Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ, ਅਮਰੀਕਾ ਤੇ ਫਰਾਂਸ ਦੇ ਵਿਗਿਆਨੀਆਂ ਨੂੰ ਫਿਜਿਕਸ ‘ਚ ਸਾਂਝਾ ਨੋਬਲ ਪੁਰਸਕਾਰ

ਕੈਨੇਡਾ, ਅਮਰੀਕਾ ਤੇ ਫਰਾਂਸ ਦੇ ਵਿਗਿਆਨੀਆਂ ਨੂੰ ਫਿਜਿਕਸ ‘ਚ ਸਾਂਝਾ ਨੋਬਲ ਪੁਰਸਕਾਰ

ਸਟਾਕਹੋਮ : ਲੇਜ਼ਰ ਫਿਜ਼ਿਕਸ ਦੇ ਖੇਤਰ ਵਿਚ ਕੀਤੀ ਖੋਜ਼ ਲਈ ਮੰਗਲਵਾਰ ਨੂੰ ਕੈਨੇਡਾ, ਅਮਰੀਕਾ ਤੇ ਫਰਾਂਸ ਦੇ ਤਿੰਨ ਵਿਗਿਆਨੀਆਂ ਨੂੰ ਸਾਂਝੇ ਤੌਰ ‘ਤੇ ਫਿਜ਼ਿਕਸ (ਭੌਤਿਕ ਵਿਗਿਆਨ) ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਅੱਖਾਂ ਦੀ ਸਰਜਰੀ ਲਈ ਆਪਟੀਕਲ ਲੇਜ਼ਰ ਦੀ ਖੋਜ ਰਾਹੀਂ ਬਿਹਤਰੀਨ ਔਜ਼ਾਰਾਂ ਦੇ ਨਿਰਮਾਣ ਲਈ ਰਾਹ ਪੱਧਰਾ ਕਰਨ ਬਦਲੇ ਅਮਰੀਕਾ ਦੇ ਆਰਥਰ ਐਸ਼ਕਿਨ (96), ਫਰਾਂਸ ਦੇ ਗੇਰਾਰਡ ਮੋਓਰੋ ਅਤੇ ਕੈਨੇਡਾ ਦੀ ਡੋਨਾ ਸਟ੍ਰਿਕਲੈਂਡ ਨੂੰ ਸਾਂਝੇ ਤੌਰ ‘ਤੇ ਇਹ ਸਨਮਾਨ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ। ਐਸ਼ਕਿਨ ਨੂੰ ਪੁਰਸਕਾਰ ਰਾਸ਼ੀ ਦਾ ਅੱਧਾ ਹਿੱਸਾ ਮਿਲੇਗਾ, ਜਦਕਿ ਬਾਕੀ ਦੀ ਰਕਮ ਫਰਾਂਸ ਦੇ ਗੇਰਾਰਡ ਮੋਓਰੋ ਅਤੇ ਕੈਨੇਡਾ ਦੀ ਡੋਨਾ ਸਟ੍ਰਿਕਲੈਂਡ ਸਾਂਝੀ ਕਰਨਗੇ। ਐਸ਼ਕਿਨ ਨੂੰ ‘ਆਪਟੀਕਲ ਟਵੀਜ਼ਰ’ ਦੀ ਖੋਜ ਕਰਨ ਲਈ ਇਹ ਪੁਰਸਕਾਰ ਦਿੱਤਾ ਗਿਆ।

Check Also

ਕੈਨੇਡਾ ਛੱਡਣ ਵਾਲੇ ਵਿਅਕਤੀਆਂ ਦਾ ਵੀ ਰਿਕਾਰਡ ਇਕੱਠਾ ਕਰੇਗੀ ਸਰਕਾਰ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਫੈਡਰਲ ਸਰਕਾਰ ਹੁਣ ਕੈਨੇਡਾ ਛੱਡਣ ਵਾਲੇ ਵਿਅਕਤੀਆਂ ਦਾ ਰਿਕਾਰਡ ਇਕੱਠਾ …