Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਾਸਿਕ ਮੀਟਿੰਗ 16 ਦਸੰਬਰ ਨੂੰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਾਸਿਕ ਮੀਟਿੰਗ 16 ਦਸੰਬਰ ਨੂੰ

ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਾਸਿਕ ਇਕੱਤਰਤਾ 16 ਦਸੰਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1.00 ਵਜੇ ਐੱਫ਼.ਬੀ.ਆਈ. ਸਕੂਲ ਵਿਚ ਹੋਵੇਗੀ ਜਿਸ ਵਿਚ ਉੱਘੇ ਪੰਜਾਬੀ ਲੋਕਧਾਰਾ ਵਿਗਿਆਨੀ ਪ੍ਰੋ. ਨਾਹਰ ਸਿੰਘ ਨਾਲ ਰੂ-ਬ-ਰੂ ਦੌਰਾਨ ਉਨ੍ਹਾਂ ਕੋਲੋਂ ਪੰਜਾਬੀ ਲੋਕਧਾਰਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਏਗੀ। ਇਸ ਤੋਂ ਇਲਾਵਾ ਕੁਲਜੀਤ ਮਾਨ ਦਾ ਨਵ-ਪ੍ਰਕਾਸ਼ਿਤ ਨਾਵਲ ‘ਮਾਂ ਦਾ ਘਰ’ ਅਤੇ ਸੰਤੋਖ ਸਿੰਘ ਸੰਘਾ ਦਾ ਕਹਾਣੀ-ਸੰਗ੍ਰਹਿ ‘ਬਲਿਊ ਹਿੱਲ’ ਲੋਕ-ਅਰਪਿਤ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਜਾਏਗੀ। ਇਹ ਸਕੂਲ ਏਅਰਪੋਰਟ ਰੋਡ ਅਤੇ ਕੁਈਨਜ਼ ਸਟਰੀਟ ਦੇ ਮੇਨ ਇੰਟਰਸੈੱਕਸ਼ਨ ਦੇ ਨੇੜੇ 21 ਕੋਵੈਂਟਰੀ ਰੋਡ ‘ਤੇ ਸਥਿਤ ਹੈ। ਸੀਮਤ ਕਵੀ ਦਰਬਾਰ ਵੀ ਹੋਵੇਗਾ। ਸਾਹਿਤ ਪ੍ਰੇਮੀਆਂ ਨੂੰ ਮੀਟਿੰਗ ‘ਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ 519-709-8586, 416-497-1216 ਜਾਂ 416-904-3500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਰੌਬਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਨਾਇਆ ਖ਼ਾਲਸੇ ਦਾ ਜਨਮ-ਦਿਹਾੜਾ

ਬਰੈਂਪਟਨ/ਡਾ. ਝੰਡ :ਲੰਘੇ ਐਤਵਾਰ 9 ਜੂਨ ਨੂੰ ਰੌਬਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਮਿਲ …