Breaking News
Home / ਕੈਨੇਡਾ / ਘਰਾਂ ਅੱਗੋਂ ਕੂੜਾ ਚੁੱਕਣ ਵਿੱਚ ਤਬਦੀਲੀ

ਘਰਾਂ ਅੱਗੋਂ ਕੂੜਾ ਚੁੱਕਣ ਵਿੱਚ ਤਬਦੀਲੀ

ਬਰੈਂਪਟਨ/ਬਿਊਰੋ ਨਿਊਜ਼ : ਪੀਲ ਰੀਜ਼ਨ ਵਿੱਚ ਘਰਾਂ ਦੇ ਬਾਹਰ ਤੋਂ ਹਫ਼ਤਾਵਰੀ ਪੱਧਰ ‘ਤੇ ਕੂੜਾ ਚੁੱਕਣ ਦਾ ਕੰਮ ਦਸੰਬਰ ਵਿੱਚ ਖਤਮ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਮਿਸੀਸਾਗਾ ਤੇ ਬਰੈਂਪਟਨ ਵਿੱਚ ਇਹ ਹਫ਼ਤਾਵਰੀ ਕੂੜਾ ਇਕੱਠਾ ਕਰਨ ਦਾ ਕਾਰਜ 10 ਤੋਂ 13 ਦਸੰਬਰ ਵਿਚਕਾਰ ਬੰਦ ਹੋ ਜਾਏਗਾ।ਸ਼ਹਿਰੀ ਕੇਲੇਡੌਨ ਵਿੱਚ ਇਹ 3 ਅਤੇ 10 ਦਸੰਬਰ ਅਤੇ ਪੇਂਡੂ ਕੇਲੇਡੌਨ ਵਿੱਚ 14 ਦਸੰਬਰ ਨੂੰ ਖਤਮ ਹੋ ਜਾਏਗਾ। ਪੀਲ ਰੀਜ਼ਨ ਨੇ ਨਿਵਾਸੀਆਂ ਨੂੰ ਕੂੜਾ ਘਰਾਂ ਤੋਂ ਬਾਹਰ ਰੱਖਣ ਲਈ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਹਨ ਜਿਸ ਤਹਿਤ ਉਹ ਆਪਣੇ ਫੁੱਟਪਾਥ ‘ਤੇ ਕੂੜੇ ਨੂੰ ਛੋਟੇ ਕੰਟੇਨਰਾਂ ਵਿੱਚ ਹੀ ਰੱਖਣ ਜਿਨ੍ਹਾਂ ਦਾ ਭਾਰ 20 ਕਿਲੋਗ੍ਰਾਮ ਤੋਂ ਵਧ ਨਾ ਹੋਵੇ। ਕੂੜਾ ਕਿਸ ਤਰ੍ਹਾਂ ਦਾ ਹੈ ਇਸ ਸਬੰਧੀ ਉਸ ‘ਤੇ ਲੇਬਲ ਲਗਾਏ ਜਾਣ। ਪਲਾਸਟਿਕ ਬੈਗ, ਗੱਤੇ ਦੇ ਡੱਬੇ ਅਤੇ 20 ਕਿਲੋਗ੍ਰਾਮ ਤੋਂ ਵਧ ਵਜ਼ਨ ਦੇ ਕੰਟੇਨਰਾਂ ਵਿੱਚ ਰੱਖਿਆ ਕੂੜਾ ਚੁੱਕਿਆ ਨਹੀਂ ਜਾਏਗਾ।

Check Also

ਐਮਪੀਪੀ ਦੀਪਕ ਆਨੰਦ ਨੇ ਦੂਜੀ ਮਿਸੀਸਾਗਾ ਮਾਲਟਨ ਯੂਥ ਕਾਊਂਸਿਲ ਦਾ ਸਮਰਥਨ ਕੀਤਾ

ਮਿਸੀਸਾਗਾ : ਐਮਪੀਪੀ ਦੀਪਕ ਆਨੰਦ ਅਤੇ ਮਿਸੀਸਾਗਾ-ਮਾਲਟਨ ਯੂਥ ਕੌਂਸਲ ਦੇ ਮੈਂਬਰਾਂ ਨੇ ਲੰਘੇ ਸ਼ਨੀਵਾਰ ਨੂੰ …