Breaking News
Home / ਜੀ.ਟੀ.ਏ. ਨਿਊਜ਼ / 55 ਸਾਲਾਂ ਦੇ ਇਤਿਹਾਸ ਵਿਚ ਕੈਨੇਡਾ ਦੀ ਡੋਨਾ ਸਰਟਿਕਲੈਂਡ ਨੋਬਲ ਸਨਮਾਨ ਜਿੱਤਣ ਵਾਲੀ ਪਹਿਲੀ ਮਹਿਲਾ ਵਿਗਿਆਨੀ

55 ਸਾਲਾਂ ਦੇ ਇਤਿਹਾਸ ਵਿਚ ਕੈਨੇਡਾ ਦੀ ਡੋਨਾ ਸਰਟਿਕਲੈਂਡ ਨੋਬਲ ਸਨਮਾਨ ਜਿੱਤਣ ਵਾਲੀ ਪਹਿਲੀ ਮਹਿਲਾ ਵਿਗਿਆਨੀ

ਟੋਰਾਂਟੋ/ਬਿਊਰੋ ਨਿਊਜ਼ : ਇਸ ਵਾਰ ਭੌਤਿਕ ਵਿਗਿਆਨ ਲਈ ਐਲਾਨੇ ਗਏ ਇਨਾਮਾਂ ਵਿੱਚ ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਦੀ ਭੌਤਿਕ ਵਿਗਿਆਨ ਦੀ ਪ੍ਰੋਫੈਸਰ ਡੋਨਾ ਸਟਰਿਕਲੈਂਡ ਦੁਨੀਆ ਦੀ ਪਹਿਲੀ ਮਹਿਲਾ ਹੈ ਜਿਸ ਨੇ ਇਨ੍ਹਾਂ 55 ਸਾਲਾਂ ਵਿੱਚ ਪਹਿਲੀ ਵਾਰ ਭੌਤਿਕ ਵਿਗਿਆਨ ਲਈ ਨੋਬਲ ਪੁਰਸਕਾਰ ਜਿੱਤਿਆ ਹੈ। ਡੋਨਾ ਸਟਰਿਕਲੈਂਡ ਨੂੰ ਇਹ ਪੁਰਸਕਰ ਅਮਰੀਕੀ ਅਤੇ ਫਰਾਸ ਦੇ ਦੋ ਵਿਗਿਆਨੀਆਂ ਨਾਲ ਸਾਂਝੇ ਰੂਪ ਵਿੱਚ ਦਿੱਤਾ ਗਿਆ ਹੈ। ਇੱਕ ਖਬਰ ਏਜੰਸੀ ਅਨੁਸਾਰ 90 ਸਾਲਾ ਅਮਰੀਕੀ ਭੌਤਿਕ ਵਿਗਿਆਨੀ ਆਰਥਰ ਅਸ਼ਕਿਨ ਅਤੇ ਫਰਾਂਸੀਸੀ ਭੌਤਿਕ ਵਿਗਿਆਨੀ ਜੇਰਾਰਡ ਮੋਉਰੋ ਸਮੇਤ ਕੈਨੇਡੀਅਨ ਭੌਤਿਕ ਵਿਗਿਆਨੀ ਡੋਨਾ ਸਟਰਿਕਲੈਂਡ ਨੂੰ ਸਾਂਝੇ ਰੂਪ ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਇਹ ਪੁਰਸਕਾਰ ਆਰਥਰ ਅਸ਼ਕਿਨ ਨੂੰ ਲੇਜ਼ਰ ਥੀਮ ਦੇ ਰਾਹੀਂ ਪਾਰਟੀਕਲ ਅਤੇ ਪਰਮਾਣੂ ਨੂੰ ਫੜਣ ਵਾਲੀ ਤਕਨੀਕ ਲਈ ਦਿੱਤਾ ਗਿਆ ਹੈ।
ਇਸੇ ਤਰਾਂ ਹੀ ਡੋਨਾ ਸਟਰਿਕਲੈਂਡ ਅਤੇ ਜੇਰਾਰਡ ਮੋਉਰੋ ਨੂੰ ਇਹ ਪੁਰਸਕਾਰ ਛੋਟੀਆਂ ਅਤੇ ਤੇਜ਼ ਲੇਜ਼ਰ ਤਰੰਗਾ ਦੀ ਖੋਜ ਲਈ ਦਿੱਤਾ ਗਿਆ ਹੈ।

Check Also

ਡੱਗ ਫ਼ੋਰਡ ਨੇ ਬਜਟ ‘ਚ ਬਰੈਂਪਟਨ ਨੂੰ ਪਿੱਛੇ ਧੱਕਿਆ : ਐੱਨ ਡੀ ਪੀ

ਬਰੈਂਪਟਨ/ਡਾ.ਝੰਡ : ਉਨਟਾਰੀਓ ਸੂਬਾ ਸਰਕਾਰ ਵੱਲੋਂ ਲੰਘੇ ਮੰਗਲਵਾਰ ਪੇਸ਼ ਕੀਤਾ ਗਿਆ ਬਜਟ ਬਰੈਂਪਟਨ-ਵਾਸੀਆਂ ਦੀ ਪੀੜਾ …