Breaking News
Home / ਰੈਗੂਲਰ ਕਾਲਮ / ਡਾਇਰੀ ਦੇ ਪੰਨੇ ਉਦਾਸ ਹੋਏ-2

ਡਾਇਰੀ ਦੇ ਪੰਨੇ ਉਦਾਸ ਹੋਏ-2

ਬੋਲ ਬਾਵਾ ਬੋਲ
ਮੇਰੀਆਂ ਅੱਖਾਂ ਗਿੱਲੀਆਂ ਹੋ ਗਈਆਂ
ਨਿੰਦਰਘੁਗਿਆਣਵੀ
94174-21700
ਮੈਂ ਇਹ ਸੰਭਵ ਕੋਸ਼ਿਸ਼ਕੀਤੀ ਸੀ ਕਿ ਪਾਰਸ ਜੀ ਦੇ ‘ਜੀਵਨਦਾ ਸੱਚ’ ਅਤੇ ਉਨ੍ਹਾਂ ਦੀ’ਚੋਣਵੀਰਚਨਾਵਲੀ’ਦੀ ਵੰਨਗੀ ਪਾਠਕਾਂ ਦੇ ਸਨਮੁੱਖ ਕੀਤੀਜਾਵੇ। ਇਸ ਪੁਸਤਕ ਦੀਤਿਆਰੀ ਸਬੰਧੀ, ਪਟਿਆਲਾ, ਸੰਗਰੂਰ, ਬਰਨਾਲਾ, ਮੋਗਾ, ਰਾਮੂਵਾਲਾ, ਜਲੰਧਰ, ਫ਼ਰੀਦਕੋਟਇਨ੍ਹਾਂ ਥਾਵਾਂ ‘ਤੇ ਕਈ-ਕਈ ਗੇੜੇ ਕੱਢੇ ਸਨ ਤੇ ਪਾਰਸ ਜੀ ਨਾਲ ਸਬੰਧਤ ਸਮਗਰੀ ਇਕੱਤਰ ਕੀਤੀ ਸੀ ਕਿਉਂਕਿ ਪਾਰਸ ਜੀ ਨੇ ਆਪਣੇ ਕੋਲਆਪਣਾ ਕੋਈ ਵੀਰਿਕਾਰਡ, ਜਿਵੇਂ ਆਪਣੇ ਛਪੇ ਹੋਏ ਕਿੱਸੇ, ਰਚਨਾਵਾਂ, ਫੋਟੋਆਂ, ਜਾਂ ਹੋਰਵੀਲੋੜੀਂਦਾਅਹਿਮਰਿਕਾਰਡਨਹੀਂ ਸੰਭਾਲਿਆ ਹੋਇਆ ਸੀ, ਸਭ ਕੁਝ ਆਪਣੇ ਸ਼ਾਗਿਰਦਾ ਨੂੰ ਫੜਾ ਆ ਗਿਆ ਤੇ ਮੇਲੇ ‘ਤੇ ਬਾਪੂਦਾਸਨਮਾਨ ਹੋਇਆ ਤਾਂ ਉਹ ਆਪਣੇ ਹਜ਼ਾਰਾਂ ਸਰੋਤਿਆਂ ਦੇ ਰੂਬਰੂ ਹੋਇਆ। ਪੱਖੋਵਾਲ ਦਾ ਬਜ਼ੁਰਗ ਹੱਥ ‘ਚ ਖੂੰਡਾ ਫੜੀਬਾਪੂਕੋਲ ਆਇਆ ਤੇ ਬੋਲਿਆ, ”ਓਪਾਰਸਾ … ਅਜੇ ਤੂੰ ਹੈਗਾ ਐਂ… ਮੈਂ ਤਾਂ ਸੋਚਦਾ ਸੀ ਜਾ ਵੜਿਆਹੋਵੇਗਾ ਉਤਲੀਦਰਗਾਹ ‘ਚ….।” ਸਾਰੇ ਹੱਸਣ ਲੱਗੇ। ਹੁਣਜਦੋਂ ਮੈਂ ਦੂਰਦਰਸ਼ਨ ਕੇਂਦਰਜਲੰਧਰਵਲੋਂ ਬਾਪੂ ਜੀ ਬਾਰੇ ਬਣਾਇਆ ਇਹ ਦਸਤਾਵੇਜ਼ੀ ਫੀਚਰਦੇਖਰਿਹਾ ਹਾਂ ਤਾਂ ਸੌ ਪ੍ਰਤੀਸ਼ਤ ਆਸ ਪੱਕੀ ਕਰੀਬੈਠਾ ਹਾਂ ਕਿ ਮੇਰੀਆਂ ਲਿਖੀਆਂ ਪੁਸਤਕ ਦਾਜ਼ਿਕਰ ਕੋਈ ਨਾ ਕੋਈ ਲਾਜ਼ਮੀਕਰੇਗਾ। ਪਰਨਹੀਂ… ਫ਼ੀਚਰ ਮੁੱਕ ਗਿਆ। ਖ਼ਬਰਾਂ ਸ਼ੁਰੂ ਹੋ ਗਈਆਂ ਨੇ, ਮੈਂ ਉਦਾਸ ਹੋ ਜਾਂਦਾ ਹਾਂ।
ੲੲੲ
ਅੰਤਲੇ ਸਮੇਂ ਬਾਪੂਪਾਰਸ ਦੇ ਚੇਤੇ ਵਿਚੋਂ ਆਪਣੀਕਵੀਸ਼ਰੀਵੀਵਿਸਰ ਗਈ ਸੀ, ਤਾਰੀਖਾਂ ਅਤੇ ਸਾਲ ਤਾਂ ਭੁੱਲ-ਭੁਲਾ ਹੀ ਗਏ ਸਨ।ਪਰਫਿਰਵੀ ਜਿੰਨਾਂ ਕੁਝ, ਜਿਥੋਂ ਕਿਤੋਂ ਵੀ ਲੱਭਿਆ ਸੀ, ਉਹ ਇਸ ਪੁਸਤਕ ਵਿਚਸ਼ਾਮਲਕਰਨਦਾਯਤਨਕੀਤਾ ਸੀ। 1987 ਵਿਚਭਾਸ਼ਾਵਿਭਾਗ ਵਲੋਂ ਬਾਪੂ ਨੂੰ ਦਿੱਤੇ ‘ਸ਼੍ਰੋਮਣੀਢਾਡੀ ਪੁਰਸਕਾਰ’ ਦੇ ਸਨਮਾਨ ਪੱਤਰ ਦੀਕਾਮੀਪਟਿਆਲੇ ਮੁੱਖ ਦਫ਼ਤਰਵਿਚ ਰੱਦੀ ਦੇ ਢੇਰਹੇਠੋਂ ਲਭ ਕੇ ਲਿਆਇਆ।
ਬਾਪੂਪਾਰਸਬਾਰੇ ਛਪੀ ਉਸ ਪੁਸਤਕ ਦੇ ਹੁਣਤਕ ਤਿੰਨ ਐਡੀਸ਼ਨਛਪ ਚੁੱਕੇ ਹਨ। ਇਸ ਤੋਂ ਇਲਾਵਾ ਇਕ ਹੋਰ ਪੁਸਤਕ ‘ਵਡਮੁਲਾ ਪਾਰਸ’ਵੀ ਸੰਪਾਦਤ ਕੀਤੀ, ਜਿਸ ਵਿਚ ਪੰਜਾਬ ਦੇ 70 ਸਿਰਮੌਰ ਕਲਮਕਾਰਾਂ, ਸੰਪਾਦਕਾਂ, ਪੱਤਰਕਾਰਾਂ ਤੇ ਕਲਾਕਾਰਾਂ ਨੇ ਬਾਪੂ ਜੀ ਬਾਰੇ ਲੇਖਲਿਖੇ। ਇਸ ਮਗਰੋਂ ਭਾਸ਼ਾਵਿਭਾਗ ਪੰਜਾਬ ਨੇ ਬਾਪੂ ਜੀ ਬਾਰੇ ‘ਪੰਜਾਬ ਕੋਸ਼’ (ਭਾਗ-2) ਲਈਵਿਸ਼ੇਸ਼ਐਂਟਰੀਲਿਖਵਾਈ ਤੇ ਪੰਜਾਬੀ ਯੂਨੀਵਰਸਿਟੀਪਟਿਆਲਾਹੁਣਤੀਕ ਦੋ ਖੋਜ ਪੱਤਰ ਲਿਖਵਾ ਕੇ ਪ੍ਰਕਾਸ਼ਿਤਕਰ ਚੁੱਕੀ ਹੈ। ਅਕਾਸ਼ਵਾਣੀ ਕੇਂਦਰਜਲੰਧਰ ਦੇ (ਉਦੋਂ) ਜਾਇੰਟ ਡਾਇਰੈਕਟਰਸ੍ਰੀਹਰਭਜਨ ਸਿੰਘ ਬਟਾਲਵੀ ਨੂੰ ਮੈਂ ਜਲੰਧਰੋਂ ਉਚੇਚਾ ਰਾਮੂਵਾਲੇ ਲੈ ਕੇ ਗਿਆ ਤੇ ਬਾਪੂ ਜੀ ਦੇ ਜੀਵਨ ਤੇ ਕਵੀਸ਼ਰੀਕਲਾਬਾਰੇ ਇਕ ਦਸਤਾਵੇਜ਼ੀ ਫੀਚਰਤਿਆਰਕੀਤਾ ਗਿਆ। ਅਕਾਸ਼ਵਾਣੀ ਕੇਂਦਰਬਠਿੰਡਾ ਤੋਂ ਮਹਿੰਦਰ ਭੱਟੀ ਦਾਫ਼ੋਨ ਆਇਆ ਕਿ ਬਾਪੂ ਨੂੰ ਸਾਡੇ ਸਟੂਡੀਓਵੀਲੈ ਕੇ ਆ… ਲੰਮੀ ਮੁਲਾਕਾਤ ਰਿਕਾਰਡਕਰਨੀ ਹੈ। ਇਹ ਕੰਮ ਵੀਨੇਪਰੇ ਚਾੜ੍ਹਿਆ ਗਿਆ।
ਬਾਪੂਦਾਸਾਰਾਆਰ-ਪਾਰਬੜਾਬਾਗ਼ੋ-ਬਾਗ਼ ਸੀ ਕਿ ਉਨ੍ਹਾਂ ਦੇ ਬਾਪੂਬਾਰੇ ਤੀਹਵਰ੍ਹੇ ਪਹਿਲਾਂ ਹੋਣਵਾਲੇ ਇਹ ਸਾਰੇ ਕਾਰਜਏਨੇ ਥੋੜ੍ਹੇ ਸਮੇਂ ਵਿਚ ਹੋ ਗਏ ਸਨ ਤੇ ਭੁਲਿਆਂ ਬਾਪੂਹੁਣਫਿਰਸਰੋਤਿਆਂ ਦੇ ਮਨਾਂ ਵਿਚਚੇਤੇ ਹੋ ਗਿਆ ਸੀ ਤੇ ਬਾਪੂ ਦੇ ਥਾਂ-ਥਾਂ ਸਭਿਆਚਾਰਕਮੇਲਿਆਂ ਵਿਚਸਨਮਾਨਹੋਣ ਲੱਗੇ ਸਨ।ਉਨ੍ਹੀਂ ਦਿਨੀਂ ਪ੍ਰੋ. ਮੋਹਨ ਸਿੰਘ ਮੇਲਾ ਲੱਗਾ ਤਾਂ ਬਾਪੂਦਾਸਨਮਾਨ ਹੋਇਆ ਹਜ਼ਾਰਾਂ ਲੋਕਾਂ ਵਿਚਾਲੇ।ਬਾਪੂਬੜਾ ਖੁਸ਼ ਸੀ, ਅਕਤੂਬਰਦੀ ਧੁੱਪ ਵਿਚਚਮਕਦੇ ਚਿਹਰੇ ਤੇ ਟੁਣਕਵੀਂ ਅਵਾਜ਼ ਵਿਚਬੋਲਿਆ, ”ਵਈਲੋਕੋ , ਮੈਨੂੰ ਤਾਂ ਆਹ ਮੁੰਡੇ ਨੇ ਲੱਭ ਲਿਆ, ਕਦੋਂ ਦਾ ਗੁਆਚਾ ਹੋਇਆ ਸਾਂ।” ਤਾੜੀਆਂ ਵੱਜੀਆਂ। ਮੇਰੀਆਂ ਅੱਖਾਂ ਗਿੱਲੀਆਂ ਹੋ ਮੇਰੀਆਂ ਅੱਖਾਂ ਗਿੱਲੀਆਂ ਹੋ ਗਈਆਂ। ਮੈਂ ਜੰਗਾਲਿਆ ਕਿੱਲ ਸਾਂ, ਪਾਰਸਦੀ ਛੁਹ ਮਿਲ ਗਈ ਸੀ ਮੈਨੂੰ!

Check Also

ਚੰਡੀਗੜ੍ਹੋਂ ਪਿੰਡ ਨੂੰ ਮੁੜਦਿਆਂ!

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 21 ਜਨਵਰੀ, 2019 ਦੀਸਵੇਰ।ਸਾਢੇ ਛੇ ਵਜੇ ਹਨ।ਸੈਕਟਰ …