Breaking News
Home / ਜੀ.ਟੀ.ਏ. ਨਿਊਜ਼ / ਪਾਕਿਦੀਜੇਲ੍ਹ ‘ਚ ਅੱਠ ਸਾਲਬਿਤਾਅ ਕੇ ਕੈਨੇਡਾ ਪਹੁੰਚੀ ਆਸ਼ੀਆਬੀਬੀ

ਪਾਕਿਦੀਜੇਲ੍ਹ ‘ਚ ਅੱਠ ਸਾਲਬਿਤਾਅ ਕੇ ਕੈਨੇਡਾ ਪਹੁੰਚੀ ਆਸ਼ੀਆਬੀਬੀ

ਟੋਰਾਂਟੋ : ਪਾਕਿਸਤਾਨਵਿਚਈਸ਼ਨਿੰਦਾ ਦੇ ਦੋਸ਼ ਤੋਂ ਰਿਹਾਅ ਹੋਈ ਆਸ਼ੀਆਬੀਬੀ ਹੁਣ ਆਪਣਾਦੇਸ਼ ਛੱਡ ਕੇ ਕੈਨੇਡਾ ਪਹੁੰਚ ਗਈ ਹੈ। ਆਸੀਆ ਨੇ ਪਾਕਿਸਤਾਨਦੀਜੇਲ੍ਹ ਵਿਚ 8 ਸਾਲਬਿਤਾਏ ਹਨ। ਲੰਘੇ ਸਾਲ 31 ਅਕਤੂਬਰ ਨੂੰ ਪਾਕਿਸਤਾਨਦੀ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਰਿਹਾਅਕਰ ਦਿੱਤਾ ਸੀ। ਰਿਹਾਈ ਤੋਂ ਬਾਅਦਦੇਸ਼ਭਰਵਿਚ ਹੰਗਾਮਾ ਹੋਇਆ ਸੀ। ਲੱਖਾਂ ਲੋਕਸੜਕਾਂ ‘ਤੇ ਉਤਰ ਆਏ ਸਨਅਤੇ ਉਨ੍ਹਾਂ ਨੇ ਸਰਕਾਰ, ਅਦਾਲਤਅਤੇ ਫੌਜ ਵਿਰੁੱਧ ਨਾਅਰੇਬਾਜ਼ੀਕੀਤੀ ਸੀ। ਇਕ ਈਸਾਈ ਮਹਿਲਾ ਨੂੰ ਈਸ਼ਨਿੰਦਾ ਦੇ ਦੋਸ਼ ਤੋਂ ਰਿਹਾਅਕਰਨਕਾਰਨਹਾਲਾਤਇੰਨੇ ਖਰਾਬ ਹੋ ਗਏ ਕਿ ਸੁਪਰੀਮ ਕੋਰਟ ਦੇ ਜੱਜਾਂ ‘ਤੇ ਵੀ ਗਲਤ ਟਿੱਪਣੀਆਂ ਕੀਤੀਆਂ ਗਈਆਂ। ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਸੱਚੇ ਮੁਸਲਮਾਨ ਨਹੀਂ ਹਨ।ਇਸ ਮਗਰੋਂ ਪਾਕਿਸਤਾਨ ਦੇ ਪ੍ਰਧਾਨਮੰਤਰੀਇਮਰਾਨਖਾਨ ਨੇ ਵੀਡੀਓਜਾਰੀਕਰਕੇ ਲੋਕਾਂ ਨੂੰ ਸਮਝਾਉਣ ਦੀਕੋਸ਼ਿਸ਼ਕੀਤੀ ਸੀ। ਇਮਰਾਨਖਾਨ ਨੇ ਕਿਹਾ ਸੀ ਕਿ ਰਿਹਾਈਦਾਫੈਸਲਾਇਸਲਾਮੀਕਾਨੂੰਨ ਦੇ ਤਹਿਤ ਹੀ ਲਿਆ ਗਿਆ ਹੈ ਅਤੇ ਇਸ ਨੂੰ ਸਾਰੇ ਲੋਕਾਂ ਨੂੰ ਸਵੀਕਾਰਕਰਨਾਚਾਹੀਦਾਹੈ।ਇਸਦੇ ਨਾਲ ਹੀ ਇਮਰਾਨ ਨੇ ਹਿੰਸਾ ਫੈਲਾਉਣ ਵਾਲੇ ਲੋਕਾਂ ਵਿਰੁੱਧ ਕਾਰਵਾਈਦੀਵੀਚਿਤਾਵਨੀ ਦਿੱਤੀ।
ਇੰਝ ਸ਼ੁਰੂ ਹੋਇਆ ਸੀ ਮਾਮਲਾ
ਇਹ ਘਟਨਾ 14 ਜੂਨ, 2009 ਦੀਹੈ। ਆਸੀਆ ਬੀਬੀਦਾਤਿੰਨ ਮੁਸਲਮਾਨ ਮਹਿਲਾਵਾਂ ਨਾਲਝਗੜਾ ਹੋ ਗਿਆ। ਉਦੋਂ ਉਹ ਲਾਹੌਰ ਦੇ ਸੇਖਪੁਰਾ ਸਥਿਤਆਪਣੇ ਖੇਤਾਂ ਵਿਚਕੰਮਕਰਰਹੀ ਸੀ। ਤੇਜ਼ ਧੁੱਪ ਕਾਰਨ ਆਸੀਆ ਨੂੰ ਪਿਆਸ ਲੱਗੀ ਅਤੇ ਉਸ ਨੇ ਖੂਹ ਨੇੜੇ ਪਏ ਮੁਸਲਿਮ ਮਹਿਲਾਵਾਂ ਲਈ ਰੱਖੇ ਪਾਣੀਵਿਚੋਂ ਥੋੜ੍ਹਾਪਾਣੀਪੀਲਿਆ। ਮੁਸਲਿਮ ਮਹਿਲਾਵਾਂ ਨੇ ਇਸ ਗੱਲ ਦਾਵਿਰੋਧਕੀਤਾ। ਉਨ੍ਹਾਂ ਦਾਕਹਿਣਾ ਸੀ ਕਿ ਆਸੀਆ ਨੇ ਪ੍ਰਭੂਯੀਸ਼ੂਅਤੇ ਪੈਗੰਬਰ ਮੁਹੰਮਦ ਦੀ ਤੁਲਨਾ ਕੀਤੀਹੈ। ਇਸ ਦੇ ਕੁਝ ਦਿਨਬਾਅਦ ਆਸੀਆ ਵਿਰੁੱਧ ਈਸ਼ਨਿੰਦਾ ਦੇ ਤਹਿਤਮਾਮਲਾਦਰਜਕੀਤਾ ਗਿਆ। ਪਾਕਿਸਤਾਨਪੈਨਲਕੋਰਟਦੀਧਾਰਾ 295-ਸੀ ਦੇ ਤਹਿਤ ਆਸੀਆ ਨੂੰ ਗ੍ਰਿਫਤਾਰਕਰਲਿਆ ਗਿਆ। ਇਸ ਕਾਨੂੰਨ ਦੇ ਤਹਿਤਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਹਿਮਦੀਆ ਮੁਸਲਿਮ ਭਾਈਚਾਰੇ ਦੀ ਕੀਤੀ ਸ਼ਲਾਘਾ

ਕਿਹਾ : ਕੈਨੇਡਾ ‘ਚ ਕਿਸੇ ਵੀ ਭਾਈਚਾਰੇ ਨਾਲ ਨਫ਼ਰਤ ਦੀ ਕੋਈ ਥਾਂ ਨਹੀਂ ਸਭ ਤੋਂ …