Breaking News
Home / ਦੁਨੀਆ / ਗੈਰਕਾਨੂੰਨੀ ਪਰਵਾਸੀ ਇਕ ਗੰਭੀਰ ਸਮੱਸਿਆ : ਟਰੰਪ

ਗੈਰਕਾਨੂੰਨੀ ਪਰਵਾਸੀ ਇਕ ਗੰਭੀਰ ਸਮੱਸਿਆ : ਟਰੰਪ

ਕਿਹਾ- ਮੈਕਸੀਕੋ ਸਰਹੱਦ ‘ਤੇ ਬਣ ਕੇ ਰਹੇਗੀ ਕੰਧ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੂਜੇ ਸਟੇਟ ਆਫ਼ ਦ ਯੂਨੀਅਨ ਸੰਬੋਧਨ ਦੌਰਾਨ ਦੇਸ਼-ਦੁਨੀਆ ਨਾਲ ਜੁੜੇ ਕਈ ਮਸਲਿਆਂ ‘ਤੇ ਗੱਲ ਕੀਤੀ। ਅਮਰੀਕਾ ਵਿਚ ਇਹ ਭਾਸ਼ਣ ਹਰ ਸਾਲ ਰਾਸ਼ਟਰਪਤੀ ਵਲੋਂ ਦਿੱਤਾ ਜਾਂਦਾ ਹੈ। ਭਾਸ਼ਣ ਦੌਰਾਨ ਟਰੰਪ ਨੇ ਪਰਵਾਸੀ, ਰਾਸ਼ਟਰੀ ਸੁਰੱਖਿਆ, ਵਪਾਰ ਅਤੇ ਵੰਡੀ ਹੋਈ ਕਾਂਗਰਸ ਵਿਚ ਏਕਤਾ ਲਿਆਉਣ ਦੀ ਅਪੀਲ ਕੀਤੀ। ਟਰੰਪ ਨੇ ਆਪਣੇ ਪੁਰਾਣੇ ਰਵੱਈਏ ‘ਤੇ ਕਾਇਮ ਰਹਿ ਕੇ ਗ਼ੈਰ-ਕਾਨੂੰਨੀ ਪਰਵਾਸ ਨੂੰ ਇਕ ਗੰਭੀਰ ਸਮੱਸਿਆ ਦੱਸਿਆ ਅਤੇ ਮੈਕਸੀਕੋ ਸਰਹੱਦ ‘ਤੇ ਕੰਧ ਬਣਾਉਣ ਦੀ ਗੱਲ ‘ਤੇ ਜ਼ੋਰ ਦਿੱਤਾ। ਟਰੰਪ ਨੇ ਇਕ ਵਾਰ ਫਿਰ ਆਪਣੀ ਗੱਲ ਦਹੁਰਾਉਂਦਿਆਂ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਲੋਕ ਅਮਰੀਕਾ ਮੈਰਿਟ ਦੇ ਆਧਾਰ ‘ਤੇ ਆਉਣ। ਉਨ੍ਹਾਂ ਕਿਹਾ ਕਿ ਕਾਨੂੰਨੀ ਢੰਗ ਨਾਲ ਅਮਰੀਕਾ ਆਏ ਪਰਵਾਸੀ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾਉਣਗੇ। ਉਨ੍ਹਾਂ ਕਿਹਾ ਕਿ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਇਕ ਅਜਿਹੀ ਪਰਵਾਸੀ ਪ੍ਰਣਾਲੀ ਸਥਾਪਿਤ ਕਰੀਏ, ਜੋ ਸਾਡੇ ਨਾਗਰਿਕਾਂ ਦੀਆਂ ਜਾਨਾਂ ਅਤੇ ਨੌਕਰੀਆਂ ਬਚਾ ਸਕੇ। ਗੈਰ-ਕਾਨੂੰਨੀ ਪਰਵਾਸੀ, ਨਸ਼ਾ, ਗ਼ੈਰ-ਕਾਨੂੰਨੀ ਧੰਦੇ ਦਾ ਖ਼ਾਤਮੇ ਲਈ ਟਰੰਪ ਨੇ ਮੈਕਸੀਕੋ ਸਰਹੱਦ ‘ਤੇ ਕੰਧ ਬਣਾਉਣ ਦਾ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਇਸ ਕਮਰੇ ਵਿਚ ਬੈਠੇ ਜ਼ਿਆਦਾਤਰ ਲੋਕਾਂ ਨੇ ਕੰਧ ਬਣਾਉਣ ਦੇ ਹੱਕ ਵਿਚ ਗੱਲ ਕੀਤੀ ਸੀ ਪਰ ਇਕ ਸਹੀ ਕੰਧ ਕਦੇ ਵੀ ਨਹੀਂ ਬਣੀ। ਉਨ੍ਹਾਂ ਕਿਹਾ ਕਿ ਮੈਂ ਹਰ ਹਾਲ ਵਿਚ ਇਹ ਕੰਧ ਬਣਾਵਾਂਗਾ। ਉਨ੍ਹਾਂ ਕਿਹਾ ਕਿ ਇਹ ਕੋਈ ਆਮ ਕੰਕਰੀਟ ਦੀ ਕੰਧ ਨਹੀਂ ਹੈ, ਬਲਕਿ ਇਕ ਅਤਿ ਆਧੁਨਿਕ ਕੰਧ ਹੈ।

Check Also

ਸ੍ਰੀ ਕਰਤਾਰਪੁਰ ਸਾਹਿਬ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਇਮਰਾਨ ਖਾਨ

ਅੰਮ੍ਰਿਤਸਰ/ਬਿਊਰੋ ਨਿਊਜ਼ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ …