Breaking News
Home / Special Story / ਪੋਲੀਓ ਤੋਂ ਪੀੜਤ ਹੋਣ ਦੇ ਬਾਵਜੂਦ ਅਣਜਾਣ ਦੀ ਜ਼ਿੰਦਗੀ ਬਚਾਉਣ ਲਈ ਕਰ ਰਹੇ ਨੇ ਖੂਨਦਾਨ

ਪੋਲੀਓ ਤੋਂ ਪੀੜਤ ਹੋਣ ਦੇ ਬਾਵਜੂਦ ਅਣਜਾਣ ਦੀ ਜ਼ਿੰਦਗੀ ਬਚਾਉਣ ਲਈ ਕਰ ਰਹੇ ਨੇ ਖੂਨਦਾਨ

60 ਫੀਸਦੀ ਅੰਗਹੀਣ : ਪ੍ਰੰਤੂ ਫਿਰ ਵੀ ਖੂਨਦਾਨ ਕਰਕੇ ਬਚਾ ਰਹੇ ਨੇ ਜ਼ਿੰਦਗੀਆਂ
ਫਾਜ਼ਿਲਕਾ : ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਕੁਦਰਤ ਦੀ ਮਾਰ ਪਈ ਹੋਣ ਦੇ ਬਾਵਜੂਦ ਵੀ ਹਾਰ ਨਹੀਂ ਮੰਨਦੇ। ਉਹ ਆਪਣੇ ਪਰਿਵਾਰ ਦੇ ਲਈ ਸੰਘਰਸ਼ ਤਾਂ ਕਰਦੇ ਹੀ ਹਨ ਪ੍ਰੰਤੂ ਇਸ ਦੇ ਨਾਲ-ਨਾਲ ਇਹ ਸਮਾਜ ਦੇ ਲੋਕਾਂ ਦੇ ਲਈ ਅਜਿਹੀ ਮਿਸਾਲ ਕਾਇਮ ਕਰ ਰਹੇ ਹਨ ਜਿਨ੍ਹਾਂ ਨੂੰ ਦੇਖ ਕੇ ਹਰ ਦੇਸ਼ਵਾਸੀ ਉਨ੍ਹਾਂ ‘ਤੇ ਮਾਣ ਕਰਦਾ ਹੈ।
ਫਾਜ਼ਿਲਕਾ ਜ਼ਿਲ੍ਹੇ ਦੇ ਕੁਝ ਅਜਿਹੀ ਹੀ ਅੰਗਹੀਣ ਵਿਅਕਤੀ ਹਨ ਜੋ 60-70 ਪ੍ਰਤੀਸ਼ਤ ਪੋਲੀਓ ਤੋਂ ਪੀੜਤ ਹਨ ਪ੍ਰੰਤੂ ਫਿਰ ਵੀ ਹੁਣ ਤੱਕ ਦਰਜਨਾਂ ਵਾਰ ਖੂਨਦਾਨ ਕਰ ਚੁੱਕੇ ਹਨ ਅਤੇ ਸੈਂਕੜੇ ਨੌਜਵਾਨਾਂ ਨੂੰ ਖੂਨਦਾਨ ਦੇ ਲਈ ਪ੍ਰੇਰਿਤ ਕਰਕੇ ਖੂਨਦਾਨ ਕਰ ਚੁੱਕੇ ਹਨ।
ਖੰਡਨ ਸਿੰਘ ਕਰ ਚੁੱਕੇ 40 ਵਾਰ ਖੂਨਦਾਨ
ਪਿੰਡ ਲਮੋਚੜ ਕਲਾਂ ਨਿਵਾਸੀ 29 ਸਾਲਾ ਖੰਡਨ ਸਿੰਘ (ਏ ਪਾਜੇਟਿਵ) 60 ਫੀਸਦੀ ਪੋਲੀਓ ਤੋਂ ਪੀੜਤ ਹਨ ਅਤੇ ਹੁਣ ਤੱਕ 40 ਵਾਰ ਖੂਨਦਾਨ ਕਰ ਚੁੱਕੇ ਹਨ। ਇਸ ਸਮੇਂ ਉਹ ਬੀਐਡ ਕਾਲਜ ਜਲਾਲਾਬਾਦ ਦੇ ਵਿਦਿਆਰਥੀ ਹਨ ਅਤੇ ਉਥੇ ਵੀ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਹਨ। ਉਹ ਹਰ ਤਿੰਨ ਮਹੀਨੇ ਬਅਦ ਫਾਜ਼ਿਲਕਾ ਸਿਵਲ ਹਸਪਤਾਲ ਦੇ ਬਲੱਡ ਬੈਂ ‘ਚ ਖੂਨਦਾਨ ਕਰਦੇ ਰਹਿੰਦੇ ਹਨ।
ਕੁਲਵੰਤ ਸਿੰਘ ਨੌਜਵਾਨਾਂ ਨੂੰ ਕਰਦੇ ਹਨ ਪ੍ਰੇਰਿਤ
ਪਿੰਡ ਲਮੋਚੜ ਦਾ 30 ਸਾਲਾ ਕੁਲਵੰਤ ਸਿੰਘ (ਓ ਪਾਜੇਟਿਵ) 60 ਪ੍ਰਤੀਸ਼ਤ ਪੋਲੀਓ ਤੋਂ ਪੀੜਤ ਹਨ ਅਤੇ ਹੁਣ ਤੱਕ ਉਹ 25 ਵਾਰ ਖੂਨਦਾਨ ਕਰ ਚੁੱਕਾ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਪੀਐਡ ਪਾਸ ਕੀਤੀ ਹੋਈ ਹੈ। ਉਸਦਾ ਕਹਿਣਾ ਹੈ ਕਿ ਉਸ ਨੂੰ ਖੂਨਦਾਨ ਕਰਨ ਦਾ ਸ਼ੌਕ ਹੈ ਅਤੇ ਉਹ ਸਮੇਂ-ਸਮੇਂ ‘ਤੇ ਪੇਂਡੂ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਉਹ ਫਾਜ਼ਿਲਕਾ ਬਲੱਡ ਬੈਂਕ ਦਾ ਰੈਗੂਲਰ ਡੋਨਰ ਹੈ ਅਤੇ ਉਹ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨ ਜ਼ਰੂਰ ਆਉਂਦੇ ਹਨ।
ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹਨ ਸੁਨੀਲ ਕਸ਼ਯਪ
ਫਾਜ਼ਿਲਕਾ ਦੀ ਕਸ਼ਯਪ ਕਾਲੋਨੀ ਨਿਵਾਸੀ 27 ਸਾਲਾ ਸੁਨੀਲ ਕਸ਼ਯਪ ਦਾ ਬਲੱਡ ਗਰੁੱਪ ਓ ਨੈਗੇਟਿਵ ਹਨ ਅਤੇ ਵਿਦਿਆਰਥੀ ਨੇਤਾ ਹੋਣ ਦੇ ਨਾਤੇ ਵੁਹ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹਨ। ਉਸ ਨੇ ਪਹਿਲੀ ਵਾਰ ਫਾਜ਼ਿਲਕਾ ਦੇ ਐਸਡੀ ਸੀਨੀਅਰ ਸੈਕੰਡਰੀ ਸਕੂਲ ‘ਚ ਆਯੋਜਿਤ ਇਕ ਖੂਨਦਾਨ ਕੈਂਪ ‘ਚ ਖੂਨਦਾਨ ਕੀਤਾ ਸੀ, ਜਿਸ ਤੋਂ ਇਹ ਸਿਲਸਿਲਾ ਲਗਾਤਾਰ ਜਾਰੀ ਹੈ।
12 ਸਾਲ ਤੋਂ ਅਮਨ ਕਰ ਰਹੇ ਹਨ ਸੇਵਾ
ਫਾਜ਼ਿਲਕਾ ਦੇ ਕੈਲਾਸ਼ ਨਿਗਰ ਨਿਵਾਸੀ 32 ਸਾਲਾ ਅਮਨ ਡੋਡਾ ਨੇ 2006 ਤੋਂ ਖੂਨਦਾਨ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਉਹ (ਬੀ ਪਾਜੇਟਿਵ) 25 ਵਾਰ ਖੂਨਦਾਨ ਕਰ ਚੁੱਕੇ ਹਨ। ਉਸ ਨੇ ਸੇਵਾ ਭਾਰਤੀ ਸੰਸਥਾ ਫਾਜ਼ਿਲਕਾ ਦੀ ਪ੍ਰੇਰਣਾ ਨਾਲ ਖੂਨਦਾਨ ਸ਼ੁਰੂ ਕੀਤਾ ਸੀ। ਉਹ ਭਲੇ ਹੀ ਅਪਾਹਜ ਹੈ ਪ੍ਰੰਤੂ ਖੂਨਦਾਨ ਕਰਨ ਤੋਂ ਕਰਦੇ ਵੀ ਇਨਕਾਰ ਨਹੀਂ ਕਰਦੇ। ਉਸ ਨੂੰ ਰੈਡ ਕਰਾਸ ਸੁਸਾਇਟੀ ਫਾਜ਼ਿਲਕਾ, ਬਲੱਡ ਡੋਨੇਸ਼ਨ ਸੁਸਾਇਟੀ, ਸੇਵਾ ਭਾਰਤੀ, ਬਲੱਡ ਬੈਂਕ ਫਾਜ਼ਿਲਕਾ ਅਤੇ ਹੋਰ ਕਈ ਸਮਾਜਸੇਵੀ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਸਟੇਟ ਐਵਾਰਡੀ ਮਹਿੰਦਰ ਕੁਮਾਰ
ਫਾਜ਼ਿਲਕਾ ਦੇ ਰੇਗਰ ਚੌਕ ਦੇ ਨੇੜੇ ਰਹਿਣ ਵਾਲੇ 28 ਸਾਲਾ ਮਹਿੰਦਰ ਕੁਮਾਰ (ਏਬੀ ਪਾਜੇਟਿਵ) ਪੋਲੀਓ ਤੋਂ ਪੀੜਤ ਹਨ ਅਤੇ ਹੁਣ ਤੱਕ 23 ਵਾਰ ਖੂਨਦਾਨ ਕਰ ਚੁੱਕੇ ਹਨ। ਬਲੱਡ ਡੋਨੇਸ਼ਨ ਸੁਸਾਇਟੀ ਦੇ ਸਰਗਰਮ ਮੈਂਬਰ ਮਹਿੰਦਰ ਕੁਮਾਰ ਨੇ 2009 ਪਹਿਲੀ ਵਾਰ ਖੂਨਦਾਨ ਕੀਤਾ। ਜਿਸ ਨਾਲ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋਈ। 2013 ‘ਚ ਉਸ ਨੂੰ ਸਟੇਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਬਲੱਡ ਡੋਨੇਸ਼ਨ ਸੁਸਾਇਟੀ ਗਾਂਧੀ ਨਗਰ ਫਾਜ਼ਿਲਕਾ ਸਮੇਤ ਕਈ ਸਮਾਜਸੇਵੀ ਸੰਸਥਾਵਾਂ ਵੱਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ।
ਸਮਾਜ ਸੇਵੀ ਵੀ ਹੈ ਸੁਧੀਰ ਮਿਸ਼ਰਾ
ਫਾਜ਼ਿਲਕਾ ਦੀ ਪੱਕੀ ਬਸਤੀ ਨਿਵਾਸੀ 39 ਸਾਲਾ ਪੋਲੀਓ ਤੋਂ ਪੀੜਤ ਸੁਧੀਰ ਮਿਸ਼ਰਾ (ਬੀ ਪਾਜੇਟਿਵ) 2003 ਤੋਂ ਹੁਣ ਤੱਕ 13 ਵਾਰ ਖੂਨਦਾਨ ਕਰ ਚੁੱਕਾ ਹੈ। ਸਟੇਟ ਐਵਾਰਡੀ ਖੂਨਦਾਨ ਕ੍ਰਿਸ਼ਨ ਤਨੇਜ ਦੀ ਪ੍ਰੇਰਨਾ ਨਾਲ ਖੂਨਦਾਨ ਕਰਨ ਵਾਲਾ ਸੁਧੀਰ ਮਿਸ਼ਰਾ ਰਾਤ ਦੇ ਸਮੇਂ ਵੀ ਖੂਨਦਾਨ ਦੇ ਲਈ ਹਮੇਸ਼ਾ ਤਿਆਰ ਰਹਿੰਦਾ ਹੈ।
ਲੇਖਕ ਵੀ ਹਨ ਪ੍ਰਭੂਦਿਆਲ ਸਚਦੇਵਾ
ਫਾਜ਼ਿਲਕਾ ਦੀ ਇੰਦਰਾ ਨਗਰੀ ਨਿਵਾਸੀ ਪ੍ਰਭੂਦਿਆਲ ਸਚਦੇਵਾ (ਓ ਪਾਜੇਟਿਵ) ਲਗਭਗ 70 ਪ੍ਰਤੀਸ਼ਤ ਪੋਲੀਓ ਤੋਂ ਪੀੜਤ ਹਨ। ਉਹ ਇਕ ਖੂਨਦਾਨ ਕੈਂਪ ‘ਚ ਗਏ ਸਨ, ਜਿੱਥੇ ਉਸ ਨੇ ਨੌਜਵਾਨਾਂ ਨੂੰ ਖੂਨਦਾਨ ਕਰਦੇ ਦੇਖਿਆ ਤਾਂ ਉਨ੍ਹਾਂ ‘ਚ ਵੀ ਉਤਸ਼ਾਹ ਭਰ ਗਿਆ ਅਤੇ ਉਨ੍ਹਾਂ ਨੇ ਖੂਨਦਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਹੁਣ ਤੱਕ 10 ਵਾਰ ਖੂਨਦਾਨ ਕਰ ਚੁੱਕੇ ਹਨ।
ਸਫ਼ਲ ਵਿਅਕਤੀ ਜੀਵਨ ‘ਚ ਮੋਬਾਇਲ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੇ। ਇਹ ਤੁਹਾਨੂੰ ਅੱਗੇ ਵਧਣ ਤੋਂ ਰੋਕਦਾ ਹੈ…
ਵਾਰਨੇ ਬਫੇ ਦੇ ਕੋਲ ਫੀਚਰ ਫੋਨ, ਮੁਕੇਸ਼ ਅੰਬਾਨੀ ਮੋਬਾਇਲ ਇਸਤੇਮਾਲ ਕਰਦੇ ਨਹੀਂ ਦੇਖੇ ਜਾਂਦੇ, ਗੇਟਸ-ਜਾਬਸ ਨੇ ਬੱਚਿਆਂ ਨੂੰ ਸਮਾਰਟ ਫੋਨ ਤੋਂ ਰੱਖਿਆ ਦੂਰ
ਚੰਡੀਗੜ੍ਹ : ਦੁਨੀਆ ਦੇ ਸਭ ਤੋਂ ਸਫ਼ਲ ਵਿਅਕਤੀ ਮੋਬਾਇਲ ਦਾ ਬਹੁਤ ਹੀ ਸੀਮਤ ਇਸਤੇਮਾਲ ਕਰ ਰਹੇ ਹਨ। ਇਸ ਦੇ ਬਾਵਜੂਦ ਇਹ ਸਾਰੇ ਵਿਅਕਤੀ ਆਪਣੇ-ਆਪਣੇ ਖੇਤਰ ‘ਚ ਲੀਡਰ ਹਨ। ਦੁਨੀਆ ‘ਚ ਤੀਜੇ ਸਭ ਤੋਂ ਅਮੀਰ ਸਖਸ਼ ਵਾਰੇਨ ਬਫੇ ਤਾਂ ਹੁਣ ਵੀ ਫੀਚਰ ਫੋਨ ਦਾ ਇਸਤੇਮਾਲ ਕਰ ਰਹੇ ਹਨ। ਇੰਨਾ ਹੀ ਨਹੀਂ ਅਮਰੀਕਾ ਦੀ ਸਿਲੀਕਾਨ ਵੈਲੀ ਜਿੱਥੇ ਦੁਨੀਆ ਭਰ ਦੀ ਦਿੱਗਜ਼ ਟੈਕਨਾਲੋਜ਼ੀ ਕੰਪਨੀਆਂ ਦੇ ਦਫਤਰ ਹਨ, ਉਥੇ ਰਹਿਣ ਵਾਲੇ ਵਿਅਕਤੀ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਟੈਕਨਾਲੋਜੀ ਤੋਂ ਦੂਰ ਰੱਖ ਕੇ ਕਰਦੇ ਹਨ ਅਤੇ ਨਾਲ ਹੀ ਇਕ ਨਵਾਂ ਟਰੈਂਡ ਉਭਰ ਰਿਹਾ ਹੈ ਤੇ ਬੱਚਿਆਂ ਨੂੰ ਨਾਨ ਟੈਕਨਾਲੋਜੀ ਸਕੂਲਾਂ ‘ਚ ਭੇਜਿਆ ਜਾ ਰਿਹਾ ਹੈ। ਜਿੱਥੇ ਕੰਪਿਊਟਰ ਦੀ ਬਜਾਏ ਕਿਤਾਬਾਂ ‘ਤੇ ਅਨੁਭਵ ਅਧਾਰਤ ਸਿੱਖਿਆ ਦਾ ਜ਼ੋਰ ਹੈ। ਯਾਨੀ ਓਲਡ ਸਕੂਲ ਲਰਨਿੰਗ ਵੱਲ ਮੁੜ ਰਹੇ ਹਨ। ਦੁਨੀਆ ਦੀ ਹੋਰ ਬਹੁਤ ਸਾਰੀਆਂ ਅਜਿਹੀਆਂ ਸਫ਼ਲ ਸਖਸ਼ੀਅਤਾਂ ਹਨ ਜੋ ਵੱਡੇ ਤੋਂ ਵੱਡੇ ਕੰਮ ਸੰਭਾਲਣ ਤੋਂ ਬਾਅਦ ਟੈਕ ਫਰੀ ਲਾਈਫ ਜੀਅ ਰਹੇ ਹਨ।
ਵਾਰੇਨ ਬਫੇ, ਇਨਵੈਸਟਰ ਟਿਮ ਕੁੱਕ ਆਈਫੋਨ ਲੈਣ ਦਾ ਸੁਝਾਅ ਦਿੰਦੇ ਹਨ ਪ੍ਰੰਤੂ ਬਫੇ ਫੀਚਰ ਫੋਨ ਨਾਲ ਹੀ ਖੁਸ਼
ਵਾਰੇਨ ਬਫ਼ੇ ਦੀ ਕੰਪਨੀ ਬਰਕਸ਼ਾਇਰ ਹੈਲਥ ਵੇ ਐਪਲ ਦੀ 5ਵੀਂ ਸਭ ਤੋਂ ਵੱਡੀ ਸ਼ੇਅਰ ਹੋਲਡਿੰਗ ਕੰਪਨੀ ਹੈ। ਪ੍ਰੰਤੂ ਬਫ਼ੇ ਖੁਦ ਫੀਚਰ ਫੋਨ ਹੀ ਇਸਤੇਮਾਲ ਕਰਦੇ ਹਨ। ਐਪਲ ਦੇ ਸੀਈਓ ਟਿਮ ਕੁਕ ਉਨ੍ਹਾਂ ਨੂੰ ਹਰ ਸਾਲ ਸੁਝਾਅ ਦਿੰਦੇ ਹਨ ਕਿ ਆਈਫੋਨ ਲੈ ਲਓ। ਹਰ ਵਾਰ ਬਫ਼ੇ ਇਸ ਸੁਝਾਅ ਨੂੰ ਠੁਕਰਾ ਦਿੰਦੇ ਹਨ। ਬਫ਼ੇ ਨੇ ਜ਼ਿੰਦਗੀ ‘ਚ ਸਿਰਫ਼ ਇਕ ਵਾਰ ਈਮੇਲ ਦਾ ਇਸਤੇਮਾਲ ਕੀਤਾ ਹੈ।
ਸਟੀਵ ਜਾਬਸ ਕੋ ਫਾਊਂਡਰ ਐਪਲ, ਇਨ੍ਹਾਂ ਨੇ ਦੁਨੀਆ ਨੂੰ ਆਈਫੋਨ-ਆਈਪੈਡ ਦਿੱਤਾ ਪਰ ਬੱਚਿਆਂ ਨੂੰ ਹੱਥ ਤੱਕ ਨਹੀਂ ਲਗਾਉਣ ਦਿੱਤਾ
ਸਟੀਵ ਜਾਬਸ ਨੇ ਜਦੋਂ 2010 ‘ਚ ਆਈਪੈਡ ਲਾਂਚ ਕੀਤਾ ਤਾਂ ਡੇਢ ਘੰਟਾ ਇਸ ਦੇ ਫਾਇਦੇ ਗਿਣਾਏ ਪ੍ਰੰਤੂ ਆਪਣੇ ਬੱਚਿਆਂ ਨੂੰ ਇਹ ਡਿਵਾਇਸ ਕਦੇ ਇਸਤੇਮਾਲ ਨਹੀਂ ਕਰਨ ਦਿੱਤਾ। ਆਪਣੇ ਘਰ ਵੀ ਟੈਕਨਾਲੋਜੀ ਦੇ ਇਸਤੇਮਾਲ ਦੀ ਸੀਮਾ ਤਹਿ ਕੀਤੀ ਹੈ। ਕਿਤਾਬ ‘ਇਰਰੇਜਿਸਿਟਬਲ’ ਵਿਚ ਲਿਖਿਆ ਹੈ ਸਟੀਵ ਨੂੰ ਅੰਦਾਜ਼ਾ ਸੀ ਕਿ ਸਮਾਰਟਫੋਨ ਦੀ ਆਦਤ ਨਾਲ ਮਨੁੱਖ ਸਮਾਤ ਤੋਂ ਦੂਰ ਹੋ ਜਾਂਦਾ ਹੈ।
ਬਿਲ ਗੇਟਸ, ਫਾਊਂਡਰ ਮਾਈਕਰੋਸਾਫਟ, ਬੱਚਿਆਂ ਨੂੰ ਮੋਬਾਇਲ ਤੋਂ ਦੂਰ ਰੱਖਿਆ, ਬੇਟੀ ਵੀਡੀਓਗੇਮ ਐਡਿਕਟ ਹੋਣ ਲੱਗੀ ਤਾਂ ਸਕਰੀਨ ਲਿਮਟ ਤਹਿ ਕੀਤੀ
ਬਿਲ ਗੇਟਸ ਨੇ ਆਪਣੇ ਬੱਚਿਆਂ ਨੂੰ 13 ਸਾਲ ਦੀ ਉਮਰ ਤੱਕ ਮੋਬਾਇਲ ਨਹੀਂ ਦਿੱਤਾ, 2007 ‘ਚ ਜਦੋਂ ਬੇਟੀ ਵੀਡੀਓ ਗੇਮ ਖੇਡਣ ਦੀ ਆਦੀ ਹੋ ਗਈ ਤਾਂ ਉਨ੍ਹਾਂ ਨੇ ਘਰ ‘ਤੇ ਸਕਰੀਨ ਟਾਈਮ ਦੀ ਲਿਮਟ ਤਹਿ ਕਰ ਦਿੱਤੀ। ਗੇਟਸ ਦੇ ਘਰ ਦਾ ਨਿਯਮ ਹੈ ਕਿ ਖਾਣੇ ਦੇ ਟੇਬਲ ‘ਤੇ ਮੋਬਾਇਲ ਦੀ ਵਰਤੋਂ ਨਹੀਂ ਹੋਵੇਗੀ। ਖਾਣੇ ਦੇ ਸਮੇਂ ਬੱਚਿਆਂ ਨਾਲ ਇਤਿਹਾਸ ਤੇ ਨਵੀਆਂ ਕਿਤਾਬਾਂ ਦੀ ਗੱਲ ਕਰਦੇ ਹਨ।
ਮੁਕੇਸ਼ ਅੰਬਾਨੀ, ਚੇਅਰਮੈਨ ਰਿਲਾਂਇੰਸ, ਸਸਤਾ 4ਜੀ ਲਿਆਏ ਪਰ ਜਨਤਕ ਥਾਵਾਂ ‘ਤੇ ਕਦੇ ਇਸਤੇਮਾਲ ਕਰਦੇ ਨਹੀਂ ਦੇਖੇ ਗਏ
ਮੁਕੇਸ਼ ਅੰਬਾਨੀ 4 ਜੀ ਨੈਟਵਰਕ ਦੀ ਕ੍ਰਾਂਤੀ ਲਿਆਏ ਸਨ। ਇਸ ਦੇ ਬਾਵਜੂਦ ਜਨਤਕ ਥਾਵਾਂ ‘ਤੇ ਕਦੇ ਮੋਬਾਇਲ ਫੋਨ ਦਾ ਇਸਤੇਮਾਲ ਕਰਦੇ ਨਹੀਂ ਦਿਖੇ। ਗੂਗਲ ‘ਤੇ ਵੀ ਉਨ੍ਹਾਂ ਦੀ ਅਜਿਹੀ ਕੋਈ ਤਸਵੀਰ ਨਹੀਂ। ਮੁਕੇਸ਼ ਦੱਸਦੇ ਹਨ ਕਿ ਉਹ ਹਰ ਐਤਵਾਰ ਨੂੰ ਮਾਂ ਤੇ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੇ ਹਨ। ਹਰ ਗੈਜੇਟ ਅਪਡੇਟ ਰੱਖਦੇ ਹਨ ਪ੍ਰੰਤੂ ਵਰਤੋਂ ਦੇ ਲਈ ਲਿਮਟ ਰੱਖੀ ਹੋਈ ਹੈ।
ਟਾਮ ਕਰੂਜ਼, ਹਾਲੀਵੁੱਡ ਐਕਟਰ, 37 ਸਾਲ ਤੋਂ ਐਕਟਰ, 25 ਸਾਲ ਤੋਂ ਪ੍ਰਡਿਊਸਰ, ਮੋਬਾਇਲ ਨਹੀਂ ਰੱਖਦੇ, ਈਮੇਲ ਆਈਡੀ ਵੀ ਨਹੀਂ
ਹਾਲੀਵੁੱਡ ਐਕਟਰ ਟਾਮ ਕਰੂਜ਼ ਮੋਬਾਇਲ ਨਹੀਂ ਰੱਖਦੇ, 2017 ‘ਚ ਆਈ ਦ ਰਿਚਲਿਸਟ ਦੀ ਇਕ ਰਿਪੋਰਟ ਦੇ ਅਨੁਸਾਰ ਟਾਮ ਨੇ ਕਦੇ ਈਮੇਲ ਆਈਡੀ ਤੱਕ ਨਹੀਂ ਬਣਾਈ। ਉਹ ਕਹਿੰਦੇ ਹਨ ਕਿ ਕੰਮ ਤੋਂ ਬਾਅਦ ਜੋ ਵੀ ਸਮਾਂ ਮਿਲਦਾ ਹੈ ਉਹ ਪਰਿਵਾਰ ਦੇ ਨਾਲ ਬਿਤਾਉਂਦਾ ਹਾਂ, ਫੋਨ ‘ਤੇ ਨਹੀਂ। ਟਾਮ ਕਰੂਜ਼ ਦੇ ਸਾਰੇ ਪਰਸਨਲ ਅਤੇ ਬਿਜਨਸ ਕਾਲ ਅਸਿਸਟੈਂਟ ਹੀ ਹੈਂਡਲ ਕਰਦੇ ਹਨ।

Check Also

ਕੁਦਰਤ ਤੇ ਚੋਣ ਕਮਿਸ਼ਨ ਦੀ ਕਰੋਪੀ ‘ਚ ਫਸੇ ਕਿਸਾਨ ਤੇ ਮਜ਼ਦੂਰ

ਲੋਕ ਸਭਾ ਚੋਣਾਂ : ਸਿਆਸੀ ਪਾਰਟੀਆਂ ਘੜਨ ਲੱਗੀਆਂ ਚੋਣ ਰਣਨੀਤੀ ਚੰਡੀਗੜ੍ਹ : ਪੰਜਾਬ ਦੀਆਂ ਤੇਰ੍ਹਾਂ …