Breaking News
Home / ਪੰਜਾਬ / ਪਠਾਨਕੋਟ ਨੇੜਿਓਂ ਫੌਜੀ ਵਰਦੀ ਪਾਈ ਚਾਰ ਸ਼ੱਕੀ ਵਿਅਕਤੀ ਫੜੇ

ਪਠਾਨਕੋਟ ਨੇੜਿਓਂ ਫੌਜੀ ਵਰਦੀ ਪਾਈ ਚਾਰ ਸ਼ੱਕੀ ਵਿਅਕਤੀ ਫੜੇ

ਪੁਲਿਸ ਕਰ ਰਹੀ ਹੈ ਪੁੱਛਗਿੱਛ
ਪਠਾਨਕੋਟ/ਬਿਊਰੋ ਨਿਊਜ਼
ਪਠਾਨਕੋਟ ਵਿਚ ਪੈਂਦੇ ਪਿੰਡ ਨੰਗਲ ਭੂਰ ਨੇੜਿਓਂ ਪੰਜਾਬ ਪੁਲਿਸ ਵੱਲੋਂ 4 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਕਾਬੂ ਕੀਤੇ ਇਹ ਚਾਰ ਸ਼ੱਕੀ ਵਿਅਕਤੀ ਹਿਮਾਚਲ ਦੇ ਨੰਬਰ ਵਾਲੀ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਵਿਚ ਸਵਾਰ ਸਨ ਅਤੇ ਉਨ੍ਹਾਂ ਨੇ ਫ਼ੌਜੀ ਵਰਦੀ ਪਾਈ ਹੋਈ ਸੀ। ਜਦੋਂ ਨਾਕੇ ਦੌਰਾਨ ਪੁਲਿਸ ਨੇ ਗੱਡੀ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਚਾਰੇ ਵਿਅਕਤੀ ਆਪਣੀ ਪਹਿਚਾਣ ਸਬੰਧੀ ਕੋਈ ਵੀ ਦਸਤਾਵੇਜ਼ ਨਹੀਂ ਦੱਸ ਸਕੇ। ਜਿਸ ਤੋਂ ਤੁਰੰਤ ਬਾਅਦ ਪੁਲਿਸ ਨੇ ਹਰਕਤ ਵਿਚ ਆਉਂਦਿਆਂਂ ਗੰਨ ਪੁਆਇੰਟ ‘ਤੇ ਉਨ੍ਹਾਂ ਨੂੰ ਕਾਬੂ ਲਿਆ ਗਿਆ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਵੀ ਦੀਨਾਨਗਰ ਨੇੜੇ ਛੇ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ ਸੀ।

Check Also

ਆਮ ਆਦਮੀ ਪਾਰਟੀ ਕੋਲੋਂ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਖਤਰਾ ਟਲਿਆ

ਪੰਜ ਬਾਗੀ ਵਿਧਾਇਕਾਂ ਨੇ ਅਸਤੀਫਾ ਦੇਣ ਤੋਂ ਕੀਤਾ ਇਨਕਾਰ ਚੰਡੀਗੜ੍ਹ/ਬਿਊਰੋ ਨਿਊਜ਼ ਐਚ ਐਸ ਫੂਲਕਾ, ਸੁਖਪਾਲ …