Breaking News
Home / ਕੈਨੇਡਾ / ਗੀਤ, ਗ਼ਜ਼ਲ ਤੇ ਸ਼ਾਇਰੀ ਸੰਸਥਾ ਵੱਲੋਂ ਸੰਗੀਤਕ ਸਮਾਗਮ ਕਰਵਾਇਆ

ਗੀਤ, ਗ਼ਜ਼ਲ ਤੇ ਸ਼ਾਇਰੀ ਸੰਸਥਾ ਵੱਲੋਂ ਸੰਗੀਤਕ ਸਮਾਗਮ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਗੀਤ, ਗ਼ਜ਼ਲ ਅਤੇ ਸ਼ਾਇਰੀ ਸੰਸਥਾ ਵੱਲੋਂ ਗਾਇਕ ਸੰਨੀ ਸ਼ਿਵਰਾਜ਼, ਭੁਪਿੰਦਰ ਦੂਲੇ, ਲੇਖਕ ਪਰਮਜੀਤ ਢਿੱਲੋਂ, ਬਲਰਾਜ ਧਾਲੀਵਾਲ ਅਤੇ ਬਲਜੀਤ ਧਾਲੀਵਾਲ ਦੀ ਰਹਿਨੁਮਾਈ ਹੇਠ ਸਲਾਨਾ ਸਮਾਗਮ ਬਰੈਂਪਟਨ ਵਿਖੇ ਕਰਵਾਇਆ ਗਿਆ। ਸਮਾਗਮ ਵਿੱਚ ਸਾਹਿਤ ਅਤੇ ਸੰਗੀਤ ਦੀਆਂ ਵੱਖ-ਵੱਖ ਵੰਨਗੀਆਂ ਨੇ ਸਮਾਗਮ ਨੂੰ ਬੇਹੱਦ ਰੌਚਿਕ ਬਣਾ ਦਿੱਤਾ। ਉੱਘੇ ਸੰਗੀਤਕਾਰ ਰਾਜਿੰਦਰ ਰਾਜ ਅਤੇ ਗ਼ਜ਼ਲ਼ ਗਾਇਕ ਉਪਕਾਰ ਪਾਤਰ ਦੀ ਸ਼ਮੂਲੀਅਤ ਨੇ ਵੀ ਚਾਰ ਚੰਨ ਲਾ ਦਿੱਤੇ। ਮਹਿਮਾਨ ਦੇ ਤੌਰ ‘ਤੇ ਪਹੁੰਚੇ ਰਾਜਿੰਦਰ ਰਜ ਨੇ ਜਦੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਤਾਂ ਸਮਾਗਮ ਵਿੱਚ ਪਹੁੰਚੇ ਲੋਕ ਉਹਨਾਂ ਦੀਆਂ ਸਾਹਿਤਕ ਰਚਨਾਵਾਂ ਸੁਣ ਕੇ ਅਸ਼-ਅਸ਼ ਕਰ ਉੱਠੇ। ਸਮਾਗਮ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਸਟੇਜ ਦੀ ਕਾਰਵਾਈ ਭੁਪਿੰਦਰ ਦੂਲੇ ਅਤੇ ਨੀਟਾ ਬਲਵਿੰਦਰ ਨੇ ਨਿਭਾਈ। ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੀ ਨਾਮਵਰ ਗਾਇਕਾ ਅਤੇ ਰੇਡੀਓ ਫੁਲਕਾਰੀ ਦੀ ਸੰਚਾਲਕਾ ਰਾਜ ਘੁੰਮਣ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਆਪਣੇ ਕੁਝ ਗੀਤ ਵੀ ਸੁਣਾਏ।
ਇਸ ਮੌਕੇ ਮਲਵਿੰਦਰ ਸਿੰਘ, ਪ੍ਰੀਤਮ ਧੰਜ਼ਲ, ਕੁਲਵਿੰਦਰ ਖਹਿਰਾ, ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ ਕੌਰ, ਹਰਦਿਆਲ ਸਿੰਘ ਝੀਤਾ, ਅਰੂਜ਼ ਰਾਜਪੂਤ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲੁਆਈ। ਇਸ ਮੌਕੇ ਬਲਜਿੰਦਰ ਗੁਲਾਟੀ, ਮਨਮੋਹਨ ਗੁਲਾਟੀ, ਵੀਨੀਤਾ ਮਾਥੁਰ, ਕੁਲਜੀਤ ਜੰਜੂਆ, ਕਮਲਜੀਤ ਨੱਤ ਦੋਸਾਂਝ, ਅਮਰਜੀਤ ਪੰਛੀ, ਸੁਖਵਿੰਦਰ ਸਿੰਘ ਚਾਂਦੀ, ਹਰਜਸਪ੍ਰੀਤ ਕੌਰ ਗਿੱਲ, ਸੁੰਦਰਪਾਲ ਰਾਜਾ ਸਾਂਸੀ, ਦੀਪ ਪੱਡਾ, ਭੁਪਿੰਦਰ ਰਤਨ, ਕਮਲਜੀਤ ਨੱਤ, ਸੋਨੀਆ ਸ਼ਰਮਾਂ ਆਦਿ ਤੋਂ ਇਲਾਵਾ ਹੋਰ ਵੀ ਅਨੇਕਾਂ ਹੀ ਸਾਹਿਤ ਅਤੇ ਸੰਗੀਤ ਪ੍ਰੇਮੀ ਹਾਜ਼ਰ ਸਨ।

Check Also

ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਬਰਲਿੰਗਟਨ ‘ਚ 26 ਮਈ ਦਿਨ ਐਤਵਾਰ ਨੂੰ

ਬਰਲਿੰਗਟਨ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬ੍ਰਹਮਗਿਆਨੀ ਸੰਤ ਬਾਬਾ ਰਣਜੀਤ ਸਿੰਘ ਭੋਗਪੁਰ …