Breaking News
Home / ਕੈਨੇਡਾ / ਰਾਮਗੜ੍ਹੀਆ ਭਵਨ ਬਰੈਂਪਟਨ ਵਿਖੇ 16ਵਾਂ ਸਰਬ ਸਾਂਝਾ ਕਵੀ ਦਰਬਾਰ ਕਰਵਾਇਆ

ਰਾਮਗੜ੍ਹੀਆ ਭਵਨ ਬਰੈਂਪਟਨ ਵਿਖੇ 16ਵਾਂ ਸਰਬ ਸਾਂਝਾ ਕਵੀ ਦਰਬਾਰ ਕਰਵਾਇਆ

ਬਰੈਂਪਟਨ/ਜਰਨੈਲ ਸਿੰਘ ਮਠਾੜੂ : 6 ਅਪ੍ਰੈਲ 2019 ਨੂੰ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਆਪਣਾ ਮਹੀਨਾਵਾਰ ਸਰਬ ਸਾਂਝਾ ਕਵੀ ਦਰਬਾਰ ਰਾਮਗੜ੍ਹੀਆ ਭਵਨ ਬਰੈਂਪਟਨ ਵਿਖੇ ਕਰਵਾਇਆ ਗਿਆ। ਕਵੀ ਦਰਬਾਰ ਵਿੱਚ ਬਹੁਤ ਹੀ ਭਰਵੀਂ ਹਾਜ਼ਰੀ ਸੀ, ਜਿਵੇਂ ਇਸ ਵਿੱਚ ਇਸ ਵਿੱਚ ਸੁਖਿੰਦਰ, ਬਲਬੀਰ ਸਿੰਘ ਮੋਮੀ, ਉੱਘੇ ਪੰਜਾਬੀ ਸਾਹਿਤਕਾਰ ਤੇ ਲੇਖਕ ਪੂਰਨ ਸਿੰਘ ਪਾਂਧੀ, ਅਜੈਬ ਸਿੰਘ ਸੰਘਾ, ਪਰਮਜੀਤ ਦਿਓਲ, ਸੁੰਦਰਪਾਲ ਰਾਜਾਸਾਂਸੀ, ਡੀ ਪੀ ਸਿੰਘ ਸ਼ੇਰਗਿੱਲ, ਜਗਬੀਰ ਸਿੰਘ, ਭੁਪਿੰਦਰ ਸਿੰਘ, ਬਲਰਾਜ ਧਾਲੀਵਾਲ, ਮਹਿੰਦਰ ਪ੍ਰਤਾਪ, ਜੌਨ ਚੱਠਾ, ਸਰਬਜੀਤ ਸਿੰਘ ਅਰੋੜਾ, ਪਰਮਜੀਤ ਢਿੱਲੋਂ, ਤਲਵਿੰਦਰ ਮੰਡ , ਅਕਬਾਲ ਬਰਾੜ, ਬਾਬੂ ਸਿੰਘ ਕਲਸੀ, ਕੁਲਵੰਤ ਕੌਰ, ઠਜਸਵਿੰਦਰ ਕੌਰ, ਮਲਕੀਅਤ ਕੌਰ ਤੂਰ , ਸ਼ਿੰਗਾਰਾ ਸਿੰਘ, ਦਿਲਬਾਗ ਸਿੰਘ ਭੰਮਰਾ, ਬਲਵਿੰਦਰ ਸਿੰਘ ਮਠਾੜੂ, ਜਰਨੈਲ ਸਿੰਘ ਮਠਾੜੂ, ਸੁਖਵਿੰਦਰ ਕੌਰ, ਪਰਮਜੀਤ ਸਿੰਘ, ਚਰਨਜੀਤ ਸਿੰਘ, ਦਲਜੀਤ ਸਿੰਘ ਗੈਦੂ, ਜਸਵੀਰ ਸਿੰਘ ਸੈਂਬੀ, ਨਬੇਲ ਸਿੰਘ ਪਾਂਗਲੀਆ, ਸ਼ੈਂਟੀ ਕਾਲੀਆ, ਮਨਮੋਹਨ ਸਿੰਘ ਲਾਲੀ, ਹਰਦਿਆਲ ਸਿੰਘ ਝੀਤਾ, ਸੁਖਵਿੰਦਰ ਸਿੰਘ ਝੀਤਾ ਅਤੇ ਹੋਰ ਬਹੁਤ ਸਾਰੀਆਂ ਉੱਘੀਆਂ ਹਸਤੀਆਂ ਸ਼ਾਮਲ ਹੋਈਆਂ।
ਇਸ ਮੌਕੇ ਹੀਰਾ ਰੰਧਾਵਾ ਦੇ ਹੈੱਡਸ ਅਪ ਗਰੁੱਪ ਵੱਲੋਂ ਦੋ ਮਿੰਨੀ ਨਾਟਕ ਵੀ ਖੇਡੇ ਗਏ। ਜਿਨ੍ਹਾਂ ਦੀ ਸਰੋਤਿਆਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਨਾਟਕ ਰਾਹੀਂ ਭਾਰਤ ਤੋਂ ਆਏ ਉੱਘੇ ਰੰਗਕਰਮੀ ਅਤੇ ਫ਼ਿਲਮੀ ਕਲਾਕਾਰਾਂ ਸੁਵਿਧਾ ਦੁੱਗਲ, ਗੁਰਿੰਦਰ ਸਿੰਘ ਮਕਨਾ, ਕੁਲਵਿੰਦਰ ਖਹਿਰਾ ਅਤੇ ਜਗਵਿੰਦਰ ਸਿੰਘ ਹੋਰਾਂ ਨੇ ਇੰਡੀਆ ਤੋਂ ਨਵੇਂ ਆਉਂਦੇ ਇਮੀਗ੍ਰਾਂਟਸ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਲੋਕਾਂ ਨੂੰ ਜਾਗ੍ਰਿਤ ਕੀਤਾ ਅਤੇ ਸਟੇਜ ਦੀ ਜ਼ਿੰਮੇਵਾਰੀ ਹਰਦਿਆਲ ਸਿੰਘ ਝੀਤਾ ਨੇ ਬਹੁਤ ਹੀ ਬਾਖੂਬੀ ਢੰਗ ਨਾਲ ਨਿਭਾਈ। ਆਏ ਹੋਏ ਸਾਰੇ ਮਹਿਮਾਨਾਂ ਅਤੇ ਉੱਘੇ ਲੇਖਕਾਂ ਕਵੀਆਂ ਗੀਤਕਾਰਾਂ ਨੇ ਆਪੋ ਆਪਣੀਆਂ ਰਚਨਾਵਾਂ ਤੇ ਗੀਤ ਸੁਣਾ ਕੇ ਹਾਜ਼ਰੀਆਂ ਲਗਵਾਈਆਂ ਆਏ ਸਾਰੇ ਮਹਿਮਾਨਾਂ ਲਈ ਬਹੁਤ ਹੀ ਸੁਆਦਲੇ ਭੋਜਨ ਦਾ ਪ੍ਰਬੰਧ ਰਾਮਗੜ੍ਹੀਆ ਸਿੱਖ ਫਾਊਾਡੇਸ਼ਨ ਵੱਲੋਂ ਕੀਤਾ ਗਿਆ ਸੀ। ਜਸਵੀਰ ਸਿੰਘ ਸੈਂਭੀ ਪ੍ਰਧਾਨ ਫਾਊਂਡੇਸ਼ਨ ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਦਲਜੀਤ ਸਿੰਘ ਗੈਦੂ ਚੇਅਰਮੈਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਫਾਊਂਡੇਸ਼ਨ ਦੇ ਹੋਣ ਵਾਲੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਉਸ ਵਿੱਚ ਸ਼ਾਮਲ ਹੋਣ ਲਈ ਵੀ ਬੇਨਤੀ ਕੀਤੀ। ਹੋਰ ਵਧੇਰੇ ਜਾਣਕਾਰੀ ਲਈ ਦਲਜੀਤ ਸਿੰਘ ਗੈਦੂ 416 305 9878 ਅਤੇ ਹਰਦਿਆਲ ਸਿੰਘ ਝੀਤਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਰੌਬਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਨਾਇਆ ਖ਼ਾਲਸੇ ਦਾ ਜਨਮ-ਦਿਹਾੜਾ

ਬਰੈਂਪਟਨ/ਡਾ. ਝੰਡ :ਲੰਘੇ ਐਤਵਾਰ 9 ਜੂਨ ਨੂੰ ਰੌਬਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਮਿਲ …