Breaking News
Home / ਭਾਰਤ / ਦੀਵਾਲੀ ਮੌਕੇ ਪਟਾਕਿਆਂ ਦੀ ਵਿਕਰੀ ‘ਤੇ ਰੋਕ ਨਹੀਂ

ਦੀਵਾਲੀ ਮੌਕੇ ਪਟਾਕਿਆਂ ਦੀ ਵਿਕਰੀ ‘ਤੇ ਰੋਕ ਨਹੀਂ

ਰਾਤ 8 ਤੋਂ 10 ਵਜੇ ਤੱਕ ਹੀ ਹੋ ਸਕੇਗੀ ਆਤਿਸ਼ਬਾਜ਼ੀ : ਸੁਪਰੀਮ ਕੋਰਟ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਦੇਸ਼ ਭਰ ਵਿਚ ਪਟਾਕਿਆਂ ਦੀ ਵਿਕਰੀ ‘ਤੇ ਰੋਕ ਨਹੀਂ ਲਗਾਈ, ਪਰ ਇਸ ‘ਤੇ ਕੁਝ ਸ਼ਰਤਾਂ ਜ਼ਰੂਰ ਲਗਾ ਦਿੱਤੀਆਂ ਹਨ। ਅਦਾਲਤ ਨੇ ਕਿਹਾ ਕਿ ਘੱਟ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆਂ ਨੂੰ ਹੀ ਬਜ਼ਾਰਾਂ ਵਿਚ ਲਿਆਂਦਾ ਜਾਵੇ ਅਤੇ ਦੀਵਾਲੀ ਵਰਗੇ ਤਿਉਹਾਰਾਂ ‘ਤੇ ਰਾਤ 8 ਵਜੇ ਤੋਂ 10 ਵਜੇ ਤੱਕ ਹੀ ਆਤਿਸ਼ਬਾਜ਼ੀ ਕੀਤੀ ਜਾਵੇ। ਮਾਨਯੋਗ ਜੱਜ ਏ.ਕੇ. ਸੀਕਰੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਂਚ ਵਲੋਂ ਅੱਜ ਦਿੱਤੇ ਗਏ ਫੈਸਲੇ ਵਿਚ ਕਿਹਾ ਕਿ ਕ੍ਰਿਸਮਸ, ਨਵਾਂ ਸਾਲ ਅਤੇ ਵਿਆਹ ਵਰਗੇ ਮੌਕਿਆਂ ‘ਤੇ ਰਾਤ ਨੂੰ ਕੁਝ ਸਮੇਂ ਲਈ ਆਤਿਸ਼ਬਾਜ਼ੀ ਕੀਤੀ ਜਾ ਸਕਦੀ ਹੈ, ਪਰ ਇਸ ਮੌਕੇ ਵੀ ਘੱਟ ਪ੍ਰਦੂਸ਼ਣ ਵਾਲੇ ਪਟਾਕੇ ਹੀ ਚਲਾਏ ਜਾਣ।

Check Also

ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ‘ਚ ਕਾਂਗਰਸ ਦੀ ਦਮਦਾਰ ਵਾਪਸੀ, ਤੇਲੰਗਾਨਾ ਵਿਚ ਟੀ.ਆਰ.ਐਸ.ਅਤੇ ਮਿਜ਼ੋਰਮ ‘ਚ ਐਮ.ਐਨ.ਐਫ.ਦੀ ਚੜ੍ਹਤ

2019 ਲੋਕ ਸਭਾ ਦਾ ਸੈਮੀਫਾਈਨਲ ਕਾਂਗਰਸ ਜਿੱਤੀ-ਭਾਜਪਾ ਹਾਰੀ ਨਵੀਂ ਦਿੱਲੀ : 2019 ਵਿਚ ਆ ਰਹੀਆਂ …