Breaking News
Home / ਜੀ.ਟੀ.ਏ. ਨਿਊਜ਼ / ਪੰਜਾਬੀ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਤੇ ਹਿੰਸਕ ਝੜਪਾਂ ਦਾ ਮਾਮਲਾ

ਪੰਜਾਬੀ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਤੇ ਹਿੰਸਕ ਝੜਪਾਂ ਦਾ ਮਾਮਲਾ

ਤਿੰਨ ਪੰਜਾਬੀ ਮੁੰਡੇ ਗ੍ਰਿਫ਼ਤਾਰ, ਛੇ ਭਗੌੜੇ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵਿੱਚ ਲੰਘੇ ਕੁਝ ਮਹੀਨੇ ਪਹਿਲਾਂ ਪੰਜਾਬੀ ਨੌਜਵਾਨਾਂ ਦੀਆਂ ਆਪਸ ਵਿੱਚ ਕੁਝ ਹਿੰਸਕ ਝੜਪਾਂ ਹੋਈਆਂ ਸਨ ਜਿਸ ਦੇ ਸਬੰਧ ਵਿੱਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਹੈ ਕਿ ਉਸਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਨਾਮ ਗੁਰਪ੍ਰੀਤ ਸਿੰਘ (31), ਲਵਪ੍ਰੀਤ ਸਿੰਘ (19) ਅਤੇ ਅਰਵਿੰਦਰ ਗਿੱਲ (20) ਹਨ। ਇਨ੍ਹਾਂ ਤੋਂ ਇਲਾਵਾ ਬਾਕੀ ਨੌਜਵਾਨਾਂ ਪਰਮਿੰਦਰ ਸਿੰਘ (25), ਜਤਿੰਦਰ ਸਿੰਘ (25), ਵਿਸ਼ਵਜੀਤ ਸਿੰਘ (21), ਓਪਿੰਦਰਜੀਤ ਸੰਧੂ (20), ਅੰਮ੍ਰਿਤਪਾਲ ਸਿੰਘ (21) ਅਤੇ ਰਾਜਾ ਵੜੈਚ (37) ਖਿਲਾਫ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਨੌਜਵਾਨਾਂ ਦੀਆਂ ਇਨ੍ਹਾਂ ਝੜਪਾਂ ਵਿੱਚ ਇੱਕ ਰੀਅਲ ਅਸਟੇਟ ਨਾਲ ਸਬੰਧਤ ਨੌਜਵਾਨ ਦੀ ਕੁੱਟਮਾਰ ਦੀ ਘਟਨਾ ਵੀ ਸਾਹਮਣੇ ਆਈ ਸੀ। ਇਨ੍ਹਾਂ ਹਿੰਸਕ ਝੜਪਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਸਨ। ਇਨ੍ਹਾਂ ਹਿੰਸਕ ਝੜਪਾਂ ਵਿੱਚ ਨੌਜਵਾਨਾਂ ਵੱਲੋਂ ਡੰਡਿਆਂ ਅਤੇ ਬੇਸਬਲ ਸਟਿਕਾਂ ਦੀ ਵਰਤੋਂ ਕੀਤੀ ਗਈ ਸੀ।

Check Also

55 ਸਾਲਾਂ ਦੇ ਇਤਿਹਾਸ ਵਿਚ ਕੈਨੇਡਾ ਦੀ ਡੋਨਾ ਸਰਟਿਕਲੈਂਡ ਨੋਬਲ ਸਨਮਾਨ ਜਿੱਤਣ ਵਾਲੀ ਪਹਿਲੀ ਮਹਿਲਾ ਵਿਗਿਆਨੀ

ਟੋਰਾਂਟੋ/ਬਿਊਰੋ ਨਿਊਜ਼ : ਇਸ ਵਾਰ ਭੌਤਿਕ ਵਿਗਿਆਨ ਲਈ ਐਲਾਨੇ ਗਏ ਇਨਾਮਾਂ ਵਿੱਚ ਕੈਨੇਡਾ ਦੀ ਵਾਟਰਲੂ …