Breaking News
Home / ਰੈਗੂਲਰ ਕਾਲਮ / ਮਲੇਰਕੋਟਲਿਓਂ ਚੰਡੀਗੜ੍ਹ ਨੂੰ ਮੁੜਦਿਆਂ…!

ਮਲੇਰਕੋਟਲਿਓਂ ਚੰਡੀਗੜ੍ਹ ਨੂੰ ਮੁੜਦਿਆਂ…!

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
ਮਲੇਰਕੋਟਲਿਓਂ ਮੁੜ ਰਿਹਾਂ, ਮਨਉਦਾਸ ਹੈ ਤੇ ਨਹੀਂ ਵੀ, ਰਲੇ-ਮਿਲੇ ਜਿਹੇ ਭਾਵਤਾਰੀ ਹੋ ਰਹੇ ਨੇ! 23 ਫਰਵਰੀ (2019) ਨੂੰ ਡਾ.ਐੱਸ.ਤਰਸੇਮਡੀ.ਐਮ.ਸੀਲੁਧਿਆਣਾਵਿਖੇ ਚੱਲ ਵਸੇ।ਮਲੇਰਕੋਟਲੇ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ। ਮੇਰੇ ਵਾਸਤੇ ਚੰਡੀਗੜ੍ਹੋਂ ਪਹੁੰਚਣਾ ਔਖਾ ਸੀ। ਸੋ ਮੈਂ ਸੈਕਟਰਸੋਲਾਂ ਕਲਾਭਵਨਵਿਚੋਂ ਊਬਰ (ਟੈਕਸੀ) ਬੁੱਕ ਕੀਤੀ ਤੇ ਮਲੇਰਕੋਟਲੇ ਨੂੰ ਚੱਲ ਪਿਆ।ਜਾਂਦਿਆਂ ਮਨਹੋਰਵੀਉਦਾਸ ਸੀ ਕਿ ਫੋਨ’ਤੇ ਰੋਜ਼-ਰੋਜ਼ ਦਿਨਵਿਚ ਕਈ ਕਈਵਾਰ ਗੱਲਾਂ ਕਰਨਵਾਲਾ ਅੰਕਲ ਤਰਸੇਮਹੁਣਆਪਣੇ ਲਿਖਣਕਮਰੇ ਵਿਚਨਹੀਂ ਮਿਲੇਗਾ। ਜੇ ਕੁਛ ਮਿਲੇਗਾ ਤਾਂ ਉਸਦੀਆਂ ਕਿਤਾਬਾਂ, ਕੁਰਸੀ, ਕਲਮ, ਉਸਦਾ ਮੰਜਾ, ਮੈਮੋਟੋ ਤੇ ਮਾਣ-ਪੱਤਰ ਹੀ ਮਿਲਣਗੇ, ਇਹੋ ਕੁਛ ਹੀ ਹੋਇਆ। ਜਦਉਹਨਾਂ ਦਾ ਵੱਡਾ ਪੁੱਤਰ ਕ੍ਰਾਂਤੀਉਹਨਾਂ ਦੇ ਕਮਰੇ ਵੱਲ ਲੈਤੁਰਿਆ ਤਾਂ ਖਾਲਮ-ਖਾਲੀਕਮਰਾਵੇਖ ਅੱਖਾਂ ਨਮ ਹੋ ਗਈਆਂ। ਐਸ ਤਰਸੇਮਦਾਕਮਰਾ ਸੁੰਨ ਨਾਲਭਰਿਆਪਿਆ ਸੀ। ਇਸ ਕਮਰੇ ਵਿਚਰਹਿਣਵਾਲਾ, ਲਿਖਣ -ਪੜ੍ਹਨਵਾਲਾਦਾਨਿਸ਼ਵਰਉਡਾਰੀਮਾਰ ਗਿਆ ਸੀ ਕਦੇ ਨਾ ਮੁਕਣ ਵਾਲੇ ਅਕਾਸ਼ ਵੱਲ…!
: ::::
2017 ਦੇ ਮਾਰਚਮਹੀਨੇ ਡਾ.ਐਸ.ਤਰਸੇਮ ਨੇ ਆਪਣੀਧਰਮਪਤਨੀਸਵ: ਸੁਦਰਸ਼ਨਾ ਦੇ ਨਾਂ ‘ਤੇ ਮੈਨੂੰ ਇਕਵੰਜਾ ਸੌ ਦੀਰਾਸ਼ੀਵਾਲਾ ਪੁਰਸਕਾਰ ਦਿੱਤਾ ਸੀ। ਉਸ ਦਿਨਮਗਰੋਂ ਹੁਣ ਮਾਲਰੇਕੋਟਲੇ ਆਇਆ ਹਾਂ, ਉਹ ਵੀਉਹਨਾਂ ਦੇ ਚਲਾਣੇ ‘ਤੇ ਅਫਸੋਸਕਰਨ।ਹੁਣ ਸਬੱਬੀਂ ਗੇੜਾਕਦੋਂ ਵੱਜੇਗਾ ਕਦੇ, ਕੋਈ ਪਤਾਨਹੀਂ। ਅੱਜ ਵੀਚੇਤੇ ਆ ਰਿਹੈ ਕਿ ਵੀਹ-ਬਾਈਵਰ੍ਹੇ ਪਹਿਲਾਂ ਦਾਸਮਾਂ ਸੀ। ਜਦਮਲੇਰਕੋਟਲੇ ਵੱਡੀ ਪੱਧਰ ਉਤੇ ਉਸਤਾਦਯਮਲਾ ਜੱਟ ਦੀਯਾਦ ਵਿੱਚ ਸਭਿਆਚਾਰਕਮੇਲਾ ਲੱਗਿਆ ਸੀ। ਹੁਣਅਮਰੀਕਾ ਜਾ ਵੱਸੀ ਭੈਣਆਸ਼ਾਸ਼ਰਮਾ ਮੰਚ ਸੰਚਾਲਨ ਕਰਰਹੀ ਸੀ ਤੇ ਮੇਰੀਨਵੀਂ ਛਪ ਕੇ ਆਈ ਕਿਤਾਬ’ਅਮਰਆਵਾਜ਼’ਜੀਵਨੀਯਮਲਾ ਜੱਟ ਉਹਨਾਂ ਮੇਹਰ ਮਿੱਤਲ ਤੇ ਪੂਰਨਸ਼ਾਹਕੋਟੀ ਹੱਥੋਂ ਰਿਲੀਜ਼ ਕਰਵਾਈ ਸੀ। ਉਹਨਾਂ ਪਲਾਂ ਦੀਯਾਦਗਾਰੀਤਸਵੀਰਮੈਂ ਹਾਲੇ ਵੀਸਾਂਭ ਕੇ ਰੱਖੀ ਹੋਈ ਹੈ।
ਮਾਲੇਰਕੋਟਲੇ ਆਪਣੇ ਮਿੱਤਰ ਪੱਤਰਕਾਰ ਹੁਸ਼ਿਆਰ ਸਿੰਘ ਰਾਣੂੰ, ਗੁਲਜ਼ਾਰ ਸ਼ੌਕੀ ਤੇ ਪ੍ਰੋ ਸਲੀਮ ਮੁਹੰਮਦ ਬਿੰਜੋ ਕੀ ਨਾਲ ਕਈ ਵਾਰ ਸੰਗੀਤ ਅਚਾਰੀਆਉਸਤਾਦਜਨਾਬਬਾਕੁਰਹੁਸੈਨ ਖਾਂ ਨੂੰ ਮਿਲਣ ਜਾਇਆ ਕਰਦਾ ਸਾਂ। ਇੱਕ ਵਾਰੀ ਅੱਧੀ ਰਾਤੀਂ ਕਾਰਵਿਚ ਚੰਡੀਗੜ੍ਹੋਂ ਮਲੇਰਕੋਟਲੇ ਜਾਂਦਿਆਂ ਪੂਰਨਸ਼ਾਹਕੋਟੀਖਹਿੜੇ ਪੈ ਗਿਆ ਕਿ ਆਪਣੇ ਉਸਤਾਦ ਜੀ ਦੇ ਦਰਸ਼ਨਕਰਨੇ ਨੇ। ਅੱਧੀ ਰਾਤੀਂ ਪੂਰਨਚੇਲੇ ਨੇ ਆਪਣੇ ਗੁਰੂ ਨੂੰ ਦਰਸ਼ਨਦੇਣਲਈ ਜਾ ਜਗਾਇਆ ਸੀ। ਫਿਰਮੈਂ ਵਾਰਤਕਦਾ ਇੱਕ ਟੁਕੜਾਲਿਖਿਆ ਸੀ, ਜੋ ਕਈ ਥਾਂਈਛਪਿਆ ਸੀ-‘ਨਹੀਉਂ ਲੱਭਣੇ ਲਾਲ ਗੁਆਚੇ-ਮਿੱਟੀ ਨਾਫਰੋਲ ਜੋਗੀਆ।’
: ::::
ਕਾਰਲਾਂਡਰਾਲੰਘ ਆਈ ਹੈ। ਸੋਚਾਂ ਦੇ ਸਮੁੰਦਰ ਵਿਚ ਡੁੱਬਾ ਹੋਇਆ ਸਾਂ। ਫੋਨਦੀ ਘੰਟੀ ਵੱਜੀ। ਪਦਮਸ੍ਰੀਡਾ. ਸੁਰਜੀਤ ਪਾਤਰ ਜੀ ਪੁੱਛ ਰਹੇ ਨੇ ਕਿੱਥੇ ਕੁ ਪੁੱਜਾਂ ਏਂ?ਪਾਤਰ ਜੀ ਨੇ ਪੰਜਾਬ ਸਰਕਾਰਦੀਕਲਾਪਰਿਸ਼ਦ ਵੱਲੋਂ ਸ਼ੋਕ ਸੰਦੇਸ਼ ਘੱਲਿਆ ਸੀ ਐਸ ਤਰਸੇਮ ਦੇ ਪਰਿਵਾਰਲਈ, ਉਹ ਵੀਲਿਫਾਫਾ ਦੇ ਆਇਆ ਸਾਂ। ਪੱਥਰੀਲੇ ਸ਼ਹਿਰਵਿਚਪ੍ਰਵੇਸ਼ਕਰ ਗਈ ਹੈ ਕਾਰ।ਕਦੇ ਕਦੇ ਲਗਦੈ ਕਿ ਮਨ ਪੱਥਰ ਜਿਹਾ ਹੋ ਗਿਆ ਹੈ ਇਸ ਸ਼ਹਿਰਵਿਚਆਣ ਕੇ! ਪਤਾਨ੍ਹੀਂ ਇਸ ਵਿਚ ਕਿੰਨਾ ਕੁ ਸੱਚ ਹੈ ਤੇ ਕਿੰਨੀ ਕੁ ਕਲਪਨਾ ਹੈ! ਸਮਝੋਂ ਬਾਹਰੀਬਾਤ ਹੈ!

Check Also

ਮੈਂ ਤਾਂ ਪਿੰਡ ਜਾਣੈ…

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਮੈਂ ਤਾਂ ਪਿੰਡ ਜਾਣੈ… ਨਿੰਦਰਘੁਗਿਆਣਵੀ 94174-21700 ਲੰਡਨਦੀਆਂ ਠੰਢੀਆਂ-ਭਿੱਜੀਆਂ, ਸਲਾਭ੍ਹੀਆਂ …