Breaking News
Home / ਦੁਨੀਆ / ਭਾਜਪਾ ਸੱਤਾ ‘ਚ ਆਈ ਤਾਂ ਸ਼ਾਂਤੀ ਸਬੰਧੀ ਗੱਲਬਾਤ ਦੀ ਉਮੀਦ : ਇਮਰਾਨ ਖਾਨ

ਭਾਜਪਾ ਸੱਤਾ ‘ਚ ਆਈ ਤਾਂ ਸ਼ਾਂਤੀ ਸਬੰਧੀ ਗੱਲਬਾਤ ਦੀ ਉਮੀਦ : ਇਮਰਾਨ ਖਾਨ

ਕਾਂਗਰਸ ਨੇ ਕਿਹਾ – ਮੋਦੀ ਨੂੰ ਵੋਟ ਮਤਲਬ ਪਾਕਿਸਤਾਨ ਨੂੰ ਵੋਟ

ਇਸਮਾਲਾਬਾਦ/ਬਿਊਰੋ ਨਿਊਜ਼

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਜੇਕਰ ਭਾਰਤ ਵਿਚ ਅਗਾਮੀ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਦੁਬਾਰਾ ਸੱਤਾ ‘ਤੇ ਕਾਬਜ਼ ਹੁੰਦੀ ਹੈ ਤਾਂ ਸ਼ਾਂਤੀ ਵਾਰਤਾ ਹੋਣ ਦੀ ਉਮੀਦ ਹੈ। ਇਸ ਦੇ ਚੱਲਦਿਆਂ ਵਿਰੋਧੀ ਧਿਰ ਨੇ ਇਮਰਾਨ ਖਾਨ ਦੇ ਇਸ ਬਿਆਨ ‘ਤੇ ਟਿੱਪਣੀ ਕੀਤੀਆਂ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਟਵੀਟ ਕਰਕੇ ਕਿਹਾ ਕਿ ਪਾਕਿਸਤਾਨ ਜ਼ਿਆਦਾਤਰ ਮੋਦੀ ਦੇ ਨਾਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਨੂੰ ਵੋਟ ਕਰਨ ਦਾ ਮਤਲਬ ਪਾਕਿਸਤਾਨ ਨੂੰ ਵੋਟ ਦੇਣਾ ਹੋਵੇਗਾ। ਸੂਰਜੇਵਾਲਾ ਨੇ ਕਿਹਾ ਕਿ ਮੋਦੀ ਦਾ ਪਹਿਲਾਂ ਨਵਾਜ਼ ਸ਼ਰੀਫ ਨਾਲ ਪਿਆਰ ਸੀ ਅਤੇ ਹੁਣ ਇਮਰਾਨ ਖਾਨ ਦਾ ਚਹੇਤਾ ਯਾਰ ਹੋ ਗਿਆ ਹੈ ਅਤੇ ਢੋਲ ਦੀ ਪੋਲ ਹੁਣ ਖੁੱਲ੍ਹ ਗਈ ਹੈ।

ਵਿਦੇਸ਼ੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਮਰਾਨ ਨੇ ਕਿਹਾ ਕਿ ਜੇਕਰ ਭਾਰਤ ਵਿਚ ਭਾਜਪਾ ਸੱਤਾ ਵਿਚ ਆਈ ਤਾਂ ਕਸ਼ਮੀਰ ਮਸਲੇ ਦਾ ਕੋਈ ਨਾ ਕੋਈ ਹੱਲ ਨਿਕਲ ਸਕਦਾ ਹੈ। ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਜੇਕਰ ਭਾਰਤ ਵਿਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਹ ਕਸ਼ਮੀਰ ਮਸਲੇ ਨੂੰ ਹੱਲ ਕਰਨ ਤੋਂ ਪਿੱਛੇ ਹਟ ਸਕਦੀ ਹੈ।

Check Also

ਸੰਘਾਈ ਸੰਮੇਲਨ ‘ਚ ਮੋਦੀ ਨੇ ਅੱਤਵਾਦ ਦੇ ਮੁੱਦੇ ‘ਤੇ ਪਾਕਿ ਨੂੰ ਘੇਰਿਆ

ਕਿਹਾ – ਅੱਤਵਾਦ ਨਾਲ ਨਜਿੱਠਣ ਲਈ ਸਾਰਿਆਂ ਦਾ ਇਕੱਠੇ ਹੋਣਾ ਜ਼ਰੂਰੀ ਬਿਸ਼ਕੇਕ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ …