Breaking News
Home / ਦੁਨੀਆ / ਪਾਕਿਸਤਾਨ ‘ਚ ਸੁਰੱਖਿਅਤ ਮਾਹੌਲ ਲਈ ਹਾਲੇ ਹੋਰ ਯਤਨਾਂ ਦੀ ਲੋੜ : ਮਲਾਲਾ

ਪਾਕਿਸਤਾਨ ‘ਚ ਸੁਰੱਖਿਅਤ ਮਾਹੌਲ ਲਈ ਹਾਲੇ ਹੋਰ ਯਤਨਾਂ ਦੀ ਲੋੜ : ਮਲਾਲਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਤੇ ਤਾਲਿਬਾਨ ਦੇ ਹਮਲੇ ਦਾ ਸ਼ਿਕਾਰ ਹੋਈ ਮਲਾਲਾ ਯੂਸਫ਼ਜ਼ਈ ਦਾ ਕਹਿਣਾ ਹੈ ਕਿ ਉਸ ਨੂੰ ਪਾਕਿਸਤਾਨ ਛੱਡੇ ਛੇ ਵਰ੍ਹੇ ਹੋ ਗਏ ਹਨ ਤੇ ਮੁਲਕ ਬੇਸ਼ੱਕ ਬਦਲਿਆ ਹੈ, ਪਰ ਸ਼ਾਂਤੀ ਬਹਾਲੀ ਤੇ ਸੁਰੱਖਿਅਤ ਮਾਹੌਲ ਲਈ ਹਾਲੇ ਕਾਫ਼ੀ ਯਤਨ ਲੋੜੀਂਦੇ ਹਨ। ਮਲਾਲਾ ਨੇ ਦੁਨੀਆ ਭਰ ਦੀ ਯਾਤਰਾ ਕੀਤੀ ਹੈ ਤੇ ਸ਼ਰਨਾਰਥੀ ਕੈਂਪ ਦੇਖੇ ਹਨ। ਬਚਪਨ ਵਿਚ ਉਸ ਨੇ ਆਪਣੇ ਮੁਲਕ ਵਿਚ ਹੀ ਉਜਾੜੇ ਦਾ ਸੰਤਾਪ ਹੰਢਾਇਆ ਤੇ ਫੇਰ ਕੌਮਾਂਤਰੀ ਕਾਰਕੁਨ ਵੱਜੋਂ ਉਹ ਪੂਰੀ ਦੁਨੀਆ ਘੁੰਮੀ, ਪਰ ਆਪਣੇ ਹੀ ਦੇਸ਼ ਪਾਕਿਸਤਾਨ ਵਾਪਸ ਪਰਤਣ ਲਈ ਤਰਸਦੀ ਰਹੀ। ਹੁਣ ਉਹ ਇਨ੍ਹਾਂ ਸਮਿਆਂ ਦੇ ਕੌੜੇ-ਮਿੱਠੇ ਤਜਰਬਿਆਂ ਨੂੰ ਦੁਨੀਆ ਭਰ ਵਿਚ ਕਰੋੜਾਂ ਸ਼ਰਨਾਰਥੀਆਂ ਤੇ ਉਜਾੜੇ ਦਾ ਸ਼ਿਕਾਰ ਹੋਏ ਹੋਰ ਲੋਕਾਂ ਨਾਲ ਰਾਬਤਾ ਕਰਨ ਲੱਗਿਆਂ ਸਾਂਝੇ ਕਰਦੀ ਹੈ। ਮਲਾਲਾ ਨੇ ਇਸ ਨੂੰ ਕਿਤਾਬੀ ਰੂਪ ਵੀ ਦਿੱਤਾ ਹੈ। ਪੁਸਤਕ ‘ਵੁਈ ਆਰ ਡਿਸਪਲੇਸਡ: ਮਾਇ ਜਰਨੀ ਐਂਡ ਸਟੋਰੀਜ਼ ਫਰਾਮ ਰਫਿਊਜੀ ਗਰਲਜ਼ ਅਰਾਊਂਡ ਦਿ ਵਰਲਡ’ ਵਿਚ ਮਲਾਲਾ ਨੇ ਦੇਸ਼ ਛੱਡਣ ਤੋਂ ਬਾਅਦ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਸੰਘਰਸ਼ ਤੇ ਘਰ ਪਰਤਣ ਦੀ ਤਾਂਘ ਨੂੰ ਬਿਆਨਿਆ ਹੈ। ਕਿਤਾਬ ਵਿਚ ਮਲਾਲਾ ਨੇ ਵੱਖ-ਵੱਖ ਯਾਤਰਾਵਾਂ ਦੌਰਾਨ ਮਿਲੀਆਂ ਉਨ੍ਹਾਂ ਕੁੜੀਆਂ ਦੀ ਕਹਾਣੀ ਵੀ ਬਿਆਨੀ ਹੈ ਜੋ ਆਪਣਿਆਂ ਨਾਲੋਂ ਵਿਛੜ ਗਈਆਂ। ਮਲਾਲਾ 9 ਅਕਤੂਬਰ 2012 ਵਿਚ ਸਿਰਫ਼ 15 ਸਾਲ ਦੀ ਸੀ ਜਦ ਲੜਕੀਆਂ ਨੂੰ ਸਿਖਿਅਤ ਕਰਨ ਤੇ ਅਮਨ ਬਹਾਲੀ ਦੇ ਹੱਕ ਵਿਚ ਬੋਲਣ ‘ਤੇ ਉਸ ਨੂੰ ਤਾਲਿਬਾਨ ਨੇ ਗੋਲੀ ਮਾਰ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਯੂਕੇ ਲਿਜਾਇਆ ਗਿਆ ਸੀ ਜਿੱਥੇ ਉਹ ਕੋਮਾ ਵਿਚ ਵੀ ਰਹੀ। ਹਮਲੇ ਤੋਂ ਬਾਅਦ ਪਹਿਲੀ ਵਾਰ 31 ਮਾਰਚ 2018 ਨੂੰ ਉਸ ਨੇ ਪਾਕਿਸਤਾਨ ਦੀ ਸਵਾਤ ਵੈਲੀ ਸਥਿਤ ਆਪਣੇ ਘਰ ਦਾ ਦੌਰਾ ਕੀਤਾ। ਮਲਾਲਾ ਨੇ ਕਿਹਾ ਕਿ ਘਰ ਪਰਤਣ ਮੌਕੇ ਉਸ ਨੇ ਮਹਿਸੂਸ ਕੀਤਾ ਕਿ ਤਾਲਿਬਾਨ ਦਾ ਪ੍ਰਭਾਵ ਕਾਫ਼ੀ ਘੱਟ ਗਿਆ ਹੈ, ਪਰ ਹਾਲੇ ਵੀ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ।

Check Also

ਸਰੀ ਤੋਂ ਭਾਰਤ ਪਹੁੰਚਿਆ ਮੋਟਰ ਸਾਈਕਲਾਂ ‘ਤੇ ਸਿੱਖ ਜਥਾ

22 ਦੇਸ਼ਾਂ ਵਿਚੋਂ ਲੰਘ ਕੇ 12 ਹਜ਼ਾਰ ਕਿਲੋਮੀਟਰ ਦਾ ਸਫਰ ਕੀਤਾ ਤੈਅ ਅੰਮ੍ਰਿਤਸਰ/ਬਿਊਰੋ ਨਿਊਜ਼ : …