Breaking News
Home / ਦੁਨੀਆ / ਨਿਊਜ਼ੀਲੈਂਡ ਵਿਚ ਦੋ ਮਸਜਿਦਾਂ ‘ਚ ਅੰਨ੍ਹੇਵਾਹ ਗੋਲੀਬਾਰੀ

ਨਿਊਜ਼ੀਲੈਂਡ ਵਿਚ ਦੋ ਮਸਜਿਦਾਂ ‘ਚ ਅੰਨ੍ਹੇਵਾਹ ਗੋਲੀਬਾਰੀ

49 ਵਿਅਕਤੀਆਂ ਦੀ ਮੌਤ, 20 ਤੋਂ ਜ਼ਿਆਦਾ ਜ਼ਖ਼ਮੀ
ਬੰਗਲਾਦੇਸ਼ ਦੀ ਕ੍ਰਿਕਟ ਟੀਮ ਦੇ ਖਿਡਾਰੀ ਵਾਲ-ਵਾਲ ਬਚੇ
ਵੇਲਿੰਗਟਨ/ਬਿਊਰੋ ਨਿਊਜ਼
ਨਿਊਜ਼ੀਲੈਂਡ ਦੇ ਕਰਾਈਸਟਚਰਚ ਵਿਚ ਅੱਜ ਦੋ ਮਸਜਿਦਾਂ ਅਲਨੂਰ ਅਤੇ ਲਿਨਵੁਡ ਵਿਚ ਅਣਪਛਾਤੇ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿਚ 49 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ 20 ਤੋਂ ਜ਼ਿਆਦਾ ਜ਼ਖ਼ਮੀ ਹਨ। ਪੁਲਿਸ ਨੇ ਕਿਹਾ ਕਿ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਜੇ ਵੀ ਖਤਰਾ ਬਰਕਰਾਰ ਹੈ। ਇਸੇ ਮਸਜਿਦ ਵਿਚ ਨਮਾਜ਼ ਅਦਾ ਕਰਨ ਗਏ ਬੰਗਲਾ ਦੇਸ਼ ਕ੍ਰਿਕਟ ਟੀਮ ਦੇ ਖਿਡਾਰੀ ਵਾਲ-ਵਲ ਬਚ ਗਏ। ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਪੁਲਿਸ ਨੇ ਇਕ ਮਹਿਲਾ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਪੁਲਿਸ ਜਾਣਕਾਰੀ ਮੁਤਾਬਕ ਹਮਲਾਵਰ ਇਕ ਆਸਟਰੇਲੀਆਈ ਨੌਜਵਾਨ ਬ੍ਰੇਂਟਨ ਟੈਰੈਂਟ ਸੀ। ਉਸ ਨੇ ਮਸਜਿਦ ਵਿਚ ਦਾਖਲ ਹੋ ਕੇ ਫੇਸਬੁੱਕ ‘ਤੇ ਲਾਈਵ ਹੋ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਫੁਟੇਜ਼ ਵਿਚ ਹਮਲਾਵਰ ਨੂੰ ਗੋਲੀਆਂ ਚਲਾਉਂਦੇ ਹੋਏ ਦਿਖਾਇਆ ਗਿਆ, ਪਰ ਫੇਸਬੁੱਕ ਨੇ ਇਹ ਵੀਡੀਓ ਬਲੌਕ ਕਰ ਦਿੱਤੀ ਹੈ।

Check Also

ਨੀਰਵ ਮੋਦੀ ਨੂੰ ਵਿਆਜ ਸਣੇ 7200 ਕਰੋੜ ਰੁਪਏ ਅਦਾ ਕਰਨ ਦੇ ਹੁਕਮ

ਪੁਣੇ : ਕਰਜ਼ਾ ਵਸੂਲੀ ਟ੍ਰਿਬਿਊਨਲ (ਡੀਆਰਟੀ) ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਉਸ ਦੇ …