Breaking News
Home / ਰੈਗੂਲਰ ਕਾਲਮ / ਡਾਇਰੀ ਦੇ ਪੰਨੇ ਉਦਾਸ ਹੋਏ-1

ਡਾਇਰੀ ਦੇ ਪੰਨੇ ਉਦਾਸ ਹੋਏ-1

ਬੋਲ ਬਾਵਾ ਬੋਲ
ਕੋਈ ਬਣਾਉਟੀ ਕੁੰਜੀ ਲਾ ਕੇ ਰੇੜ੍ਹ ਲੈਜਾਵੇ
ਨਿੰਦਰਘੁਗਿਆਣਵੀ, 94174-21700
ਲਗਭਗ 9 ਸਾਲਬੀਤਣ ਲੱਗੇ ਹਨ ਇਸ ਗੱਲ ਨੂੰ ਅੱਜ ਚੇਤੇ ਦੀ ਚੰਗੇਰ ‘ਚੋਂ ਯਾਦਾਂ ਦੀਪੂਣੀਬਾਹਰ ਆ ਗਈ ਆਪ-ਮੁਹਾਰੀ। ਸਤੰਬਰ 22 ਦਾਦਿਨ, 2009 ਦੀ ਦੁਪਹਿਰ ਸੀ। ਦੂਰਦਰਸ਼ਨ ਕੇਂਦਰਜਲੰਧਰਉਤੋਂ ਸ਼੍ਰੋਮਣੀਕਵੀਸ਼ਰਬਾਪੂਕਰਨੈਲ ਸਿੰਘ ਪਾਰਸਰਾਮੂਵਾਲੀਆਬਾਰੇ ਇਕ ਸਪੈਸ਼ਲਪ੍ਰੋਗਰਾਮਦਿਖਾਇਆ ਜਾ ਰਿਹਾ ਸੀ। ਮੈਂ ਤਾਂ ਸਬੱਬੀਂ ਹੀ ਟੀ.ਵੀ.ਆਨਕੀਤਾ ਸੀ ਤੇ ਅੱਗੇ ਬਾਪੂਪੂਰੇ ਤਰਾਰੇ ‘ਚ ਬੋਲਰਿਹਾ ਸੀ। ਪਿੰਡ ਰਾਮੂਵਾਲੇ ਵਾਲੇ ਘਰਦਿਖਾਇਆ ਜਾ ਰਿਹਾ।ਉਨ੍ਹਾਂ ਦੇ ਸਪੁੱਤਰ ਮਾਸਟਰਹਰਚਰਨ ਗਿੱਲ ਤੇ ਬਲਵੰਤ ਸਿੰਘ ਰਾਮੂਵਾਲੀਆਵੀਬਾਪੂ ਜੀ ਬਾਰੇ ਬੋਲੇ।ਖ਼ੁਸ਼ੀਭਰੀਹੈਰਾਨੀਹੋਣ ਲੱਗੀ ਕਿ ਚਲੋ ਘੱਟੋ ਘੱਟ ਦੂਰਦਰਸ਼ਨਵਾਲਿਆਂ ਨੂੰ ਵੀਸਾਡੇ ਬਾਪੂਕਵੀਸ਼ਰਬਾਰੇ ਚੇਤਾ ਆਇਐ। ਬਾਪੂ ਨੂੰ ਮੈਂ ਪਹਿਲੀਵਾਰੀ ਸੰਨ 1999 ਵਿਚ ਪਿੰਡ ਜਾ ਕੇ ਮਿਲਿਆ।
ਹਰਭਜਨਮਾਨ ਨੇ ਭੇਜਿਆ ਸੀ ਮਿਲਣ।ਬਾਪੂ ਕੁਛ ਦਿਨਪਹਿਲਾਂ ਹੀ ਟੋਰਾਂਟੋ ਤੋਂ ਏਧਰ ਆਇਆ ਸੀ। ਮੈਨੂੰਦੇਖਦੇ ਸਾਰਖੜਕਵੀਂ ਆਵਾਜ਼ ਵਿਚਬੋਲਿਆ, ”ਓਬਈ… ਤੂੰ ਹੁੰਨਾ ਐਂ ਘੁਗਿਆਣਵੀ …. ਨਿੰਦਰ? ਓ ਵਾਹਬਈ… ਤੂੰ ਤਾਂ ਨਿੱਕਾ ਜਿਹਾ ਈ ਐਂ ਉਏ…ਲੇਖ ਤਾਂ ਤੂੰ ਐਡੇ-ਐਡੇ ਲਿਖਦਾ ਐਂ… ਓ ਪਤੰਦਰਾ … ਮੈਂ ਤਾਂ ਤੈਨੂੰ ਇਉਂ ਸਮਝਦਾ ਸੀ ਬਈਨਿੰਦਰਘੁਗਿਆਣਵੀ ਅਹੁ ਖੰਭੇ ਜਿੱਡਾ ਲੰਮਾ ਹੋਊ।”
ਪਾਰਸ ਜੀ ਨੇ ਸਾਹਮਣੇ ਖੜ੍ਹੇ ਖੰਭੇ ਵੱਲ ਹੱਥ ਕੀਤਾ ਤੇ ਫੇਰ ਅੱਗੇ ਬੋਲਣ ਲੱਗੇ, ”ਮੋਟਾ ਜਿਅ੍ਹਾ …. ਭਾਰਾ ਜਿਅ੍ਹਾ ਤੇ ਵੱਡੀ ਉਮਰਦਾਸਮਝਦਾ ਸਾਂ ਮੈਂ ਤਾਂ ਤੈਨੂੰ … ਬਈਦਾਹੜੀ ਹੋਊ ਵੱਡੀ ਸਾਰੀ, ਵੱਡੀ ਸਾਰੀ ਪੱਗ ਬੰਨ੍ਹਦਾ ਹੋਊ… ਤੇ ਤੂੰ ਜਵਾਂ ਈ ਨਿੱਕਾ ਜਿਹਾ ਮੁੰਡਾ ਐਂ ਉਏ… ਓ ਬਈ… ਤੂੰ ਹਾਥੀ ਦੇ ਸਰੀਰ ਜਿੰਨੀ ਅਕਲਕੀੜੀ ਦੇ ਆਂਡੇ ‘ਚ ਕਿਵੇਂ ਪਾਈਫਿਰਦੈਂ…ਉਏ?”
ਪਾਰਸ ਜੀ ਹੱਸ ਰਹੇ ਸਨ, ਸੰਗਦਾ-ਸੰਗਦਾ ਥੋੜ੍ਹਾ-ਥੋੜ੍ਹਾਮੈਂ ਵੀ ਹੱਸ ਰਿਹਾ ਸਾਂ। ਉਨ੍ਹਾਂ ਸਾਡਾਸਕੂਟਰ ਅੰਦਰ ਲੁਵਾਇਆ, ਆਖਣ ਲੱਗੇ, ”ਦੁਨੀਆਂ ਅੰਨ੍ਹੀ ਹੋਈ ਫਿਰਦੀ ਐ, ਕੀ ਪਤੈ ਕੋਈ ਵਿੱਚ ਈ ਮਾਰ ਕੇ ਉਲੱਦ ਜਾਵੇ ਜਾਂ ਕੋਈ ਬਣਾਉਟੀ ਕੁੰਜੀ ਲਾ ਕੇ ਰੇੜ੍ਹ ਲੈਜਾਵੇ…ਕੋਈ ਇਤਬਾਰਨੀ ਅੱਜਕਲ ਕਿਸੇ ਸਹੁਰੀ ਦੇ ਉਤੇ…ਕੀਹਨੂੰਆਂਹਦੇ ਫਿਰਾਂਗੇ ਬਈ ਓ ਸਾਡਾ…।” ਚਾਹ ਪਾਣੀ ਤੋਂ ਬਾਅਦਏਧਰ-ਓਧਰਦੀਆਂ ਗੱਲਾਂ-ਬਾਤਾਂ ਹੋਈਆਂ, ਕਲਾ ਤੇ ਸਾਹਿਤਬਾਰੇ।ਆਪਣੀਆਂ ਛਪ ਚੁੱਕੀਆਂ ਕਿਤਾਬਾਂ, ਜੋ ਮੈਂ ਆਪਣੇ ਨਾਲ ਈ ਲਿਆਇਆ ਸਾਂ, ਪਾਰਸ ਜੀ ਨੂੰ ਇਕ-ਇਕ ਕਰ ਕੇ ਵਿਖਾਇਆ, ਉਹ ਹੋਰਵੀ ਪ੍ਰਸੰਨ ਹੋ ਗਏ। ਮੈਂ ਆਖਿਆ, ”ਬਾਪੂ ਜੀ, ਹੁਣਮੈਂ ਥੋਡੇ ਜੀਵਨ ਤੇ ਕਵੀਸ਼ਰੀਕਲਾਬਾਰੇ ਕਿਤਾਬਲਿਖਣੀ ਆਂ… ਦੱਸੋ ਮੈਨੂੰ, ਕਦੋਂ ਟੈਮ ਆਂ ਥੋਡੇ ਕੋਲ!”ਪਾਰਸ ਜੀ ਨੇ ਮੁਸਕਰਾਂਦਿਆਂ ਕਿਹਾ, ”ਓਘੁਗਿਆਣਵੀਯਾਰ… ਤੂੰ ਜਦੋਂ ਚਾਹੇ ਆ ਜਾ, ਪਰ ਆਈਂ ਵਿਹਲ ਕੱਢ ਕੇ, ਅੱਛਾ ਐਂ ਦੱਸ ਬਈ… ਓ ਤੂੰ ਘੁੱਟ ਪੀ-ਪੂਵੀਲੈਨਾ ਹੁੰਨਾ ਐਂ”?
”ਨਹੀਂ, ਬਾਪੂ ਜੀ, ਮੈਂ ਤਾਂ ਨ੍ਹੀਂ ਪੀਂਦਾ…।” ”ਓਸਹੁਰੀਦਿਆ, ਲਾਲਿਆਕਰਯਾਰਘੁਟ ਕੁ… ਲਿਖਾਰੀ ਤਾਂ ਪੀਂਦੇ ਹੁੰਦੇ ਆ… ਕੀ ਗੱਲ…? ਵੱਢਦੀ ਐ ਤੈਨੂੰ… ਘੁੱਟ ਪੀਲਿਆਕਰਓਏ… ਚੰਗੀ ਹੁੰਦੀ ਐ…ਮੈਂ ਤਾਂ ਅਜੇ ਵੀਨੀਛਡਦਾ, ਥੋਡੀਬੇਬੇ ਤੋਂ ਚੋਰੀਓਂ ਕੁਛ ਵੱਧ ਵੀਪੀਜਾਈਦੀ ਐ।”
”ਨਹੀਂ ਬਾਪੂ ਜੀ, ਮੈਂ ਪੀਣਵਾਲਿਆਂ ਲਿਖਾਰੀਆਂ ‘ਚੋਂ ਨਹੀਂ ਆਂ।”
”ਚੰਗਾ ਫੇਰ… ਜੇ ਤੂੰ ਨ੍ਹੀਂ ਪੀਂਦਾ, ਤੂੰ ਕੋਲਬਹਿ ਕੇ ਮੇਰੇ ਵੰਨੀਂ ਵੇਖੀ ਜਾਇਆ ਕਰੀਂ।” ਇਹ ਕਹਿ ਕੇ ਪਾਰਸ ਜੀ ਮੁਸਕਰਾਉਣ ਲੱਗੇ। ਹਸਦੇ-ਹਸਦੇ ਅਸੀਂ ਪਾਰਸ ਜੀ ਕੋਲੋਂ ਵਿਦਾ ਹੋਏ। ਕਿਤਾਬਲਿਖਣਲਈਮੈਂ ਪੂਰਾਮਨਬਣਾ ਕੇ ਥੋੜੇ ਦਿਨਾਂ ਬਾਅਦ ਹੀ ਉਨ੍ਹਾਂ ਕੋਲਚਲਿਆ ਗਿਆ ਸਾਂ। ਕੋਲਬੈਠਾ ਪੁੱਛ-ਪੁੱਛ ਕੇ ਲਿਖਦਾ ਰਹਿੰਦਾ ਸਾਂ। ਕੋਈ ਵੱਡੀ ਗੱਲ ਹੁੰਦੀ ਤਾਂ ਰਿਕਾਰਡਿੰਗ ਕਰਲੈਂਦਾ ਸਾਂ। ਜਦੋਂ ਥੱਕ ਜਾਂਦੇ ਸਾਂ ਤਾਂ ਚਾਹ ਪੀਂਦੇ ਤੇ ਨਾਲ ਹੀ ਪਾਰਸ ਜੀ ਕੋਈ ਹਾਸੇ ਵਾਲਾਟੋਟਕਾ ਸੁਣਾ ਕੇ ਥਕੇਵਾਂ ਦੂਰਕਰਦੇ।ਮੈਂ ਕਈ ਮਹੀਨੇ ਉਨ੍ਹਾਂ ਦੇ ਨਾਲ-ਨਾਲਲਗਭਗ ਪੂਰੇ ਪੰਜਾਬ ਵਿਚਫਿਰਦਾਰਿਹਾ। ਇਸ ਪੁਸਤਕ ਦੀਤਿਆਰੀਕਰਦਿਆਂ ਕੁਝ ਮਹੀਨੇ ਪਾਰਸ ਜੀ ਨਾਲਬਿਤਾਉਣਦਾ ਸੁਭਾਗ ਪ੍ਰਾਪਤ ਹੋਇਆ ਸੀ ਤੇ ਇਨ੍ਹਾਂ ਦੇ ਪਰਿਵਾਰਕਮੈਂਬਰਾਂ, ਰਿਸ਼ਤੇਦਾਰਾਂ ਤੇ ਹੋਰਾਂ ਕਈ ਸਕੇ-ਸਬੰਧੀਆਂ ਨੇ ਮੈਨੂੰ ਜੋ ਪਿਆਰ ਤੇ ਮਾਣ ਦਿੱਤਾ, ਉਹ ਅਭੁੱਲ ਹੋ ਗਿਆ।
ਇਸ ਦੌਰਾਨ ਪਾਰਸ ਜੀ ਦੀ ਰੰਗੀਨੀ ਤੇ ਉਚੀ-ਸੁੱਚੀ ਸ਼ਖ਼ਸੀਅਤਬਾਰੇ ਵੀ ਕੁਝ-ਕੁਝ ਵਾਕਫ਼ੀ ਹੋਈ, ਜਿਸ ਨੂੰ ਇਸ ਪੁਸਤਕ ਵਿਚਦਰਜਕਰਨਦਾਯਤਨਕੀਤਾ।
ਮੈਂ ਇਹ ਸੰਭਵ ਕੋਸ਼ਿਸ਼ਕੀਤੀ ਸੀ ਕਿ ਪਾਰਸ ਜੀ ਦੇ ‘ਜੀਵਨਦਾ ਸੱਚ’ ਅਤੇ ਉਨ੍ਹਾਂ ਦੀ’ਚੋਣਵੀਰਚਨਾਵਲੀ’ਦੀ ਵੰਨਗੀ ਪਾਠਕਾਂ ਦੇ ਸਨਮੁੱਖ ਕੀਤੀਜਾਵੇ। ਇਸ ਪੁਸਤਕ ਦੀਤਿਆਰੀ ਸਬੰਧੀ, ਪਟਿਆਲਾ, ਸੰਗਰੂਰ, ਬਰਨਾਲਾ, ਮੋਗਾ, ਰਾਮੂਵਾਲਾ, ਜਲੰਧਰ, ਫ਼ਰੀਦਕੋਟਇਨ੍ਹਾਂ ਥਾਵਾਂ ‘ਤੇ ਕਈ-ਕਈ ਗੇੜੇ ਕੱਢੇ ਸਨ ਤੇ ਪਾਰਸ ਜੀ ਨਾਲ ਸਬੰਧਤ ਸਮਗਰੀ ਇਕੱਤਰ ਕੀਤੀ ਸੀ ਕਿਉਂਕਿ ਪਾਰਸ ਜੀ ਨੇ ਆਪਣੇ ਕੋਲਆਪਣਾ ਕੋਈ ਵੀਰਿਕਾਰਡ, ਜਿਵੇਂ ਆਪਣੇ ਛਪੇ ਹੋਏ ਕਿੱਸੇ, ਰਚਨਾਵਾਂ, ਫੋਟੋਆਂ, ਜਾਂ ਹੋਰਵੀਲੋੜੀਂਦਾਅਹਿਮਰਿਕਾਰਡਨਹੀਂ ਸੰਭਾਲਿਆ ਹੋਇਆ ਸੀ, ਸਭ ਕੁਝ ਆਪਣੇ ਸ਼ਾਗਿਰਦਾਂ ਨੂੰ ਫੜਾ ਆ ਗਿਆ ਤੇ ਮੇਲੇ ‘ਤੇ ਬਾਪੂਦਾਸਨਮਾਨ ਹੋਇਆ ਤਾਂ ਉਹ ਆਪਣੇ ਹਜ਼ਾਰਾਂ ਸਰੋਤਿਆਂ ਦੇ ਰੂਬਰੂ ਹੋਇਆ। ਪੱਖੋਵਾਲ ਦਾ ਬਜ਼ੁਰਗ ਹੱਥ ‘ਚ ਖੂੰਡਾ ਫੜੀਬਾਪੂਕੋਲ ਆਇਆ ਤੇ ਬੋਲਿਆ, ”ਓਪਾਰਸਾ … ਅਜੇ ਤੂੰ ਹੈਗਾ ਐਂ… ਮੈਂ ਤਾਂ ਸੋਚਦਾ ਸੀ ਜਾ ਵੜਿਆਹੋਵੇਗਾ ਉਤਲੀਦਰਗਾਹ ‘ਚ….।”
ਸਾਰੇ ਹੱਸਣ ਲੱਗੇ। ਹੁਣਜਦੋਂ ਮੈਂ ਦੂਰਦਰਸ਼ਨ ਕੇਂਦਰਜਲੰਧਰਵਲੋਂ ਬਾਪੂ ਜੀ ਬਾਰੇ ਬਣਾਇਆ ਇਹ ਦਸਤਾਵੇਜ਼ੀ ਫੀਚਰਦੇਖਰਿਹਾ ਹਾਂ ਤਾਂ ਸੌ ਪ੍ਰਤੀਸ਼ਤ ਆਸ ਪੱਕੀ ਕਰੀਬੈਠਾ ਹਾਂ ਕਿ ਮੇਰੀਆਂ ਲਿਖੀਆਂ ਪੁਸਤਕ ਦਾਜ਼ਿਕਰ ਕੋਈ ਨਾ ਕੋਈ ਲਾਜ਼ਮੀਕਰੇਗਾ। ਪਰਨਹੀਂ… ਫ਼ੀਚਰ ਮੁੱਕ ਗਿਆ। ਖ਼ਬਰਾਂ ਸ਼ੁਰੂ ਹੋ ਗਈਆਂ ਨੇ, ਮੈਂ ਉਦਾਸ ਹੋ ਜਾਂਦਾ ਹਾਂ।
(ਚਲਦਾ)

Check Also

ਸੁਣਾ ਕੋਈ ਕੈਨੇਡਾਦੀਨਵੀਂ ਤਾਜ਼ੀ ਚਾਚਾ

ਬੋਲਬਾਵਾਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 7 ਅਪ੍ਰੈਲ, 2019, ਆਥਣ ਦੇ 8 ਵਜੇ। ਗਰਮੀਆਂ ਦੀ …