Breaking News
Home / ਦੁਨੀਆ / ਯੂਕੇ ਦੇ ਅਮੀਰਾਂ ਦੀ ਸੂਚੀ ਵਿੱਚ ਹਿੰਦੂਜਾ ਭਰਾ ਮੋਹਰੀ

ਯੂਕੇ ਦੇ ਅਮੀਰਾਂ ਦੀ ਸੂਚੀ ਵਿੱਚ ਹਿੰਦੂਜਾ ਭਰਾ ਮੋਹਰੀ

ਲੰਡਨ : ਭਾਰਤੀ ਮੂਲ ਦੇ ਹਿੰਦੂਜਾ ਭਰਾਵਾਂ ਨੇ ਬਰਤਾਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਸਿਖਰ ‘ਤੇ ਥਾਂ ਬਣਾਈ ਹੈ। ਉਨ੍ਹਾਂ ਦੀ ਜਾਇਦਾਦ 22 ਅਰਬ ਪੌਂਡ ਹੈ। ਦੂਜੇ ਨੰਬਰ ‘ਤੇ ਮੁੰਬਈ ਵਿੱਚ ਜਨਮੇ ਰਿਊਬਨ ਭਰਾ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 18.66 ਅਰਬ ਪੌਂਡ ਹੈ। ਸ੍ਰੀ ਅਤੇ ਗੋਪੀਚੰਦ ਹਿੰਦੂਜਾ ਜਿਨ੍ਹਾਂ ਦੀਆਂ ਯੂਕੇ ਵਿੱਚ ਹਿੰਦੂਜਾ ਗਰੁੱਪ ਆਫ ਕੰਪਨੀਆਂ ਚੱਲਦੀਆਂ ਹਨ ਦੀ ਜਾਇਦਾਦ ਵਿੱਚ ਲੰਘੇ ਵਰ੍ਹੇ 1.35 ਅਰਬ ਪੌਡ ਦਾ ਇਜ਼ਾਫਾ ਹੋਇਆ। ਇਸ ਇਜ਼ਾਫ਼ੇ ਨੇ ਉਨ੍ਹਾਂ ਨੂੰ ‘ਸੰਡੇ ਟਾਈਮਜ਼’ ਦੀ ਅਮੀਰਾਂ ਦੀ ਸੂਚੀ’ ਵਿੱਚ ਸਿਖਰ ‘ਤੇ ਲਿਆ ਖੜ੍ਹਾ ਕੀਤਾ। ਇਸ ਤੋਂ ਪਹਿਲਾਂ ਉਹ 2014 ਅਤੇ 2017 ਵਿੱਚ ਵੀ ਸਿਖ਼ਰ ‘ਤੇ ਸਨ। ਮੁੰਬਈ ਦੇ ਰਿਊਬਨ ਭਰਾ ਡੇਵਿਡ 80 ਅਤੇ ਸਿਮੋਨ 70 ਨੇ ਇਸ ਸੂਚੀ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੀ ਕੁਲ ਜਾਇਦਾਦ 18.66 ਅਰਬ ਪੌਂਡ ਹੈ। ਉਨ੍ਹਾਂ ਲੰਘੇ ਵਰ੍ਹੇ ਇਕ ਅਰਬ ਪੌਂਡ ਦੀ ਜਾਇਦਾਦ ਖਰੀਦੀ।

Check Also

ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਵਲੋਂ ਅਸਤੀਫ਼ਾ

ਨਵੇਂ ਪ੍ਰਧਾਨ ਮੰਤਰੀ ਦੀ ਚੋਣ ਤੱਕ ਅਹੁਦੇ ‘ਤੇ ਬਣੇ ਰਹਿਣਗੇ ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੀ …