Breaking News
Home / ਜੀ.ਟੀ.ਏ. ਨਿਊਜ਼ / ਖਾਲਸਾਈ ਰੰਗ ‘ਚ ਰੰਗਿਆਮਾਲਟਨ ਤੋਂ ਰੈਕਸਡੇਲ

ਖਾਲਸਾਈ ਰੰਗ ‘ਚ ਰੰਗਿਆਮਾਲਟਨ ਤੋਂ ਰੈਕਸਡੇਲ

ਸਿਆਸੀ ਲੀਡਰਾਂ ਦੀਦੂਰੀਭਾਈਚਾਰੇ ਨੂੰ ਰੜਕੀ
ਟੋਰਾਂਟੋ/ਕੰਵਲਜੀਤ ਸਿੰਘ ਕੰਵਲ
ਓਨਟਾਰੀਓ ਗੁਰਦੁਆਰਾਜ ਕਮੇਟੀ ਵੱਲੋਂ ਹਰਸਾਲਦੀਤਰ੍ਹਾਂ ਇਸ ਵਰ੍ਹੇ ਵੀਖਾਲਸੇ ਦੇ 320ਵੇਂ ਸਾਜਨਾਦਿਵਸਅਤੇ ਸ੍ਰੀ ਗੁਰੂ ਨਾਨਕਦੇਵ ਜੀ ਦੇ 550ਵੇਂ ਪ੍ਰਕਾਸ਼ਦਿਹਾੜੇ ਨੂੰ ਸਮਰਪਿਤਨਗਰਕੀਰਤਨਦਾਆਯੋਜਿਨਕੀਤਾ ਗਿਆ। ਨਗਰਕੀਰਤਨਦਾ ਆਰੰਭ ਸ੍ਰੀ ਗੁਰੂ ਸਿੰਘ ਸਭਾਮਾਲਟਨ ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਪੰਜ ਪਿਆਰਿਆਂ ਦੀਅਗਵਾਈਹੇਠ ਗੁਰੂ ਗ੍ਰੰਥ ਸਾਹਿਬ ਜੀ ਦੀਪਾਲਕੀਨਾਲ ਆਰੰਭ ਹੋਇਆ। ਨਗਰਕੀਰਤਨ ਵਿੱਚ ਸਕੂਲੀ ਬੱਚਿਆਂ ਤੋਂ ਇਲਾਵਾ ਵੱਖ-ਵੱਖ ਗਤਕਾਪਾਰਟੀਆਂ ਗੱਤਕੇ ਦੇ ਜੌਹਰ ਦਿਖ਼ਾਰਹੀਆਂ ਸਨ।ਏਅਰਪੋਰਟਰੋਡਅਤੇ ਮਾਰਨਿੰਗ ਸਟਾਰਸਟਰੀਟ ਤੋਂ 12 :30 ਵਜੇ ਸ਼ੁਰੂ ਹੋਇਆ ਇਹ ਨਗਰਕੀਰਤਨ ਹੰਬਰ ਵੁੱਡ ਡਰਾਈਵਅਤੇ ਫਿੰਚ ਰੋਡ ਤੋਂ ਹੁੰਦਾ ਹੋਇਆ 7 ਕਿਲੋਮੀਟਰਦਾਰਸਤਾਤਹਿਕਰਦਾ ਹੋਇਆ ਸ਼ਾਮ 6 ਵਜੇ ਸਿੱਖ ਸਪਰਿਚੂਅਲਸੈਂਟਰਰੈਕਸਡੇਲ ਗੁਰਦੁਆਰਾ ਸਾਹਿਬ ਪੁੱਜਿਆ ਜਿੱਥੇ ਸੰਗਤਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ। ਪ੍ਰਬੰਧਕਾਂ ਅਨੁਸਾਰ ਇਸ ਨਗਰਕੀਰਤਨ ਵਿੱਚ ਡੇਢ ਲੱਖ ਤੋਂ ਵੱਧ ਸੰਗਤਾਂ ਨੇ ਹਾਜ਼ਰੀਭਰੀ।ਨਗਰਕੀਰਤਨ ਦੇ ਰਸਤੇ ‘ਤੇ 500 ਤੋਂ ਵੱਧ ਖਾਣ-ਪੀਣ ਦੇ ਲੰਗਰਾਂ ਅਤੇ ਜਾਣਕਾਰੀ ਦੇ ਸਟਾਲ ਸੰਗਤਾਂ ਵੱਲੋਂ ਲਗਾਏ ਗਏ। ਰੈਕਸਡੇਲ ਗੁਰਦੁਆਰਾ ਸਾਹਿਬਵਿਖੇ ਸਜਾਏ ਗਏ ਪੰਡਾਲ ਵਿੱਚ ਜਿੱਥੇ ਸੰਗਤਾਂ ਨੇ ਰਾਗੀਢਾਡੀਜਥਿਆਂ ਪਾਸੋਂ ਗੁਰਬਾਣੀਅਤੇ ਢਾਡੀਵਾਰਾਂ ਦਾਅਨੰਦਮਾਣਿਆਂ ਉੱਥੇ ਓਨਟਾਰੀਓਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਵੱਲੋਂ ਸੰਗਤਾਂ ਨੂੰ ਖਾਲਸੇ ਦੇ ਸਾਜਨਾਂ ਦਿਵਸਦੀਆਂ ਵਧਾਈਆਂ ਦਿੱਤੀਆਂ।
ਪੰਜਾਬੀਭਾਈਚਾਰੇ ਦੇ ਬਹੁਤੇ ਰਾਜਨੀਤਕਾਂ ਨੇ ਨਗਰਕੀਰਤਨ ਤੋਂ ਦੂਰੀਬਣਾਈ ਰੱਖੀ। ਕੈਨੇਡਾਦੀਫੈਡਰਲ ਸਾਇੰਸ ਮੰਤਰੀ ਡਾ. ਕ੍ਰਿਸ਼ਟੀ ਡੰਕਨ ਪੰਜਾਬੀ ਕੇਸਰੀਪਹਿਰਾਵੇ ਵਿੱਚ ਪੁੱਜੀ ਪਰ ਪ੍ਰਬੰਧਕਾਂ ਵੱਲੋਂ ਉਸ ਨੂੰ ਬੋਲਣਦਾਸਮਾਂ ਨਾ ਦਿੱਤਾ। ਕੰਸਰਵੇਟਿਵ ਪਾਰਟੀ ਦੇ ਐਮਪੀਪੀਦੀਪਕਅਨੰਦ, ਪ੍ਰਭਮੀਤਸਰਕਾਰੀਆਅਤੇ ਅਮਰਜੋਤ ਸੰਧੂ ਆਦਿ ਨੇ ਹਾਜਰੀਭਰੀ।ਨਗਰਕੀਰਤਨ ਮੌਕੇ ਸੱਜੇ ਦੀਵਾਨ ਵਿੱਚ ਓਨਟਾਰੀਓ ਗੁਰਦੁਆਰਾਜ ਕਮੇਟੀ ਵੱਲੋਂ ਜਾਰੀਪ੍ਰੈਸਨੋਟ ਵਿੱਚ ਫੈਡਰਲਸਰਕਾਰ ਵੱਲੋਂ ਅਪ੍ਰੈਲਮਹੀਨੇ ਨੂੰ ਸਿੱਖ ਹੈਰੀਟੇਜਮਹੀਨਾਂ ਐਲਾਨੇ ਜਾਣ ਤੇ ਸੰਗਤਾਂ ਨੂੰ ਵਧਾਈ ਦਿੱਤੀ ਗਈ, ਫੈਡਰਲਸਰਕਾਰ ਵੱਲੋਂ ਅੱਤਵਾਦ ਬਾਰੇ 2018 ਦੀਰਿਪੋਰਟ ਵਿੱਚ ਬਦਲੀ ਗਈ ਸ਼ਬਦਾਵਲੀਬਾਰੇ ਬੇਭਰੋਸਗੀਦਾਪ੍ਰਗਟਾਵਾਕਰਦੇ ਹੋਏ ਸ਼ੀਆਅਤੇ ਸੁੰਨੀ ਮੁਸਲਮਾਨਾਂ ਦੇ ਜ਼ਿਕਰ ਨੂੰ ਉਭਾਰਿਆ ਗਿਆ। ਕਮੇਟੀ ਵੱਲੋਂ ਕੈਨੇਡਾਅਤੇ ਭਾਰਤਸਰਕਾਰਾਂ ਦੀਮਿਲੀਭੁਗਤ ਦਾਖਦਸ਼ਾਜਾਹਰਕਰਦੇ ਹੋਏ ਕੁਝ ਸਿੱਖਾਂ ਦਾ ਨਾਂ ‘ਨੋ ਫਲਾਈਲਿਸਟ’ ਵਿੱਚ ਦਾਖਲਕਰਨ ਉੱਤੇ ਚਿੰਤਾ ਜਾਹਰਕੀਤੀ ਗਈ।

Check Also

ਕਿਊਬਕ ਵੀ ਤੁਰਨ ਲੱਗਾ ਅਮਰੀਕਾ ਦੀ ਰਾਹ ਉਤੇ, ਬਿਲ-9 ਨੂੰ ਦਿੱਤੀ ਮਨਜ਼ੂਰੀ

ਕਿਊਬਕ : ਕੈਨੇਡਾ ਦੇ ਕਿਊਬਕ ਸੂਬੇ ਦੀ ਸਰਕਾਰ ਵੀ ਅਮਰੀਕਾ ਦੀ ਰਾਹ ‘ਤੇ ਚੱਲਣ ਜਾ …