Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਵਲੋਂ ਬਰੈਂਪਟਨ ਵਿੱਚ ਬੱਚਿਆਂ ਦੇ ਲਿਖਤੀ ਮੁਕਾਬਲੇ 24 ਮਾਰਚ ਨੂੰ

ਤਰਕਸ਼ੀਲ ਸੁਸਾਇਟੀ ਵਲੋਂ ਬਰੈਂਪਟਨ ਵਿੱਚ ਬੱਚਿਆਂ ਦੇ ਲਿਖਤੀ ਮੁਕਾਬਲੇ 24 ਮਾਰਚ ਨੂੰ

ਉਨਟਾਰੀਓ/ਹਰਜੀਤ ਬੇਦੀ : ਨੌਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਆਫ ਉਨਟਾਰੀਓ ਵਲੋਂ ਲੋਕ ਜਾਗਰੂਕਤਾ ਲਈ ਸਮੇਂ ਸਮੇਂ ਤੇ ਵੱਖ ਵੱਖ ਪ੍ਰੋਗਰਾਮ ਕੀਤੇ ਜਾਂਦੇ ਹਨ। ਜਿਨ੍ਹਾਂ ਵਿੱਚ ਵਹਿਮਾਂ ਭਰਮਾਂ ਤੋਂ ਛੁਟਕਾਰਾ, ਪਖੰਡੀ ਅਤੇ ਠੱਗ ਬਾਬਿਆਂ ਤੋਂ ਬਚਾਓ, ਸਿਹਤ ਸਬੰਧੀ ਚੇਤਨਾ, ਆਪਣੇ ਲੋਕ ਪੱਖੀ ਵਿਰਸੇ ਨਾਲ ਜੁੜਣਾ ਅਤੇ ਵਿਗਿਆਨਕ ਸੋਚ ਆਪਣਾ ਕੇ ਵਧੀਆ ਜੀਵਨ ਲਈ ਉਪਰਾਲੇ ਕਰਨ ਸਬੰਧੀ ਚੇਤਨ ਕਰਨਾ ਮੁੱਖ ਹਨ। ਇਸੇ ਲੜੀ ਵਿੱਚ ਨਵੀਂ ਪੀੜ੍ਹੀ ਨੂੰ ਵਿਗਿਆਨਕ ਸੋਚ ਅਪਣਾਉਣ ਤੇ ਸਾਡੇ ਲੋਕ ਪੱਖੀ ਵਿਰਸੇ ਨਾਲ ਜੋੜਣ ਹਿੱਤ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਬੱਚਿਆਂ ਦੇ ਇੰਗਲਿਸ਼ ਭਾਸ਼ਾ ਵਿੱਚ ਲੇਖਣ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਸ ਪ੍ਰੋਗਰਾਮ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ 6 ਸਾਲ ਤੋਂ ਗਰੇਡ 12 ਤੱਕ ਦੇ ਵਿਦਿਆਰਥੀਆਂ ਦੇ ਵੱਖ ਵੱਖ ਉਮਰ ਗਰੁੱਪਾਂ ਦੇ ਲਿਖਤੀ ਮੁਕਾਬਲੇ ਫਰੈਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ 21, ਕਵੈਂਟਰੀ ਰੋਡ (ਏਅਰਪੋਰਟ ਰੋਡ ਅਤੇ ਕੂਈਨ ਸਟਰੀਟ ਇੰਟਰਸੈਕਸ਼ਨ ਨਜਦੀਕ) ਬਰੈਂਪਟਨ ਵਿਖੇ 24 ਮਾਰਚ ਦਿਨ ਐਤਵਾਰ 11:00 ਵਜੇ ਕਰਵਾਏ ਜਾਣਗੇ। ਸੁਸਾਇਟੀ ਦੇ ਮੁੱਖ ਕੁਆਰਡੀਨੇਟਰ ਬਲਦੇਵ ਰਹਿਪਾ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਨ੍ਹਾਂ ਮੁਕਾਬਲਿਆਂ ਲਈ ਵਿਸ਼ਾ ਹੋਵੇਗਾ ”ਵਿਗਿਆਨੀਆਂ ਦੇ ਜੀਵਨ ਅਤੇ ਉਹਨਾਂ ਦੀਆਂ ਕਾਢਾਂ ਅਤੇ ਖੋਜਾਂ” ਜਿਹਨਾਂ ਵਿੱਚ ਥਾਮਸ ਅਲਵਾ ਐਡੀਸਨ, ਸਟੀਫਨ ਹਾਕਿੰਗ ਅਤੇ ਚਾਰਲਸ ਡਾਰਵਿਨ ਵਗੈਰਾ ਸ਼ਾਮਲ ਹਨ। ਇਸ ਦੇ ਨਾਲ ਹੀ ਕੈਨੇਡੀਅਨ ਜੰਮਪਲ ਪੀੜ੍ਹੀ ਨੂੰ ਆਪਣੇ ਲੋਕ-ਪੱਖੀ ਵਿਰਸੇ ਨਾਲ ਜੋੜਣ ਲਈ ਦੂਸਰਾ ਵਿਸ਼ਾ ਸ਼ਹੀਦੇ ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੇ ਗਦਰ ਪਾਰਟੀ, ਲਾਲਾ ਹਰਦਿਆਲ, ਜਲ੍ਹਿਆਂਵਾਲਾ ਬਾਗ ਕਾਂਡ ਅਤੇ ਨੈਲਸਨ ਮੰਡੇਲਾ ਬਾਰੇ ਹੋਵੇਗਾ। ਸੁਸਾਇਟੀ ਵਲੋਂ ਮਾਪਿਆਂ ਨੂੰ ਪੁਰਜੋਰ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਣਾ ਦੇਣ। ਇਨ੍ਹਾਂ ਪ੍ਰੋਗਰਾਮਾਂ ਲਈ ਤਿਆਰੀ ਕਰਨ ਵਾਸਤੇ ਲੋੜੀਂਦਾ ਲਿਟਰੇਚਰ, ਕਿਤਾਬਾਂ ਆਦਿ ਲਈ ਸੁਸਾਇਟੀ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ ਕ੍ਰਮਵਾਰ 100, 75 ਅਤੇ 50 ਡਾਲਰ ਦੇ ਨਕਦ ਇਨਾਮ ਦਿੱਤੇ ਜਾਣਗੇ। ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਸਬੰਧੀ ਜਾਂ ਸੁਸਾਇਟੀ ਬਾਰੇ ਕਿਸੇ ਵੀ ਜਾਣਕਾਰੀ ਲਈ ਬਲਦੇਵ ਰਹਿਪਾ 416-881-7202, ਨਿਰਮਲ ਸੰਧੂ 416-835-3450, ਨਛੱਤਰ ਬਦੇਸ਼ਾ 647-267-3397 ਜਾਂ ਡਾ: ਬਲਜਿੰਦਰ ਸੇਖੌਂ ਨਾਲ 905-781-1197 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਰੌਬਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਨਾਇਆ ਖ਼ਾਲਸੇ ਦਾ ਜਨਮ-ਦਿਹਾੜਾ

ਬਰੈਂਪਟਨ/ਡਾ. ਝੰਡ :ਲੰਘੇ ਐਤਵਾਰ 9 ਜੂਨ ਨੂੰ ਰੌਬਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਮਿਲ …