Breaking News
Home / ਰੈਗੂਲਰ ਕਾਲਮ / ਕਿੱਥੇ ਲਾਏ ਨੇ ਸੱਜਣਾ ਡੇਰੇ-2

ਕਿੱਥੇ ਲਾਏ ਨੇ ਸੱਜਣਾ ਡੇਰੇ-2

ਬੋਲਬਾਵਾਬੋਲ
ਆਪਣੇ ਆਪਵਿਚਮਸਤ ਸੀ ਹਾਕਮਸੂਫੀ
ਨਿੰਦਰਘੁਗਿਆਣਵੀ
94174-21700
ਬੜੀਦੇਰਪਹਿਲਾਂ ਦੀ ਗੱਲ, ਹਾਕਮਸੂਫੀਬਾਰੇ ਛਪੀ ਇੱਕ ਕਿਤਾਬ ਵਿੱਚ ਮੈਂ ਆਪਣੇ ਲੇਖਦਾ ਇਕ ਪੈਰਾ ਇੰਝ ਲਿਖਿਆ ਸੀ, ”ਹਾਕਮਮੈਨੂੰਮੋਢਿਓਂ ਫੜ੍ਹ ਕੇ ਤੇ ਉਹਨਾਂ (ਬੀਬੀਆਂ) ਵੱਲ ਝਾਕ ਕੇ ਬੋਲਿਆ…ਓ ਭਾਬੀ ਜੀ…ਆਹ ਵੇਖੋ…ਆਹ ਮੁੰਡਾ ਵੀ ਅੱਜ ਉਥੇ ਈ ਸੀ…ਵਈ ਅੱਜ ਲੋਕਾਂ ਨੇ ਮੈਨੂੰਓਥੇ ਕਿਵੇਂ ਸੁਣਿਐਂ..ਕਿਵੇਂ ਲੋਕ ਆ-ਆ ਕੇ ਮੈਨੂੰਸਟੇਜਉਤੇ ਜੱਫੀਆਂ ਪਾਉਂਦੇ ਸੀ…ਪੁੱਛੋ ਏਹਨੂੰ…ਅੱਜ ਤਾਂ ਕਮਾਲਾਂ ਈ ਹੋਗੀਆਂ ਭਾਬੀ ਜੀ…।” ਉਹ ਦੋਵੇਂ ਬੀਬੀਆਂ ਨੇ ਹਾਕਮ ਨੂੰ ਕੁਝ ਇਸ ਤਰ੍ਹਾਂ ਕਿਹਾ, ”ਗੱਲ ਸੁਣ ਵੇ…ਸਾਨੂੰਕਿਹੜਾਨ੍ਹੀਪਤਾ ਐ ਕਿ ਤੇਰਾ ਦੁਨੀਆਂ ‘ਚ ਕਿੰਨਾ ਇੱਜ਼ਤ ਤੇ ਨਾਮ ਐਂ…ਭਾਈਬਹੁਤ ਮੰਨਦੀ ਐ ਦੁਨੀਆਂ ਤੈਨੂੰਹਾਕਮਾਂ…।” ਉਸ ਦਿਨਹਾਕਮਸੂਫੀ ਨੇ ਫਾਜ਼ਿਲਕਾਉਸਤਾਦਯਮਲਾ ਜੱਟ ਯਾਦਗਾਰੀਮੇਲੇ ਉਤੇ ਗਾਇਆ ਸੀ ਤੇ ਮੈਂ ਵੀਉਥੇ ਸੀ। ਉਹ ਆਪਣੀਆਂ ਭਾਬੀਆਂ ਥਾਂਵੇ ਲੱਗਦੀਆਂ ਔਰਤਾਂ ਕੋਲਮੇਰੀ ਗਵਾਹੀਭਰਵਾਰਿਹਾ ਸੀ। ਸਾਲ 2005 ਵਿੱਚ ਗੁਰੂਨਾਨਕਦੇਵਯੂਨੀਵਰਸਿਟੀ ਅੰਮ੍ਰਿਤਸਰ ਨੇ ਮੇਰੇ ਤੋਂ ਪੁਰਾਣੇ ਲੋਕ ਗਾਇਕਾਂ ਬਾਰੇ ਇੱਕ ਕਿਤਾਬਲਿਖਵਾਈ।ਹਾਕਮਬਾਰੇ ਉਸ ਵਿੱਚ ਮੈਂ ਖੁੱਲ੍ਹਾ-ਡੁੱਲ੍ਹਾ ਲਿਖਿਆ।ਉਹਨੇ ਅੰਮ੍ਰਿਤਸਰੋਂ ਦਸਕਿਤਾਬਾਂ ਮੰਗਵਾ ਕੇ ਆਪਣੇ ਜੁੰਡੀ ਦੇ ਯਾਰਾਂ ਨੂੰ ਤੋਹਫੇ ਵਜੋਂ ਦਿੱਤੀਆਂ ਤੇ ਆਖੀ ਜਾਵੇ, ”ਆਹ ਵੇਖੋ ਯਾਰੋ ਯੂਨੀਵਰਸਿਟੀਵਾਲਿਆਂ ਨੇ ਮੇਰੀਜੀਵਨੀਕਿਤਾਬ ‘ਚ ਛਾਪਤੀ ਐ…ਆਹਾ…ਵਾਹਵਈਵਾਹਕਮਾਲ ਹੋਗੀ…।”
ਫ਼ਨਕਾਰ ਤਾਂ ਉਹ ਅਵੱਲ ਦਰਜੇ ਦਾ ਹੈ ਈ ਸੀ ਪਰ ਬੰਦਾ ਵੀਬੜਾ ਲੱਠਾ ਸੀ। ਆਪਣੇ ਆਪ ਵਿੱਚ ਮਸਤ! ਜੋ ਕੁਝ ਕਿਸੇ ਨੇ ਦੇ ਦਿੱਤਾ, ਲੈਲਿਆ ਤੇ ਗਾ ਲਿਆ।ਉਸਦਾ ਪੁਰਾਣਾ ਸਾਈਕਲ ਪੰਜਾਬ ਦੇ ਕਰੋੜਪਤੀ ਗਾਇਕਾਂ ਦੀਆਂ ਕਈ ਲੱਖਾਂ ਮਹਿੰਗੀਆਂ ਗੱਡੀਆਂ ਨੂੰ ਮੂੰਹ ਚਿੜਾਉਂਦਾ ਸੀ ਤੇ ਕਲਾਕਾਰਦੀਆਪਣੀਕਲਾਪ੍ਰਤੀ ਪ੍ਰਤੀਬੱਧਤਾ ਦਿਖਾਉਂਦਾ ਸੀ। ਇੱਕ ਵਾਰਉਹਨੇ ਆਖਿਆ ਸੀ, ”ਮੈਂ ਆਪਣੇ ਭੈਣ-ਭਰਾਵਾਂ ਨੂੰ ਪਾਲਣ-ਪੋਸ਼ਣ ਲੱਗ ਗਿਆ…ਆਪਵਿਆਹ ਕਰੌਣ ਬਾਰੇ ਸੋਚਿਆ ਈ ਨਾ…ਜਿੱਥੇ ਦਿਲ ਲੱਗਿਆ ਸੀ…ਉਥੇ ਹੋਇਆ ਨਾ…ਜਿੱਥੇ ਘਰਦੇ ਕਰਦੇ ਸੀ..ਉਥੇ ਕਰਾਇਆਨਹੀਂ…ਵੇਲਾਬੀਤ ਗਿਆ…। ਫਰੀਦ ਮਹੁੰਮਦ ਫਰੀਦ ਨੂੰ ਉਹਨੇ ਆਪਣਾ ਮੁਰਸ਼ਦ ਤੇ ਆਦਰਸ਼ ਮੰਨਿਆ ਤੇ ਉਹਦਾਧਿਆਨਧਰ ਕੇ ਗਾਉਣ ਲੱਗਿਆ, ਇਹ ਗੱਲ ਕੋਈ 1970-71 ਦੀਹੋਵੇਗੀ। ਸਟੇਜਉਤੇ ਡਫਲੀਲਿਆਉਣਦਾਸਿਹਰਾਵੀਉਹਨੂੰਜਾਂਦਾ ਹੈ।” ਗਿੱਦੜਬਾਹਾ ਤੋਂ ਤੇਰਾਂ ਕਿਲੋਮੀਟਰਦੂਰਪੈਂਦੇ ਪਿੰਡ ਜੰਗੀਰਾਣਾ ਵਿੱਚ ਉਸਨੇ ਡਰਾਇੰਗ ਮਾਸਟਰੀਕੀਤੀ ਤੇ ਇੱਥੋਂ ਹੀ 31 ਮਾਰਚ 2010 ਦੇ ਦਿਨ ਸੇਵਾਮੁਕਤ ਹੋਇਆ। ਤੀਹਵਰ੍ਹੇ ਪਹਿਲਾਂ ਦੀ ਗੱਲ, ਜਦੋਂ ਅਬੋਹਰ ਇੱਕ ਮੰਚ ਉਤੇ ਗੁਰਦਾਸਮਾਨ ਤੇ ਹਾਕਮਸੂਫੀ ਨੇ ਇਕੱਠਿਆਂ ਗਾਇਆ ਸੀ ‘ਸੱਜਣਾ ਵੇ ਸੱਜਣਾ ਤੇਰੇ ਸ਼ਹਿਰਵਾਲੀਸਾਨੂੰ ਕਿੰਨੀ ਚੰਗੀ ਲਗਦੀ ਦੁਪੈਹਰ’। ਬੜਾਭਾਵੁਕ ਮਾਹੌਲ ਸਿਰਜਿਆ ਗਿਆ ਸੀ ਤੇ ਰਾਗ-ਰੰਗ ਦੇ ਖੇੜੇ ਵਿੱਚ ਡੁੱਬ ਕੇ ਦੋਵਾਂ ਦੀਆਂ ਅੱਖਾਂ ਭਿੱਜ ਗਈਆਂ ਸਨ। ਉਹ ਸਪੱਸ਼ਟ ਕਹਿੰਦਾ ਸੀ ਕਿ ਗੁਰਦਾਸ ਤੇ ਮੈਂ ਸਮਕਾਲੀ ਹਾਂ ਗੁਰੂਚੇਲਾਨਹੀਂ, ਅਸੀਂ ਨਿਆਣੇ ਹੁੰਦੇ ਕੱਠੇ ਗਾਉਂਦੇ ਤੇ ਖੇਡ੍ਹਦੇ ਰਹੇ।ਹਾਕਮਦੀਪਹਿਲੀਟੇਪਦਾ ਨਾਂ ਸੀ, ‘ਮੇਲਾਯਾਰਾਂ ਦਾ’। 12 ਟੇਪਾਂ ਉਹਨੇ ਸੰਗੀਤ ਸੰਸਾਰ ਨੂੰ ਦਿੱਤੀਆਂ। ਬੜੀਦੇਰਪਹਿਲਾਂ ਦੀ ਗੱਲ, ਗੀਤਕਾਰ ਗੁਰਚਰਨਵਿਰਕ ਨੇ ਮੈਨੂੰ ਤੇ ਹਾਕਮਸੂਫੀ ਨੂੰ ਚੰਡੀਗੜ ਸੈਕਟਰ 17 ਦੇ ਸਰਗਮਸਟੂਡੀਓ ਬੁਲਾਇਆ ਤੇ ਹਾਕਮਦੀਟੇਪ’ਕੋਲਬਹਿਕੇ ਸੁਣ ਸੱਜਣਾ’ ਦੀਤਿਆਰੀਕੀਤੀ ਸੀ। ਅਨਮੋਲ ਕੰਪਨੀ ਵੱਲੋਂ ਪੇਸ਼ਕੀਤੀ ਇਸ ਟੇਪ ਵਿੱਚ ਵਿੱਚਹਾਕਮ ਨੇ ਕੁਝ ਗਤਿਆਪਣੇ ਤੇ ਕੁਝ ਵਿਰਕ ਦੇ ਗਾਏ ਸਨ।’ਯਾਰੀ ਜੱਟ ਦੀ’ਅਤੇ ‘ਪੰਚਾਇਤ’ ਫ਼ਿਲਮਾਂ ਤੇ ਕੁਝ ਹੋਰਫਿਲਮਾਂ ਵਿੱਚ ਵੀਉਸਨੇ ਅਦਾਕਾਰੀਵੀਕੀਤੀ ਤੇ ਗਾਇਆ ਵੀ।’ਪਾਣੀ ਵਿੱਚ ਮਾਰਾਂ ਡੀਟਾਂ’ਵਾਲਾ ਗੀਤਉਹਦਾਸਭ ਤੋਂ ਵੱਧ ਹਰਮਨ-ਪਿਆਰਾ ਹੋਇਆ। 3 ਮਾਰਚ 1953 ਦੇ ਹਿਸਾਬਨਾਲਹੁਣਉਹਦੀਉਮਰਲਗਭਗ ਸੱਠ ਵਰ੍ਹੇ ਬਣਦੀ ਸੀ। ਪਿਤਾਦਾ ਨਾਂ ਕਰਤਾਰ ਸਿੰਘ ਤੇ ਮਾਂ ਦਾ ਨਾਂ ਗੁਰਦਿਆਲ ਕੌਰ। ਇਕ ਭਰਾ ਨਛੱਤਰ ਬਾਬਾ ਤੇ ਦੂਜਾਚੀਨਾ, ਇੱਕ ਮੇਜਰਦੀਬਹੁਤਪਹਿਲਾਂ ਮੌਤ ਹੋ ਗਈ ਸੀ। ਭੈਣਾਂ ਦੇ ਨਾਂ ਸ਼ਾਂਤੀ, ਇੰਦਰਜੀਤ ਕੌਰ, ਬਾਵੀ ਤੇ ਜਗਦੀਪ ਕੌਰ ਹਨ। ਕੁਝ ਸਾਲ ਹੋਏ, ਹਾਕਮ ਨੂੰ ਫਰੀਦਕੋਟ ਸੱਦਿਆ। ਉਸਤਾਦ ਜੀ ਦੀਯਾਦ ਵਿੱਚ ਮੇਲਾ ਸੀ। ਠੰਢ ਦੇ ਦਿਨਾਂ ਦੀ ਦੁਪਹਿਰ ਹਾਲੇ ਨਿੱਘੀ ਨਹੀਂ ਸੀ ਹੋਈ। ਉਸਨੇ ਗਾਇਆ, ‘ਲੋਈ ਵੇ ਤੇਰੀਜਾਨ ਨੂੰ ਬੜਾਮੈਂ ਰੋਈ।’ਅਖਾੜਾ ਜੰਮਿਆਂ ਨਹੀਂ।
ਹਾਕਮ ਕਹਿੰਦਾ, ”ਸਾਲੀਠੰਢ ਈ ਨਹੀਂ ਲਹਿੰਦੀ ਤੱਤੀ ਜਿਹੀ ਚਾਹ ਲਿਆਓਯਾਰ…।” ਹੁਣੇ ਜਿਹੇ ਮੈਂ ਗਿੱਦੜਬਾਹੇ ਗਿਆ ਤਾਂ ਉਸਦੀਬੜੀਯਾਦ ਆਈ ਤੇ ਦੇਰਪਹਿਲਾਂ ਮਨਪ੍ਰੀਤਟਿਵਾਣਾਦਾ ਉਸ ਵੱਲੋਂ ਗਾਇਆ ਗੀਤਤਾਜ਼ਾ ਹੋ ਉਠਿਆ, ‘ਜਿੰਨਾ੍ਹਂ ਰਾਹਾਂ ‘ਚੋਂ ਤੂੰ ਆਵੇਂ ਉਹਨਾਂ ਰਾਹਾਂ ਨੂੰ ਸਲਾਮ, ਤੇਰੇ ਸ਼ਹਿਰ ਵੱਲੋਂ ਆਉਦੀਆਂ ਹਵਾਵਾਂ ਨੂੰ ਸਲਾਮ।’ ਚੰਗਾ ਬਈ ਮਿੱਤਰਾ…ਤੇਰੇ ਸ਼ਹਿਰ ਵੱਲੋਂ ਆਈ ਹਵਾ ਨੂੰ ਸਲਾਮਕਰਦਾ ਹਾਂ।

Check Also

ਇੱਕ ਚੰਨ ਦੇ ਵਾਪਿਸਆਉਣਦੀਉਡੀਕਕਰਾਂਗਾ ਮੈਂ…

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 6 ਮਾਰਚ 2019 ਦੀਸਵੇਰ ਸੁਹਣੀ ਨਿੱਖਰੀ ਹੈ। …