Breaking News
Home / ਪੰਜਾਬ / ਪੰਜਾਬੀ ਦੇ ਵਿਦਵਾਨ ਡਾ. ਕਿਰਪਾਲ ਸਿੰਘ ਕਸੇਲ ਦਾ ਦੇਹਾਂਤ

ਪੰਜਾਬੀ ਦੇ ਵਿਦਵਾਨ ਡਾ. ਕਿਰਪਾਲ ਸਿੰਘ ਕਸੇਲ ਦਾ ਦੇਹਾਂਤ

ਚੰਡੀਗੜ੍ਹ : ਪੰਜਾਬੀ ਦੇ ਮਸ਼ਹੂਰ ਵਿਦਵਾਨ ਕਿਰਪਾਲ ਸਿੰਘ ਕਸੇਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਅੰਮ੍ਰਿਤਸਰ ਦੇ ਪਿੰਡ ਢੰਡ ਕਸੇਲ ਵਿਚ ਜਨਮੇ ਡਾ. ਕਸੇਲ ਦੇ ਪਰਿਵਾਰ ਦਾ ਪਿਛੋਕੜ ਇਨਕਲਾਬੀ ਸੀ। ਉਨ੍ਹਾਂ ਨੇ ਡਾ. ਪਰਮਿੰਦਰ ਸਿੰਘ ਨਾਲ ‘ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ’ ਕਿਤਾਬ ਲਿਖੀ, ਜੋ ਪੰਜਾਬੀ ਸਾਹਿਤ ਵਿਚ ਕਲਾਸਿਕ ਦਾ ਦਰਜਾ ਰੱਖਦੀ ਹੈ। ਉਨ੍ਹਾਂ ਨੇ ਪ੍ਰੋ. ਪੂਰਨ ਸਿੰਘ ਦੀਆਂ ਅੰਗਰੇਜ਼ੀ ਲਿਖਤਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਅਤੇ ਯਮਲਾ ਜੱਟ ਦੇ ਗੀਤਾਂ ਦਾ ਸੰਪਾਦਨ ਕੀਤਾ। ਸਰਕਾਰੀ ਕਾਲਜ ਲੁਧਿਆਣਾ ਵਿਚ ਪੜ੍ਹਾਉਂਦਿਆਂ ਉਨ੍ਹਾਂ ਦੀ ਨਜ਼ਰ ਚਲੀ ਗਈ ਸੀ ਪਰ ਉਨ੍ਹਾਂ ਦਾ ਸਾਹਿਤਕ ਸਫ਼ਰ ਸਾਰੀ ਉਮਰ ਜਾਰੀ ਰਿਹਾ। ਮੌਲਿਕ ਰਚਨਾ ਦੇ ਨਾਲ-ਨਾਲ ਉਨ੍ਹਾਂ ਬਹੁਤ ਸਾਰੀਆਂ ਕਿਤਾਬਾਂ ਸੰਪਾਦਿਤ ਕੀਤੀਆਂ।

Check Also

ਅੰਮ੍ਰਿਤਸਰ ਅਤੇ ਸ੍ਰੀ ਮੁਕਤਸਰ ਸਾਹਿਬ ‘ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ

ਦਿੱਲੀ ‘ਚ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਵਿਅਕਤੀ ਗ੍ਰਿਫਤਾਰ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਵਿਚ …