Breaking News
Home / ਪੰਜਾਬ / ਧਰਮਵੀਰ ਗਾਂਧੀ ਨੇ ਖਹਿਰਾ ਨਾਲ ਹੱਥ ਮਿਲਾਉਣ ਦੇ ਦਿੱਤੇ ਸੰਕੇਤ

ਧਰਮਵੀਰ ਗਾਂਧੀ ਨੇ ਖਹਿਰਾ ਨਾਲ ਹੱਥ ਮਿਲਾਉਣ ਦੇ ਦਿੱਤੇ ਸੰਕੇਤ

ਕਿਹਾ – ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰੇਗਾ ਉਸ ਨਾਲ ਕਰਾਂਗਾ ਸਮਝੌਤਾ
ਚੰਡੀਗੜ੍ਹ/ਬਿਊਰੋ ਨਿਊਜ਼
ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਸੁਖਪਾਲ ਖਹਿਰਾ ਧੜੇ ਨਾਲ ਇਕਜੁੱਟ ਹੋਣ ਦੇ ਸੰਕੇਤ ਦੇ ਦਿੱਤੇ ਹਨ। ‘ਆਪ’ ਲੀਡਰਸ਼ਿਪ ਦੀ ਕਾਰਵਾਈ ਨੂੰ ਤਾਨਾਸ਼ਾਹੀ ਦੱਸਦਿਆਂ ਧਰਮਵੀਰ ਗਾਂਧੀ ਨੇ ਖਹਿਰਾ ਅਤੇ ਕੰਵਰ ਸੰਧੂ ਦੀ ਮੁਅੱਤਲੀ ਨੂੰ ਗਲਤ ਦੱਸਿਆ। ਗਾਂਧੀ ਨੇ ਕਿਹਾ ਕਿ ਪੰਜਾਬ ਦੇ ਹਿੱਤ ਵਿਚ ਜਿਹੜੀ ਵੀ ਪਾਰਟੀ ਜਾਂ ਵਿਅਕਤੀ ਕੰਮ ਕਰੇਗਾ, ਉਸ ਨਾਲ ਸਮਝੌਤਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਦਲਿਤਾਂ, ਔਰਤਾਂ ਤੇ ਘੱਟ ਗਿਣਤੀਆਂ ਦੇ ਪੱਖ ਵਿੱਚ ਅਵਾਜ਼ ਬੁਲੰਦ ਕਰਦੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਬੂਹਾ ਆਮ ਆਦਮੀ ਪਾਰਟੀ ਲਈ ਵੀ ਖੁੱਲ੍ਹਾ ਹੈ। ਉਨ੍ਹਾਂ ਦੀ ਪਹਿਲੀ ਸ਼ਰਤ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਹੈ ਜੇਕਰ ਆਮ ਆਦਮੀ ਪਾਰਟੀ ਵੀ ਪੰਜਾਬ ਦੇ ਹਿੱਤਾਂ ਲਈ ਰਾਜ਼ੀ ਹੁੰਦੀ ਹੈ ਤਾਂ ਉਹ ਉਨ੍ਹਾਂ ਨਾਲ ਵੀ ਚੱਲਣ ਲਈ ਤਿਆਰ ਹਨ।

Check Also

ਕੈਪਟਨ ਅਮਰਿੰਦਰ ਨੇ ਹਾਈਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ

ਕਿਹਾ-ਸਿੱਖ ਕਤਲੇਆਮ ‘ਚ ਗਾਂਧੀ ਪਰਿਵਾਰ ਦੀ ਕੋਈ ਭੂਮਿਕਾ ਨਹੀਂ ਸੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …