Breaking News
Home / ਰੈਗੂਲਰ ਕਾਲਮ / ਡਾਇਰੀ ਦੇ ਪੰਨੇ ਮੇਰੇ ਲਈ ਨਵਾਂ ਸਾਲ!

ਡਾਇਰੀ ਦੇ ਪੰਨੇ ਮੇਰੇ ਲਈ ਨਵਾਂ ਸਾਲ!

ਬੋਲ ਬਾਵਾ ਬੋਲ
ਨਿੰਦਰਘੁਗਿਆਣਵੀ
94174-21700
2 ਦਸੰਬਰ ਦਾਦਿਨ ਸੀ, ਨਵਾਂ ਵਰ੍ਹਾ 2019 ਆਇਆ ਹੈ। 31 ਦਸੰਬਰ ਦੀ ਦੁਪੈਹਿਰੇ ਹੀ ‘ਨਵਾਂ ਸਾਲ ਮੁਬਾਰਕ’ ਦੇ ਸੁਨੇਹੇ ਆਣ ਲੱਗ ਪਏ ਸਨ।ਹਾਲੇ ਤੱਕ ਆਈ ਜਾਂਦੇ ਨੇ, ਕਦੇ ਫੋਨਉਤੇ, ਕਦੇ ਫੇਸ ਬੁੱਕ ਉਤੇ, ਕਦੇ ਵੈਟਸ-ਐਪਉਤੇ, ਤੇ ਮਿਲਣ-ਗਿਲਣਵਾਲੇ ਜੁਬਾਨੀਵਧਾਈਆਂ ਦੇਈਜਾਂਦੇ ਨੇ।ਪਹਿਲੋਂ ਨਵੇਂ ਸਾਲ ਦੇ ਕਾਰਡਡਾਕਰਾਹੀਂ ਢੇਰਾਂ ਦੇ ਢੇਰ ਆਇਆ ਕਰਦੇ ਸਨ, ਹੁਣ ਕੋਈ ਨਹੀਂ ਆਉਂਦਾ। ਹਾਂ ਸੱਚ, ਜਪਾਨ ਤੋਂ ਕਵੀ ਮਿੱਤਰ ਪਰਮਿੰਦਰ ਸੋਢੀਹਰਵਰ੍ਹੇ ਨਵੇਂ ਸਾਲ ਦੇ ਮੌਕੇ ਗਰੀਟਿੰਗ ਕਾਰਡਭੇਜਦਾ ਹੈ, ਉਹਦੇ ਇੱਕ ਪਾਸੇ ਸਫੇਦ ਪੰਨੇ ‘ਤੇ ਕਾਲੀ ਸਿਆਹੀ ਨਾਲਘੋਟ-ਘੋਟ ਕੇ ਸ਼ੁਭਕਾਮਨਾਵਾਂ ਲਿਖਦਾ ਹੈ, ਪਰ ਇਸ ਵਾਰਸੋਢੀਦਾਕਾਰਡਨਹੀਂ ਆਇਆ, ਹੋ ਸਕਦੈ ਆਇਆ ਵੀਹੋਵੇ, ਤੇ ਕਿਧਰੇ ਡਾਕੀਆਂ ਘੌਲ ਕਰ ਗਿਆ ਹੋਣੈ, ਠੰਢਪੈਂਦੀ ਹੈ, ਹੈ ਤਾਂ ਕਾਰਡ ਹੀ…ਫਿਰ ਦੇ ਦਿਆਂਗਾ, ਇਹ ਸੋਚ ਕੇ! ਇਸ ਵਾਰਵਧਾਈਆਂ ਦੂਣੀਆਂ-ਚੌਣੀਆਂ ਹੋ ਗਈਆਂ ਨੇ, ਖਾਸ ਕਰ ਪਿੰਡਾਂ ਵਿਚ।ਨਵੇਂ ਸਾਲ ਦੇ ਜਸ਼ਨਾਂ ਦੇ ਨਾਲ-ਨਾਲ ਪੰਚਾੲਤੀ ਚੋਣਾਂ ਦੇ ਜਸ਼ਨਵੀਜੇਤੂਆਂ ਨੇ ਇਕੱਠੇ ਹੀ ਮਨਾਏ ਹਨ।ਮੈਂ ਵੀਇਹਨਾਂ ਜਸ਼ਨਾਂ ਵਿਚਸ਼ਾਮਿਲ ਹੋਇਆ ਹਾਂ। ਪਿੰਡ ਦੀਨਵੀਂ ਚੁਣੀ ਗਈ ਪੰਚਾਇਤ ਨੇ ਗੁਰੂਘਰਅਰਦਾਸਕੀਤੀ ਹੈ। ਨਵਾਂ ਸਾਲ ਸੁੱਖ-ਸੁਵੰਡ੍ਹਣਾ ਆਉਣਦੀਕਾਮਨਾ ਮੰਗੀ ਹੈ। ਮੈਨੂੰ ਇਹ ਗੱਲ ਚੰਗੀ ਲੱਗੀ ਹੈ। ਮੇਰੇ ਅੰਗਾਂ ਸਾਕਾਂ ਵਿਚੋਂ ਚਾਚੇ ਦੇ ਦੋ ਮੁੰਡੇ ਤੇ ਕੁੜੀਹਨ।ਚਾਰਭੂਆਸਨ ਤੇ ਉਹਨਾਂ ਦੇ ਕਈ ਬੱਚੇ ਹਨ।ਮਾਮਿਆਂ ਦੇ ਮੁੰਡੇ-ਕੁੜੀਆਂ ਹਨ।ਇਹਨਾਂ ਏਨਿਆਂ ਵਿਚੋਂ ਕੁਝ ਨੇ ਹੀ ਲਿਖ ਕੇ ‘ਨਵਾਂ ਸਾਲ ਮੁਬਾਰਕ’ ਲਿਖ ਕੇ ਆਖਣਦੀਖੇਚਲਕੀਤੀ ਹੈ, ਪਰਹੈਰਾਨ ਤੇ ਪ੍ਰਸੰਨ ਵੀ ਕਿ ਜਿਹੜੇ ਜਾਣੇ-ਅਨਜਾਣੇ ਲੋਕਹਾਲੇ ਤੱਕ ਵੀ ਮੁਬਾਰਕਾਂ ਦੇਈ ਜਾ ਰਹੇ ਹਨ, ਇਹਨਾਂ ਦੀਗਿਣਤੀਸੈਕੜਿਆਂ ਤੋਂ ਪਾਰ ਹੈ, ਇਹ ਮੇਰੇ ਕੀ ਲੱਗਦੇ ਨੇ! ਜਾਂ ਫਿਰਮੈਂ ਇਹਨਾਂ ਦਾ ਕੀ ਲਗਦਾ ਹਾਂ?ਮੈਂ ਸੋਚਦਾ ਹਾਂ ਕਿ ਇਹ ਲੋਕਮੇਰਾ ਸੱਭੋ ਕੁਝ ਲਗਦੇ ਨੇ ਤੇ ਮੈਂ ਇਹਨਾਂ ਲੋਕਾਂ ਦਾਦੇਣਦਾਰ ਹਾਂ। ਮੈਂ ਇਹਨਾਂ ਲੋਕਾਂ ਦਾਲੇਖਕ ਹਾਂ। ਮੈਂ ਇਹਨਾਂ ਲੋਕਾਂ ਲਈਲਿਖਦਾ ਹਾਂ। ਇਹ ਲੋਕਮੈਨੂੰਪੜ੍ਹਦੇ ਹਨ।
ਸਿੱਧੂ ਦੀ ਸੰਗਤ
2018 ਦੇ 28 ਦਸੰਬਰ, ਜਾਂਦੇ ਜਾਂਦੇ ਸਾਲਵਿਚਮੇਰੀਨਵੀਂ ਵਾਰਤਕਕਿਤਾਬ’ਯਾਦਾਂ ਦੀਡਾਇਰੀ’ (ਪ੍ਰਕਾਸ਼ਕ-ਲਾਹੌਰ ਬੁਕ ਸ਼ਾਪਲੁਧਿਆਣਾ) ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਗ੍ਰਹਿਵਿਖੇ ਰਿਲੀਜ਼ ਕੀਤੀ ਹੈ ਤੇ ਮੇਰੇ ਵਾਸਤੇ ਸ਼ੁਭਕਾਮਨਾ ਮੰਗੀ ਹੈ। ਹਰਵੇਲੇ ਵਾਂਗ ਹੌਸਲਾ ਵਧਾਇਆ ਹੈ। ਮੈਨੂੰ ਪ੍ਰਸੰਨਤਾ ਦਾ ਅਹਿਸਾਸ ਹੋਇਆ ਹੈ। ਸਿੱਧੂ ਟੈਲੀਵਿਜ਼ਨਉਤੇ ਹੱਸਦਾ ਨਜ਼ਰਆਵੇਗਾ ਪਰਜਦਉਹਦੇ ਕੋਲਬੈਠੋ ਤਾਂ ਤੁਹਾਨੂੰ ਉਹ ਪੰਜਾਬ ਦੇ ਦਰਦਦੀਆਂ ਗੱਲਾਂ ਕਰਦਾ ਫਿਕਰਮੰਦ ਨਜ਼ਰਆਵੇਗਾ, ਅਜਿਹਾ ਮੈਂ ਅਕਸਰ ਹੀ ਦੇਖਦਾ ਹਾਂ, ਸਿੱਧੂ ਦੀ ਸੰਗਤ ਵਿਚ।
ਆਓਨਵਾਂ ਸਾਲ 2019 ਦੀਆਮਦ’ਤੇ ਦੁਆ ਕਰੀਏ ਕਿ ਪੰਜਾਬ ਦੇ ਦਰਦਾਂ ਦੀਕਥਾ ਮੁੱਕ ਜਾਵੇ।ਬੀਤਿਆਵਰ੍ਹਾ 2018 ਪੰਜਾਬ ਵਾਸਤੇ ਏਨਾਬਹੁਤਾ ਚੰਗਾ ਨਹੀਂ, ਸਗੋਂ ਬਹੁਤਾ ਮੰਦਾ ਰਿਹਾ ਹੈ, ਜ਼ਰਾ ਸੋਚ ਕੇ ਦੇਖੀਏ ਤੇ ਗਿਣਤੀ-ਮਿਣਤੀਕਰੀਏ, ਤਾਂ ਨਿਰਾਸ਼ਾ ਹੀ ਪੱਲੇ ਪਈ ਹੈ। :::
ਇਸ ਵਰ੍ਹੇ ਮੇਰੀਆਂ ਕਈ ਕਿਤਾਬਾਂ ਪਾਠਕਾਂ ਦੀਝੋਲੀਵਿਚਪੈਣਗੀਆਂ। ‘ਚਿੱਠੀਆਂ ਤੁਰੀਆਂ ਮੇਰੇ ਨਾਲ’-(ਚੇਤਨਾਪ੍ਰਕਾਸ਼ਨਲੁਧਿਆਣਾ), ‘ਤੁਰ ਗਏ ਸੁਰ ਵਣਜਾਰੇ’-(ਸੰਗਮ ਪਬਲੀਕੇਸ਼ਨਸਮਾਣਾ), ‘ਕੱਚੀਆਂ ਗਲੀਆਂ’ਸਵੈਜੀਵਨੀ- (ਵਿਸ਼ਵਭਾਰਤੀਪ੍ਰਕਾਸ਼ਨਬਰਨਾਲਾ), ‘ਚੋਣਵੀਂ ਪੰਜਾਬੀ ਬਰਤਾਨਵੀਂ ਵਾਰਤਕ’-(ਆਰਸੀ ਦਿੱਲੀ), ‘ਰਘੁਬੀਰ ਢੰਡ ਦੇ ਖ਼ਤਮੋਹਨ ਭੰਡਾਰੀ ਦੇ ਨਾਂ’-(ਲੋਕ ਗੀਤਪ੍ਰਕਾਸ਼ਨ), ਇਹਨਾਂ ਕਿਤਾਬਾਂ ਉਤੇ ਕੰਮ ਜਾਰੀ ਹੈ।

Check Also

ਚੰਡੀਗੜ੍ਹੋਂ ਪਿੰਡ ਨੂੰ ਮੁੜਦਿਆਂ!

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 21 ਜਨਵਰੀ, 2019 ਦੀਸਵੇਰ।ਸਾਢੇ ਛੇ ਵਜੇ ਹਨ।ਸੈਕਟਰ …