Breaking News
Home / ਰੈਗੂਲਰ ਕਾਲਮ / ਖੇਤਾਂ ਦੀ ਅੱਗ

ਖੇਤਾਂ ਦੀ ਅੱਗ

ਬੋਲਬਾਵਾਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
29 ਅਪ੍ਰੈਲ, 2019 ਦੀ ਦੁਪਹਿਰ। ਕੁਝ ਦਿਨਪਹਿਲਾਂ ਅੰਨ ਦੇਣਵਾਲਾ ਅੱਜ ਖੇਤਸੜਰਿਹੈ।ਹਾੜੀ ਦੇ ਇਸ ਵਾਰ ਦੇ ਸੀਜ਼ਨਵਿਚ ਜਿੰਨੀਆਂ ਕਣਕਦੀਆਂ ਫਸਲਾਂ ਸੜੀਆਂ, ਓਨੀਆਂ ਮੇਰੀ ਸੁਰਤ ‘ਚ ਪਹਿਲਾਂ ਕਦੇ ਨਹੀਂ ਸੜੀਆਂ।ਕਣਕਾਂ ਕੀ ਸੜੀਆਂ, ਦੇਖ-ਸੁਣ ਕੇ ਦਿਲਸੜਰਿਹੈ ਤੇ ਸੁਆਹ-ਸੁਆਹ ਹੋਈ ਜਾ ਰਿਹੈ। ਰੋਜ਼ ਵਾਂਗ ਸੜਦੇ ਖੇਤਦੀਆਂ ਖਬਰਾਂ, ਫੋਟੂਆਂ ਤੇ ਵੀਡੀਓਜ਼ ਦੇਖ ਹੁੰਦੀ ਪਰੇਸ਼ਾਨੀ ਝੱਲਣ ਵਾਲੀਨਹੀਂ।
ਅਸੀਂ ਅੰਨ ਸਾੜਰਹੇ ਹਾਂ, ਆਪਣੀਅਣਗਹਿਲੀ ਤੇ ਕਾਹਲਭਰੇ ਕਾਰਨਾਮਿਆਂ ਕਾਰਨ। ਇੱਕ ਤਸਵੀਰ ਨੇ ਦਿਲ ਵਲੂੰਧਰਿਆ। ਪੁੱਤਾਂ ਨਾਲ ਬੁੱਢੀ ਮਾਂ ਖੇਤ ਪਹੁੰਚੀ ਹੋਈ ਹੈ ਕਣਕ ਨੂੰ ਲੱਗੀ ਅੱਗ ਬੁਝਾਉਣ। ਬਹੁੜੀਆਂ ਘਤਦੀ ਹੈ। ਰੱਬ ਅੱਗੇ ਅਰਜੋਈਆਂ ਕਰਦੀ ਹੈ, ਸਿਅੂਨੇ ਵਰਗੀ ਤੇ ਪੁੱਤਾਂ ਵਾਂਗ ਜੁਆਨਕੀਤੀਫਸਲਬਚਾਉਣਵਾਸਤੇ।
ੲੲੲੲ
ਪਿੰਡੋਂ ਸਾਦਿਕ ਜਾ ਰਿਹਾਂ ਸਕੂਟਰੀ’ਤੇ।ਰਾਹਵਿਚਕਿਸਾਨਭਰਾਕਣਕਦਾਨਾੜਸਾੜਰਹੇ ਨੇ, ਨਾਲਦੀਨਾਲਹਨੇਰੀ ਨੇ ਅੱਗ ਨੂੰ ਖਿੱਚਿਆ ਤੇ ਕੱਚੇ ਪਹੇ ‘ਤੇ ਲੈਆਂਦਾ ਹੈ। ਬੇਕਾਬੂ ਅੱਗ ਰੁੱਖਾਂ। ਖਾਸ ਕਰਸਫੈਦਿਆਂ ਤੇ ਹਰੀਆਂ-ਭਰੀਆਂ ਨਿੰਮ੍ਹਾਂ ਦੇ ਲੱਕ ਦੁਆਲੇ ਪੈ ਗਈ ਹੈ। ਇਵਉਂ ਲਗਦੈਜਿਵੇਂ ਅੱਗ ਤੋਂ ਹਰੇਵਾਈਜਰੀਨਾ ਗਈ ਹੋਵੇ ਤੇ ਹਨੇਰੀ ਚੰਦਰੀ ਨੇ ਚੁਗਲੀ ਜਾ ਕੀਤੀਹੋਵੇ! ਨਾੜਸਾੜਰਹੇ ਕਿਸਾਨਬਿਟਰ-ਬਿਟਰ ਝਾਕ ਰਹੇ ਨੇ ਰੁੱਖਾਂ ਨੂੰ ਲੂੰਹਦੀ ਅੱਗ ਵੱਲ। ਸੇਕੇ ਤੋਂ ਡਰਦੀਸਕੂਟਰੀ ਨੇ ਜਿਵੇਂ ਮੈਨੂੰਰਾਹਬਦਲਣਲਈਆਪੇ ਹੀ ਆਖ ਦਿੱਤਾ ਹੋਵੇ।
ੲੲੲੲ
ਖੇਤੀਂ ਲੱਗੀਆਂ ਜਧਲਾਈਆਂ ਅੱਗਾਂ ਕਾਰਨ ਇੱਕ ਨਹੀਂ ਸਗੋਂ ਅਣਗਿਣਤਹਾਦਸੇ ਵਾਪਰ ਚੁੱਕੇ ਨੇ।ਸੜਕੇ ਜਾਂਦੇ ਟੱਬਰਾਂ ਦੇ ਟੱਬਰ ਸਣੇ ਵਹੀਕਲਾਂ ਅੱਗ ਦੀਲਪੇਟਵਿਚ ਆ ਕੇ ਸੜੇ ਨੇ, ਅਜਿਹੀਆਂ ਖਬਰਾਂ ਦੀ ਕੋਈ ਤੋਟਨਹੀਂ।ਹਰਵਾਰਪੜ੍ਹਦੇ-ਸੁਣਦੇ ਹਾ ਅਜਿਹੀਆਂ ਖਬਰਾਂ ਪਰਅਸਰ ਕਿਸੇ ‘ਤੇ ਭੋਰਾਨਹੀਂ। ਅੰਤਾਂ ਦੀਕਾਹਲ ਹੈ, ਬੇ-ਧਿਆਨੀ ਹੈ। ਕਾਹਲਏਨੀ ਕਿ ਛੇਤੀ-ਛੇਤੀਫਸਲ ਵੱਢੋ,ਅਗਲੀ ਬੀਜੋ, ਉਗਾਓ ਤੇ ਪਕਾਓ, ਵੱਢੋ ਤੇ ਸੁੱਟ੍ਹੋ, ਖੇਤਖੜ੍ਹੀ ਰਹਿੰਦ-ਖੂੰਹਦ ਅੱਗ ਦੀਭੇਟਚੜ੍ਹਾਓ, ਜੇ ਨਾਲ ਜੀਵ-ਜੰਤੂ, ਰੁੱਖ ਜਾਂ ਮਨੁੱਖ ਅੱਗ ਦੀਭੇਟਚੜ੍ਹਦੇ ਨੇ ਤਾਂ ਚੜ੍ਹੀਜਾਣ…ਕੋਈ ਪ੍ਰਵਾਹਨਹੀਂ।ਪਰਾਲੀ ਨੂੰ ਸਾੜਨ-ਫੂਕਣ ਦੇ ਦਿਨੀਂ ਅਜਿਹੀਆਂ ਅਣਹੋਣੀਆਂ ਘਟਨਾਵਾਂ ਘਰਾਂ ਦੇ ਘਰਉਜਾੜਦੀਆਂ ਨੇ।ਲੋਕਡਾਗੋ-ਸੋਟੀ, ਥਾਣਿਓ-ਥਾਣੀਂ ਤੇ ਮੁਕੱਦਮੋ-ਮੁਕੱਦਮੀਂ ਹੁੰਦੇ ਨੇ। ਖੱਜਲ ਹੋਣ ਦੇ ਨਾਲ ਵਾਧੂੰ ਰੁਪੱਈਏ ਲੱਗ ਜਾਣਦਾ ਕੋਈ ਝੋਰਾਨਹੀਂ, ਬਸ…ਆਪਣੇ ਮਨਦੀਅੜੀ ਪੁਗਾਉਣੀ ਹੁੰਦੀ ਹੈ, ਪੁਗਾ ਲਈਜਾਂਦੀ ਹੈ। ਪਿਛਲੇ ਸਾਲਜਦਅਧਿਕਾਰੀ ਪਿੰਡਾਂ ਵਿਚ ਗਏ ਤੇ ਲੋਕਾਂ ਨੂੰ ਪਰਾਲੀਨਾਸਾੜਨ ਤੇ ਇਸਦਾਸਦ-ਉਪਯੋਗ ਕਰਨਦੀਆਂ ਸਲਾਹਾਂ ਦੇਣ ਲੱਗੇ ਤਾਂ ਲੋਕਾਂ ਡਾਗਾਂ ਵਿਖਾ ਕੇ ਭਜਾ ਦਿੱਤੇ। ਅਸੀਂ ਕੋਈ ਸਲਾਹਨਹੀਂ ਮੰਨਾਗੇ, ਕੇਹੜਾਂ ਪੁੱਛੂ, ਕੇਹੜਾ ਦੱਸੂ…ਜੇਹੜਾਂ ਪੁੱਛੂ ਉਹਨੂੰ ਚੰਗੀ ਤਰਾਂ ਦੱਸਣਾ ਸਾਨੂੰ ਆਉਂਦੈ।ਲੀਡਰਸਾਡੀਜੇਬ ‘ਚ ਨੇ, ਜਾ ਖੜ੍ਹਾਂਗੇ ਕੋਠੀਪਲੋ-ਪਲੀ!
ੲੲੲੲ
7 ਮਈ 2019 ਦੀਸਵੇਰ। ਅੱਜ ਫਿਰ ਆਇਐ ਉਹ ਲੰਮੀਆਂ-ਲੰਮੀਆਂ ਲਾਂਘਾਂ ਭਰਦਾ ਰੋਜ਼ ਵਾਂਗ…ਸੈਰਲਈ ਰੋਜ਼ ਗਾਰਡਨ। ਹੱਥ ਵਿਚਬਰੈਡਾਂ ਦਾਪੈਕਟ ਹੈ, ਰੋਜ਼ਾਨਾਲਿਆਉਂਦਾ ਹੈ, ਕਬੂਤਰਾਂ ਨੂੰ ਪਾਉਂਦਾ ਹੈ। ਕਬੂਤਰਜਿਵੇਂ ਇਹਨੂੰਉਡੀਕ ਹੀ ਰਹੇ ਹੁੰਦੇ ਨੇ ਹਰਸਵੇਰ। ਇਹ ਕਬੂਤਰ ਚੌਬੂਤਰੇ ਤੋਂ ਭੋਰਾਪਰ੍ਹੇ ਨਹੀਂ ਜਾਂਦੇ, ਇਹਦੇ ਬਰੈਡਾਂ ਦੇ ਨਾਲ-ਨਾਲ ਕਈਆਂ ਦਾ ਚੋਗ ਵੀਉਡੀਕਦੇ ਨੇ।ਧਿਆਨਨਾਲਦੇਖਦਾ ਹਾਂ ਮੈਂ। ਇਹ ਠੀਕਤਰ੍ਹਾਂ ਲੰਬੀਉਡਾਰੀਵੀਨਹੀਂ ਭਰਸਕਦੇ, ਉਡਦਾ ਹੈ ਕੋਈ-ਕੋਈ ਕਬੂਤਰ ਤੇ ਪਲਵਿਚ ਹੀ ਫੁਰ-ਫੁਰ…ਜਿਹੀ ਕਰਕੇ ਉਥੇ ਹੀ ਬਹਿਜਾਂਦਾ ਹੈ। ਸਰੀਰ ‘ਚ ਜਿਵੇਂ ਜਾਨ ਹੀ ਨਹੀਂ ਹੈ। ਮੇਰੇ ਨਾਲਦਾਸਾਥੀ ਕਹਿੰਦਾ ਹੈ-”ਕਬੂਤਰ ਲੇਜ਼ੀ ਕਰ ਦਿੱਤੇ ਨੇ ਲੋਕਾਂ ਨੇ ਵਾਧੂੰ ਦਾ ਚੋਗ ਪਾ-ਪਾ ਕੇ, ਹੁਣਇਹਨਾਂ ਵਿਚਆਪ ਉੱਡਣ ਤੇ ਉਡਕੇ ਚੋਗ ਚੁਗਣ ਜਾਣਦੀ ਹਿੰਮਤ ਨਹੀਂ ਰਹੀ…ਖਾ-ਖਾ ਕੇ ਕੁੱਪੇ ਜਿਹੇ ਹੋ ਗਏ ਨੇ…ਫੁੱਲ ਗਏ ਨੇ ਤੇ ਬਹੁਤੇ ਤਾਂ ਇੱਥੇ ਹੀ ਡਿੱਗ-ਡਿੱਗ ਕੇ ਮਰਜਾਂਦੇ ਨੇ…ਮੀਂਹ ਆਏ ਤੋਂ ਦੇਖੀਂ ਕਿਸੇ ਦਿਨ…ਜਾਂ ਹਨੇਰੀ ਆਈ ਤੋਂ ਦੇਖੀਂ ਕਿਵੇਂ ਦੂਰ-ਦੂਰਤੀਕਮਰੇ ਪਏ ਹੁੰਦੇ ਨੇ ਕਬੂਤਰ…ਏਹ ਚੋਗ ਚੁਗਾਉਣ ਵਾਲੇ ਲੋਕਆਪਣੇ ਵੱਲੋਂ ਤਾਂ ਪੁੰਨ ਦਾਕਾਰਜਕਰਦੇ ਨੇ ਪਰ ਇਹ ਪੁੰਨ ਦਾਕਾਰਜਨਹੀਂ ਹੈਗਾ।”
ਰੋਜ਼ ਸੋਚਦਾ ਹਾਂ ਕਿ ਦਾਨੀ-ਪੁੰਨੀ ਸੱਜਣ ਨੂੰ ਆਖਾਂ ਕਿ ਨਾਪਾਇਆਕਰ ਚੋਗ ਇੰਨ੍ਹਾਂ ਨੂੰ…ਉੱਡਣ ਦੇ ਇਹਨਾਂ ਨੂੰ ਆਪਣੇ ਪਰਾਂ ‘ਤੇ…ਕਾਹਤੋਂ ਲੇਜ਼ੀ ਕਰਤੇ ਕਬੂਤਰਤੈਂ ਮਿੱਤਰਾ! ਲੰਘਜਾਂਦਾ ਹਾਂ ਦੇਖਦਾ-ਦੇਖਦਾ, ਕਹਿ ਨਹੀਂ ਹੁੰਦਾ।

Check Also

ਧੂੰਏਂ ਦੀਆਂ ਧਾਹਾਂ ਤੇ ਲਾਟਾਂ ਦੀਆਂ ਲੇਰਾਂ

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 (ਘਸਮੈਲੀਡਾਇਰੀ ਦੇ ਪੁਰਾਣੇ ਪੰਨੇ ਫੋਲਦਿਆਂ ਟੋਰਾਂਟੋ ਫੇਰੀਚੇਤੇ …