Breaking News
Home / ਪੰਜਾਬ / ਨਾਮਵਰ ਆੜ੍ਹਤੀਏ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

ਨਾਮਵਰ ਆੜ੍ਹਤੀਏ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

ਮ੍ਰਿਤਕ ਹਰਪ੍ਰੀਤ ਸਿੰਘ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਦਾ ਜੀਜਾ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜਲੇ ਪਿੰਡ ਬੂਆ ਨੰਗਲੀ ਦੇ ਨੌਜਵਾਨ ਕਾਂਗਰਸੀ ਆਗੂ ਅਤੇ ਨਾਮਵਰ ਆੜ੍ਹਤੀਏ ਹਰਪ੍ਰੀਤ ਸਿੰਘ ਨੇ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਹਰਪ੍ਰੀਤ ਨੇ ਇਕ ਖ਼ੁਦਕੁਸ਼ੀ ਨੋਟ ਵੀ ਲਿਖਿਆ, ਜਿਸ ਵਿੱਚ ਉਸ ਨੇ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਛੇ ਵਿਅਕਤੀਆਂ ਦੇ ਨਾਂ ਵੀ ਲਿਖ ਦਿੱਤੇ, ਜੋ ਉਸ ਦੇ ਪੈਸੇ ਨਹੀਂ ਸੀ ਮੋੜ ਰਹੇ। ਜ਼ਿਕਰਯੋਗ ਹੈ ਕਿ ਮ੍ਰਿਤਕ ਹਰਪ੍ਰੀਤ ਸਿੰਘ ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਜੀਜਾ ਸੀ। ਹੈਰਾਨੀ ਦੀ ਗੱਲ ਹੈ ਕਿ ਸਿਆਸੀ ਅਸਰ ਰਸੂਖ਼ ਰੱਖਣ ਵਾਲੇ ਕਾਰੋਬਾਰੀ ਨੇ ਕੁਝ ਲੋਕਾਂ ਨੂੰ ਕਰਜ਼ ਵਜੋਂ ਦਿੱਤੇ ਪੈਸੇ ਵਾਪਸ ਨਾ ਮੁੜਨ ‘ਤੇ ਅਜਿਹਾ ਕਦਮ ਚੁੱਕ ਲਿਆ।

Check Also

ਭਗਵੰਤ ਮਾਨ ਨੇ ਅਕਾਲੀਆਂ ਅਤੇ ਕਾਂਗਰਸ ‘ਤੇ ਲਗਾਏ ਆਰੋਪ

ਕਿਹਾ – ਬਠਿੰਡਾ ਤੇ ਫਿਰੋਜ਼ਪੁਰ ‘ਚ ਅਕਾਲੀ ਤੇ ਕਾਂਗਰਸੀ ਖੇਡਣਗੇ ਦੋਸਤਾਨਾ ਮੈਚ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ …