Breaking News
Home / ਰੈਗੂਲਰ ਕਾਲਮ / ਕਦੋਂ ਢੱਠਣਗੀਆਂ ਸਿਆਸੀ ਭੱਠੀਆਂ!

ਕਦੋਂ ਢੱਠਣਗੀਆਂ ਸਿਆਸੀ ਭੱਠੀਆਂ!

ਬੋਲਬਾਵਾਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
26 ਨਵੰਬਰ ਦੀ ਦੁਪਹਿਰ ਨੂੰ ਟੈਲੀਵਿਜ਼ਨਦੇਖਦਾਉਦਾਸ ਤੇ ਦੁਖੀ ਹੋ ਰਿਹਾ ਸਾਂ। ਹਾਏ ਓ ਰੱਬਾ ਮੇਰਿਆ! ਦੁੱਖਾਂ ਦੀ ਦੁਨੀਆਂ ਨੇ ਘੇਰਿਆ।ਏਡੇ ਪਵਿੱਤਰ ਤੇ ਮਹਾਨਕਾਰਜਸਮੇਂ ਵੀਸਾਡੇ ਨੇਤਾਲੜਰਹੇ ਸਨਡੇਰਾਬਾਬਾਨਾਨਕਵਿਖੇ।ਤਾਹਨੇ ਮਿਹਣਿਆਂ ਦਾ ਅੰਤ ਕੋਈ ਨਹੀਂ ਸੀ। ਜਿੰਦਾਬਾਦ ਤੇ ਮੁਰਦਾਬਾਦ ਦੇ ਨਾਅਰਿਆਂ ਦੀ ਥਾਂ ਵਾਹਿਗੁਰੂ-ਵਾਹਿਗੁਰੂ ਕਿਸੇ ਨਾਜਪਿਆ।ਹਰ ਇੱਕ ਦਾਹਿਰਦਾਤਪਿਆ।ਲਾਂਘੇ ਦੇ ਮੁੱਦੇ ਉਤੇ ਹਰ ਕੋਈ ਆਪਣੇ ਸਿਹਰਾਸਜਾਉਣਵਾਸਤੇ ਪੱਬਾਂ ਭਾਰ ਹੋਇਆ ਦਿਖਾਈ ਦਿੰਦਾ ਸੀ ਤੇ ਨਵਜੋਤ ਸਿੰਘ ਸਿੱਧੂ ਨੇ ਸਿਆਣਪਵਰਤੀ ਕਿ ਇਹਨਾਂ ਵਿਚ ਉਹ ਵੜਿਆ ਹੀ ਨਹੀਂ ਤੇ ਪਾਸੇ-ਪਾਸੇ ਦੀਲੰਘ ਗਿਆ ਦੂਰਬੀਨਵਿਚਦੀਦੀਦਾਰੇ ਕਰ ਕੇ! ਸੋਚਣ ਤੇ ਦੁਖ ਦੇਣਵਾਲੀ ਗੱਲ ਹੈ ਕਿ ਜਦਵੀ ਪੰਜਾਬ ਵਿਚ ਕਿਸੇ ਗੁਰੂਪੀਰਦਾਉਤਸਵਆਂਦਾ ਹੈ ਤਾਂ ਸਾਡੇ ਨੇਤਾ ਇੱਕ ਦੂਜੇ ਨਾਲਲੜਨਵਾਸਤੇ ਤੇ ਸਟੇਜਾਂ ਉਤੋਂ ਗਾਲਾਂ ਕੱਢਣ ਲਈ ਕਈ ਕਈਦਿਨਪਹਿਲਾਂ ਹੀ ਤਰਲੋ ਮੱਛੀ ਹੋਣਲਗਦੇ ਹਨ।ਹੁਣਇਹਨਾਂ ਨੂੰ ਇੱਕ ਹੋਰ ਥਾਂ ਲੱਭ ਗਈ ਗਈ ਹੈ ਹਰਸਾਲਲਈ ਡੇਰਾਬਾਬਾਨਾਨਕ! ਟੈਲੀਵਿਜ਼ਨਦੇਖਦਾਮੈਂ ਆਪਣਾਡਾਇਰੀਲਿਖਣਬੈਠਜਾਂਦਾ ਹਾਂ ਤੇ ਬਾਬੇ ਨਾਨਕਦੀਆਂ ਸਿੱਖਿਆਵਾਂ ਨੂੰ ਅਣਡਿੱਠ ਕਰਨਵਾਲੇ ਨੇਤਾਵਾਂ ਬਾਬਤਸੋਚਦਾ ਹਾਂ ਕਿ ਬਾਬਾਇਹਨਾਂ ਨੂੰ ਸੁਮੱਤ ਕਦੋਂ ਬਖਸ਼ੇਗਾ? ਇਹ ਸਵਾਲਮੇਰੇ ਮਨਵਿਚ ਇੱਕ ਬੇਰਦੀਗਿਟਕ ਵਾਂਗ ਅੜ ਕੇ ਖਲੋ ਜਾਂਦਾ ਹੈ। ਇਹਨਾਂ ਨੇਤਾਵਾਂ ਨੂੰ ਰੱਬ ਦੀਕਰਨੀ ਕਿ ਐਸੀ ਮਾਰ ਹੈ, ਹਰਨੇਕਕਾਰਜ ਅੱਗੇ ਸਿਆਸਤਦੀ ਭੱਠੀ ਬਾਲ ਕੇ ਬਹਿਜਾਂਦੇ ਨੇ।ਸਿਵਾਏ ਤਾਹਨੇ-ਮਿਹਣਿਆਂ ਤੋਂ ਕੁਝ ਨਹੀਂ ਅਹੁੜਦਾਇਹਨਾਂ ਨੂੰ! ਸੁਨੀਲ ਜਾਖੜ ਨੇ ਵੀ ਸੁਣਾਈਆਂ ਅਕਾਲੀਆਂ ਨੂੰ ਤੇ ਘੱਟ ਹਰਸਿਮਰਤਵੀਨਹੀਂ ਕਿਸੇ ਤੋਂ। ਜਦੋਂ ਬੋਲਣ ਲੱਗੀ ਤਾਂ ਸੰਤ ਸਮਾਜ ਖਿਝ ਖਾ ਗਿਆ, ਨਾਨੇ ਉੱਠ ਕੇ ਤੁਰਦੇ ਬਣੇ।ਮਜੀਠੀਆ ਸੰਗਤਾਂ ਵਿਚਬੈਠਾਬਾਹਾਂ ਉਲਾਰਉਲਾਰਨਾਹਰੇ ਮਾਰੀ ਗਿਆ। ਕੈਪਟਨਸਾਹਬਦੀਕਮਾਲਦੇਖੋ ਕਿ ਪਾਕਿਸਤਾਨਦੀ ਫੌਜ ਦੇ ਮੁਖੀ ਬਾਜਵੇ ਨੂੰ ਧਮਕੀਆਂ ਦੇਈ ਗਏ। ਸੁਖਜਿੰਦਰ ਸਿੰਘ ਰੰਧਾਵਾ ਬਾਦਲਾਂ ਪਿਓ-ਪੁੱਤਾਂ ਦਾ ਨਾਂ ਉਦਘਾਟਨੀ ਪੱਥਰ ਉਤੇ ਉਕਰੇ ਦੇਖਕਾਲੀਆਂ ਟੇਪਾਂ ਲਾਉਂਦਾਰਿਹਾਰੋਸਵਜੋਂ ਆਪਣੇ ਤੇ ਕੈਪਟਨ ਦੇ ਨਾਵਾਂ ਉਤੇ।
ਉੱਪ ਰਾਸ਼ਟਰਪਤੀਵੈਂਕਈਆਨਾਇਡੂ ਇਸ ਕਾਟੋ-ਕਲੇਸ਼ ਨੂੰ ਨੇੜੇ ਤੋਂ ਤਕਦੇ ਰਹੇ ਤੇ ਜ਼ਰੂਰਸੋਚਦੇ ਹੋਣਗੇ ਕਿ ਸਿੱਖਾਂ ਪਾਸਲੜਨ ਤੋਂ ਸਿਵਾਏ ਬਾਕੀ ਕੁਝ ਨਹੀਂ ਰਹਿ ਗਿਐ! ਡਾਇਰੀਦਾ ਪੰਨਾ ਲਿਖ ਕੇ ਜਦਫੋਨਦਾਵੈਟਸ-ਐਪਫਰੋਲਿਆ ਤਾਂ ਕਵੀ ਮਿੱਤਰ ਬਰਜਿੰਦਰ ਚੌਹਾਨ ਦਾਲਿਖਿਆ ਹੋਇਆ ਸ਼ੇਅਰ ਅੱਖਾਂ ਸਾਹਮਣੇ ਸੀ:
ਨਾਨਾਨਕ ਹੈ ਕਿਤੇ ਨਾਰਾਮ
ਨਾ ਕੋਈ ਇਬਾਦਤ ਹੈ
ਤੇਰੇ ਹਰਫੈਸਲੇ ਅੰਦਰ
ਲੁਕੀ ਹੋਈ ਸਿਆਸਤ ਹੈ
ਬਹੁਤਉਦਾਸ ਹਾਂ ਬਾਬਾਨਾਨਕ! ਮੈਂ ਬਹੁਤਉਦਾਸ ਹਾਂ। ਤੇਰੇ ਨਾਮਲੇਵਾਸਿਆਣੇ ਹੋ ਜਾਵਣ, ਤੇਰਾਜਨਮਦਿਨ ਰੱਜ ਰੱਜ ਕੇ ਉਤਸ਼ਾਹ ਤੇ ਸ਼ਰਧਾਨਾਲਮਨਾਵਣ! ਮੁੱਕ ਜਾਵਣ ਇਹ ਤਾਹਨੇ ਮਿਹਣੇ ਤੇ ਲੜੋ-ਲੜਾਈਆਂ ਤੇ ਢੱਠ ਜਾਵਣ ਇਹ ਸਿਆਸੀ ਭੱਠੀਆਂ! ਇਹੋ ਮੇਰੀਅਰਦਾਸ ਹੈ। ਜਾਪਦੈ ਕਿ ਪ੍ਰਵਾਨ ਹੋਏਗੀ।
: ::

Check Also

ਚੰਡੀਗੜ੍ਹੋਂ ਪਿੰਡ ਨੂੰ ਮੁੜਦਿਆਂ!

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 21 ਜਨਵਰੀ, 2019 ਦੀਸਵੇਰ।ਸਾਢੇ ਛੇ ਵਜੇ ਹਨ।ਸੈਕਟਰ …