Breaking News
Home / ਪੰਜਾਬ / ਸ੍ਰੀ ਆਨੰਦਪੁਰ ਸਾਹਿਬ ‘ਚ ਹੋਲਾ ਮਹੱਲਾ ਹੋਇਆ ਸੰਪੰਨ

ਸ੍ਰੀ ਆਨੰਦਪੁਰ ਸਾਹਿਬ ‘ਚ ਹੋਲਾ ਮਹੱਲਾ ਹੋਇਆ ਸੰਪੰਨ

ਨਿਹੰਗ ਸਿੰਘ ਜਥੇਬੰਦੀਆਂ ਨੇ ਗਤਕੇ ਅਤੇ ਘੋੜ ਸਵਾਰੀ ਦੇ ਦਿਖਾਏ ਕਰਤਬ ਅਤੇ ਮਹੱਲਾ ਵੀ ਸਜਾਇਆ
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼
ਸ੍ਰੀ ਆਨੰਦਪੁਰ ਸਾਹਿਬ ਵਿਚ ਹੋਲਾ ਮਹੱਲਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਦੇਸ਼ ਅਤੇ ਵਿਦੇਸ਼ਾਂ ਵਿਚੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ। ਹੋਲੇ ਮਹੱਲੇ ਦੇ ਆਖਰੀ ਦਿਨ ਅੱਜ ਨਿਹੰਗ ਸਿੰਘ ਜਥੇਬੰਦੀਆਂ ਨੇ ਗਤਕੇ ਅਤੇ ਘੋੜ ਸਵਾਰੀ ਦੇ ਕਰਤਬ ਦਿਖਾਏ ਅਤੇ ਮਹੱਲਾ ਵੀ ਸਜਾਇਆ। ਧਿਆਨ ਰਹੇ ਕਿ ਐਸ.ਜੀ.ਪੀ.ਸੀ. ਨੇ ਲੰਘੇ ਕੱਲ੍ਹ ਹੀ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਹੱਲਾ ਸਜਾਇਆ ਸੀ।
ਇਸ ਵਾਰ ਹੋਲੇ ਮਹੱਲੇ ਦੌਰਾਨ ਨਵਾਂਸ਼ਹਿਰ ਦੇ ਬਲਵਿੰਦਰ ਸਿੰਘ ਨਾਮੀ ਵਿਅਕਤੀ ਵਲੋਂ ਲਿਆਂਦੀ ਏ.ਸੀ. ਟਰਾਲੀ ਵੀ ਖਿੱਚ ਦਾ ਕੇਂਦਰ ਬਣੀ ਰਹੀ। ਇਸ ਟਰਾਲੀ ਵਿਚ ਏ.ਸੀ., ਸੀ.ਸੀ. ਟੀ.ਵੀ. ਕੈਮਰੇ, ਐਲ.ਈ.ਡੀ. ਲਾਈਟਾਂ, ਬੂਫਰ ਸਿਸਟਮ ਅਤੇ ਵਾਈ ਫਾਈ ਵੀ ਲਗਾਇਆ ਗਿਆ ਸੀ। ਇਸ ਸਬੰਧੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੈ ਅਤੇ ਇਸ ਅਤਿ ਆਧੁਨਿਕ ਟਰਾਲੀ ਤਿਆਰ ਕਰਨ ਲਈ ਸਾਢੇ ਚਾਰ ਲੱਖ ਰੁਪਏ ਖਰਚ ਆਇਆ ਹੈ।

Check Also

ਜਾਖੜ ਤੇ ਰੰਧਾਵਾ ਵਲੋਂ ਮੋਦੀ ਸਰਕਾਰ ‘ਤੇ ਤਿੱਖੇ ਹਮਲੇ

ਕਿਹਾ – ਮੋਦੀ ਨੇ ਨੌਜਵਾਨਾਂ ਨਾਲ ਰੁਜ਼ਗਾਰ ਲਈ ਕੀਤੇ ਝੂਠੇ ਵਾਅਦੇ ਗੁਰਦਾਸਪੁਰ/ਬਿਊਰੋ ਨਿਊਜ਼ ਪੰਜਾਬ ਵਿਚ …