Breaking News
Home / ਭਾਰਤ / ਕੇਂਦਰੀ ਮੰਤਰੀ ਨਿਤਿਨ ਗਡਕਰੀ ਸਟੇਜ ‘ਤੇ ਗਸ਼ ਖਾ ਡਿੱਗੇ

ਕੇਂਦਰੀ ਮੰਤਰੀ ਨਿਤਿਨ ਗਡਕਰੀ ਸਟੇਜ ‘ਤੇ ਗਸ਼ ਖਾ ਡਿੱਗੇ

ਨਵੀਂ ਦਿੱਲੀ/ਬਿਊਰੋ ਨਿਊਜ਼
ਮਹਾਰਾਸ਼ਟਰ ਵਿਚ ਇਕ ਸਮਾਗਮ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਸਟੇਜ ਉਤੇ ਬੇਹੋਸ਼ ਹੋ ਕੇ ਅਚਾਨਕ ਡਿੱਗ ਪਏ ਅਤੇ ਉਨ੍ਹਾਂ ਦੀ ਹਾਲਤ ਵਿਗੜ ਗਈ। ਸੁਰੱਖਿਆ ਕਰਮੀਆਂ ਅਤੇ ਨੇੜੇ ਖੜ੍ਹੇ ਹੋਰ ਆਗੂਆਂ ਨੇ ਗਡਕਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਡਿੱਗ ਹੀ ਗਏ। ਉਨ੍ਹਾਂ ਨੂੰ ਤੁਰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਦੀ ਸਿਹਤ ਹੁਣ ਕੁਝ ਠੀਕ ਦੱਸੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਗਡਕਰੀ ਦਾ ਸ਼ੂਗਰ ਬਹੁਤ ਜ਼ਿਆਦਾ ਘਟ ਗਿਆ ਸੀ ਜਿਸ ਦੀ ਵਜ੍ਹਾ ਕਰ ਕੇ ਉਹ ਬੇਹੋਸ਼ ਹੋ ਗਏ। ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਮਿੱਠਾ ਖਾਣ ਲਈ ਦਿੱਤਾ ਜਿਸ ਪਿੱਛੋਂ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਆਇਆ। ਧਿਆਨ ਰਹੇ ਕਿ ਨਿਤਿਨ ਗਡਕਰੀ ਅਹਿਮਦ ਨਗਰ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਪੁੱਜੇ ਸਨ।

Check Also

ਜੇਲ੍ਹ ‘ਚੋਂ ਭਗੌੜੇ ਹੋਏ ਵਿਅਕਤੀ ਨੇ ਪਤਨੀ ਅਤੇ ਧੀ ਦੇ ਮਾਰੀਆਂ ਗੋਲੀਆਂ

ਧੀ ਦੀ ਹੋਈ ਮੌਤ, ਪਤਨੀ ਗੰਭੀਰ ਜ਼ਖ਼ਮੀ ਗੜ੍ਹਸ਼ੰਕਰ/ਬਿਊਰੋ ਨਿਊਜ਼ ਪੁਲਿਸ ਹਿਰਾਸਤ ਵਿਚੋਂ ਭਗੌੜੇ ਹੋਏ ਗੜ੍ਹਸ਼ੰਕਰ …