Breaking News
Home / ਭਾਰਤ / ਕਰਨਾਟਕ ਦੀਆਂ ਜ਼ਿਮਨੀ ਚੋਣਾਂ ਵਿਚ ਭਾਜਪਾ ਪਛੜੀ

ਕਰਨਾਟਕ ਦੀਆਂ ਜ਼ਿਮਨੀ ਚੋਣਾਂ ਵਿਚ ਭਾਜਪਾ ਪਛੜੀ

ਕਾਂਗਰਸ ਤੇ ਜੇਡੀਐਸ ਗਠਜੋੜ ਨੇ ਪੰਜਾਂ ਵਿਚੋਂ ਚਾਰ ਸੀਟਾਂ ਜਿੱਤੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰਨਾਟਕ ਜ਼ਿਮਨੀ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਅਤੇ ਇਸ ਵਿਚ ਭਾਜਪਾ ਪਛੜ ਕੇ ਰਹਿ ਗਈ ਹੈ। ਤਿੰਨ ਲੋਕ ਸਭਾ ਅਤੇ ਦੋ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਵਿਚੋਂ ਦੋ ਲੋਕ ਸਭਾ ਅਤੇ ਦੋ ਵਿਧਾਨ ਸਭਾ ਸੀਟਾਂ ਕਾਂਗਰਸ ਅਤੇ ਜੀਡੀਐਸ ਗਠਜੋੜ ਦੇ ਖਾਤੇ ਵਿਚ ਗਈਆਂ ਹਨ। ਸਿਰਫ ਸ਼ਿਮੋਗਾ ਲੋਕ ਸਭਾ ਸੀਟ ‘ਤੇ ਭਾਜਪਾ ਦੇ ਉਮੀਦਵਾਰ ਰਾਘਵੇਂਦਰ ਨੇ ਜਿੱਤ ਦਰਜ ਕੀਤੀ ਹੈ। ਰਾਘਵੇਂਦਰ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਦਾ ਬੇਟਾ ਹੈ। ਸ਼ਿਮੋਗਾ ਵਿਚ ਭਾਜਪਾ ਦੀ ਜਿੱਤ ਨੂੰ ਯੇਦੀਯੁਰੱਪਾ ਦੀ ਇੱਜਤ ਬਚਾਉਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

Check Also

ਭਾਰਤ ‘ਚ ਅੱਤਵਾਦ ਖਿਲਾਫ ਸਖਤ ਕਾਰਵਾਈ

ਈ.ਡੀ. ਨੇ ਖਤਰਨਾਕ ਅੱਤਵਾਦੀ ਸਲਾਹੂਦੀਨ ਦੀਆਂ ਜੰਮੂ ਕਸ਼ਮੀਰ ‘ਚ 13 ਸੰਪਤੀਆਂ ਕੀਤੀਆਂ ਜਬਤ ਨਵੀਂ ਦਿੱਲੀ/ਬਿਊਰੋ …