Breaking News
Home / ਭਾਰਤ / ਰਾਫੇਲ ਮਾਮਲੇ ‘ਚ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਕੋਲੋਂ ਮੰਗਿਆ 7 ਦਿਨਾਂ ‘ਚ ਜਵਾਬ

ਰਾਫੇਲ ਮਾਮਲੇ ‘ਚ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਕੋਲੋਂ ਮੰਗਿਆ 7 ਦਿਨਾਂ ‘ਚ ਜਵਾਬ

ਰਾਹੁਲ ਦਾ ਕਹਿਣਾ ਸੀ – ਅਦਾਲਤ ਨੇ ਮੰਨਿਆ ਕਿ ਭ੍ਰਿਸ਼ਟਾਚਾਰ ਹੋਇਆ ਹੈ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕਰਕੇ 7 ਦਿਨਾਂ ਦੇ ਅੰਦਰ-ਅੰਦਰ 22 ਅਪ੍ਰੈਲ ਤੱਕ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਰਾਫੇਲ ਮਾਮਲੇ ਵਿਚ ਹੋ ਰਹੀ ਸੁਣਵਾਈ ‘ਤੇ ਅਦਾਲਤ ਨੇ ਕੇਂਦਰ ਸਰਕਾਰ ਦੀ ਦਲੀਲ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਗੁਪਤ ਦਸਤਾਵੇਜ਼ਾਂ ਨੂੰ ਸਬੂਤ ਮੰਨਿਆ ਜਾ ਸਕਦਾ ਹੈ। ਇਸ ਸਬੰਧੀ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਅੱਜ ਮੰਨ ਲਿਆ ਹੈ ਕਿ ਰਾਫੇਲ ਮਾਮਲੇ ਵਿਚ ਭ੍ਰਿਸ਼ਟਾਚਾਰ ਹੋਇਆ ਹੈ। ਉਸਦੇ ਇਸ ਬਿਆਨ ਦੇ ਖਿਲਾਫ ਭਾਜਪਾ ਨੇਤਾ ਮੀਨਾਕਸ਼ੀ ਲੇਖੀ ਨੇ ਪਟੀਸ਼ਨ ਪਾਈ ਹੈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਹੁਲ ਨੇ ਅਮੇਠੀ ਵਿਚ ਕਿਹਾ ਸੀ ਕਿ ਚੌਕੀਦਾਰ ਨੇ ਚੋਰੀ ਕੀਤੀ ਹੈ ਅਤੇ ਦੇਸ਼ ਦੇ 30 ਹਜ਼ਾਰ ਕਰੋੜ ਰੁਪਏ ਚੋਰੀ ਕਰਕੇ ਅਨਿਲ ਅੰਬਾਨੀ ਨੂੰ ਦਿੱਤੇ ਹਨ।

Check Also

’84’ਚ ਸਿੱਖੀ ਦਾ ਬਾਗ ਉਜਾੜਨ ਵਾਲਾ ਸੱਜਣ ਕੁਮਾਰ ਜੇਲ੍ਹ ‘ਚ ਬਣਿਆ ਮਾਲੀ

ਨਵੀਂ ਦਿੱਲੀ : ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਆਖ਼ਰਕਾਰ ਜੇਲ੍ਹ …