭਾਗ ਦਾ ਕਾਰਜਭਾਰ ਚੰਡੀਗੜ੍ਹ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਦੇ ਖਿਲਾਫ …