Breaking News
Home / ਰੈਗੂਲਰ ਕਾਲਮ / ਉਦਾਸ ਚਿੱਠੀ ਪਰਦੇਸੋਂ ਆਈ

ਉਦਾਸ ਚਿੱਠੀ ਪਰਦੇਸੋਂ ਆਈ

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
ਦੇਰ ਹੋ ਚੱਲੀ ਹੈ, ਹੁਣਕਦੇ ਭਾਰਤਵਿਚੋਂ ਕਦੇ ਕਿਸੇ ਦੀ ਚਿੱਠੀ ਨਹੀਂ ਆਈ। ਸੁਫ਼ਨੇ ਵਾਂਗ ਹੋ ਗਈ ਹੈ ਹੁਣ ਚਿੱਠੀ! ਜਦਕਦੇ ਕੋਈ ਸਰਕਾਰੀ ਚਿੱਠੀ ਆਉਂਦੀ ਹੈ ਖ਼ਾਕੀਲਿਫਾਫੇ ਵਿਚਤਾੜੀ ਹੋਈ, ਤਾਂ ਰਸਮੀਂ ਜੁਆਬਦੀਈਮੇਲਭੇਜ ਕੇ ਫਿਕਰਲਾਹ ਛੱਡੀਦੈ। ਪਹਿਲਾਂ-ਪਹਿਲਾਂ ਬੜਾ ਚਾਅ ਹੁੰਦਾ ਸੀ ਆਈ ਹੋਈ ਚਿੱਠੀ ਦਾਜੁਆਬਲਿਖਣਦਾ।ਮੇਰੀਭੁਆਊਸ਼ਾਰਾਣੀਹਰਹਫਤੇ ਮੈਨੂੰਪੀਲਾਪੋਸਟਕਾਰਡਲਿਖਿਆਕਰਦੀ ਸੀ। ਮੈਂ ਬਾਗੋ-ਬਾਗ ਹੋ ਜਾਂਦਾ ਸਾਂ ਭੂਆਦੀ ਚਿੱਠੀ ਪੜ੍ਹ ਕੇ! ਭੂਆਨਹੀਂ ਰਹੀ, ਚਿੱਠੀ ਬੰਦ ਹੋ ਗਈ। ਮੇਰੇ ਕਈ ਗੁਰਭਾਈ ਚਿੱਠੀ ਲਿਖਦੇ ਸਨ, ਖਾਸ ਕਰਉਦੋਂ, ਜਦੋਂ ਉਹਨਾਂ ਦੇ ਗੀਤ ਦੁਪਹਿਰੇ ਢਾਈਵਜੇ ਅਕਾਸ਼ਵਾਣੀਜਲੰਧਰਉਤੋਂ ਪ੍ਰਸਾਰਿਤਹੋਣੇ ਹੁੰਦੇ ਸਨ, ਤੇ ਗੁਰਭਾਈ (ਉਸਤਾਦਯਮਲੇ ਜੱਟ ਦੇ ਚੇਲੇ) ਰੇਡੀਓਉਤੋਂ ਉਹਨਾਂ ਦੇ ਗਾਏ ਗੀਤ ਸੁਣਨ ਤੇ ਸੁਣ ਕੇ ਵਾਪਸੀਖਤਲਿਖਣਲਈਤਾਕੀਦਕਰਿਆਕਰਦੇ ਸਨ, ਇਹਨਾਂ ਵਿਚ ਖਾਸ ਕਰਜਗੀਰ ਸਿੰਘ ਤਾਲਿਬ, ਚਮਨਲਾਲ ਗੁਰਦਾਸਪੁਰੀ, ਕਸ਼ਮੀਰ ਸਿੰਘ ਸ਼ੰਭੂ, ਅਮਰੀਕ ਸਿੰਘ ਗਾਜੀਨੰਗਲ ਦੇ ਨਾਂ ਚੇਤੇ ਵਿਚਹਨ।ਤਾਲਿਬ ਤੇ ਚਮਨਲਾਲਨਹੀਂ ਰਹੇ ਤੇ ਗਾਜੀਨੰਗਲ ਤੇ ਸ਼ੰਭੂ ਨੇ ਵੀਮੇਰੇ ਵਾਂਗ ਹੁਣ ਟੱਚ ਫੋਨਖਰੀਦਲਏ ਹੋਣਗੇ। ਸੈਮ-ਸੰਗ ਨੇ ਸੰਗ ਲਾਹ ਛੱਡੀ ਹੈ। ਵੈਟਸ-ਐਪ ਚੱਲ ਪਈ ਹੈ, ਚਿੱਠੀ ਦੀ ਉੱਕਾ ਲੋੜ ਈ ਨਹੀਂ।ਕਿਹੜਾਡਾਕਖਾਨੇ ਜਾਵੇ, ਲਿਫਾਫੇ ਲਿਆਵੇ ਤੇ ਫਿਰਲਿਖਣ ਨੂੰ ਬੈਠੇ? ਅਜਿਹੇ ਬੰਦੇ ਨੂੰ ਹੁਣ ਟੱਬਰ ਵਿਚ’ਕਮਲਾ ਹੋ ਗਿਆ’ ਜਾਂ ‘ਹਿੱਲ ਗਿਆ’ ਸਮਝਣਗੇ ਘਰ ਦੇ ਜੀਅ! ਡਾਕਘਰਵੀਹੁਣਪੀਲੇ ਪੋਸਟ-ਕਾਰਡਨਹੀਂ ਰਖਦੇ। ਕਿਸੇ ਵੇਲੇ ਸਾਡੇ ਪਿੰਡ ਦੇ ਡਾਕਖਾਨੇ ਵਿਚਢੇਰਾਂ ਦੇ ਢੇਰਨੀਲੇ ਲਿਫਾਫੇ ਤੇ ਪੀਲੇ ਪੋਸਟ-ਕਾਰਡਵਿਕਦੇ ਸਨ। ਖਾਸ ਕਰ ਕੇ ਬੀੜਵਿਚੋਂ ਫੌਜੀ ਆਉਂਦੇ, ਲਿਫਾਫੇ ਲੈਂਦੇ ਤੇ ਆਪਣੇ ਘਰੀਂ ਖ਼ਤਲਿਖਦੇ। ਚਿੱਠੀ ਲਿਖਣਵਾਲੀਆਂ ਕਲਮਾਂ ਦੇ ਮੂੰਹਾਂ ਨੂੰ ਜੰਗਾਲ ਪੈ ਗਿਆ ਹੈ। ਹੁਣ ਇਹ ਜੰਗਾਲ ਕਦੇ ਲੱਥਦਾ ਨਹੀਂ ਲਗਦਾ।
ਪਰਦੇਸੀਦੀ ਚਿੱਠੀ
ਇਕ ਪਰਦੇਸੀਦੀ ਚਿੱਠੀ ਅਮਰੀਕਾ ਦੇ ਮੈਨਟੀਕਾ ਤੋਂ ਆਈ ਹੈ, 18 ਨਵੰਬਰ ਦੀਲਿਖਤ ਹੈ। ਦੇਵਿੰਦਰ ਸਿੰਘ ਖਟਕੜਲਿਖਦਾ ਹੈ, ”ਸਤਿਕਾਰਯੋਗ ਘੁਗਿਆਣਵੀ ਜੀ, ਪਿਆਰਭਰੀਸਤਿਸਰੀਅਕਾਲ।ਆਪ ਜੀ ਦਾਆਰਟੀਕਲਪੜ੍ਹਿਆ।ਪੜ੍ਹ ਕੇ ਮੈਨੂੰਆਪਣੀਦਾਦੀ ਦੇ ਸਦੀਵੀਵਿਛੋੜੇ ਦੀਯਾਦ ਆ ਗਈ। ਕਿ ਕਿਵੇਂ ਆਪਦੀਦਾਦੀ ਵਾਂਗ ਮੇਰੀਦਾਦੀਮੈਨੂੰਪਿਆਰਕਰਦੀ ਸੀ। ਮੇਰੀਦਾਦੀ ਨੇ ਮੇਰੇ ਬਾਪ ਦੇ 5 ਵਿਆਹਕੀਤੇ ਤੇ ਚਾਰਮਰ ਗਈਆਂ। ਮੰਗਲੀਕ ਸੀ। ਜਦੋਂ ਮੈਂ ਪੈਦਾ ਹੋਇਆ ਤਾਂ ਦਾਦੀ ਨੇ 3 ਏਕੜ ਜ਼ਮੀਨਸਕੂਲ ਨੂੰ ਗਰਾਊਂਡਲਈਦਾਨਕਰ ਦਿੱਤੀ। ਜਦੋਂ ਮੈਂ ਏਧਰ ਆਇਆ, ਮੇਰੇ ਧੋਖੇਬਾਜ਼ ਵਿਚੋਲੇ ਨੇ 5 ਹਜ਼ਾਰਡਾਲਰਮਾਰਲਏ। ਉਧਾਰ ਲੈ ਕੇ ਵਾਪਸਨਾਕੀਤੇ।ਮੈਂ ਕਿਹਾ ਕਿ ਮੈਂ ਵਿਆਜ਼ ਨਹੀਂ ਮੰਗਦਾ, ਮੂਲ ਹੀ ਦੇ ਦੇ, ਤਾਂ ਕਿ ਇੰਡੀਆ ਆਪਣੀਦਾਦੀ ਦੇ ਦਰਸ਼ਨਕਰਆਵਾਂ।ਮੇਰੀਦਾਦੀਰਾਹਦੇਖਦੀ ਹੀ ਰਹਿ ਗਈ। ਮੇਰਾਵਿਚੋਲੇ ਨੇ ਇੱਕ ਸੈਂਟਵੀਨਾਮੋੜਿਆ।ਉਦੋਂ ਦੀਮੇਰੀਦਾਦੀਦੀਆਤਮਾਵਿਛੋੜੇ ਵਿਚਭਟਕਰਹੀ ਹੈ।
ਮੈਂ ਕੋਸਿਸ਼ਕਰਾਂਗਾ ਕਿ ਐਤਕੀਆਪਣੇ ਬੱਚੇ ਨੂੰ ਨਾਲਲੈ ਕੇ ਪੰਜਾਬ ਆਵਾਂ ਤੇ ਸਰਦਾਰ ਜਸਵੰਤ ਸਿੰਘ ਕੰਵਲ ਦੇ ਪਿੰਡ ਜਾ ਕੇ ਦਰਸ਼ਨਕਰਾਂ ਤੇ ਸੌ ਸਾਲਪੂਰੇ ਹੋਣ’ਤੇ ਵਧਾਈਦੇਣਜਾਵਾਂ!
ੲ ੲੲ
ਖਟਕੜਦੀ ਚਿੱਠੀ ਵਿਚੋਂ ਨਿਕਲੀ ਚੀਸ ਕਾਫੀਦਿਨਮਹਿਸੂਸ ਹੁੰਦੀ ਰਹੀ।ਸੋਚਦਾ ਹਾਂ ਕਿ ਕਿੰਨੇ ਅਜਿਹੇ ਹੋਰਭੈਣ-ਭਰਾਹੈਨ, ਜਿਨ੍ਹਾਂ ਦੀਆਂ ਚਿੱਠੀਆਂ ਦੀਆਂ ਚੀਸਾਂ ਤੇ ਚੀਕਾਂ ਅੰਦਰੇ-ਅੰਦਰ ਦੱਬ ਕੇ ਰਹਿ ਗਈਆਂ ਹੋਣਗੀਆਂ!

Check Also

ਧੂੰਏਂ ਦੀਆਂ ਧਾਹਾਂ ਤੇ ਲਾਟਾਂ ਦੀਆਂ ਲੇਰਾਂ

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 (ਘਸਮੈਲੀਡਾਇਰੀ ਦੇ ਪੁਰਾਣੇ ਪੰਨੇ ਫੋਲਦਿਆਂ ਟੋਰਾਂਟੋ ਫੇਰੀਚੇਤੇ …