Breaking News
Home / ਪੰਜਾਬ / ਸੁਨੀਲ ਜਾਖੜ ਨੇ ਅਕਾਲੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ

ਸੁਨੀਲ ਜਾਖੜ ਨੇ ਅਕਾਲੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ

ਸੁਖਬੀਰ ਬਾਦਲ ਅਤੇ ਮਜੀਠੀਆ ਦੀ ਪਾਕਿ ‘ਚ ਗੋਲਗੱਪੇ ਖਾਂਦਿਆਂ ਦੀ ਦਿਖਾਈ ਫੋਟੋ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਕਰਕੇ ਅਕਾਲੀਆਂ ਨੂੰ ਖਰੀਆਂ ਖਰੀਆਂ ਸੁਣਾਈਆਂ। ਜਾਖੜ ਨੇ ਸੁਖਬੀਰ ਤੇ ਮਜੀਠੀਆ ਦੀ ਇਕ ਅਜਿਹੀ ਤਸਵੀਰ ਵੀ ਮੀਡੀਆ ਸਾਹਮਣੇ ਪੇਸ਼ ਕੀਤੀ ਜੋ ਪਾਕਿਸਤਾਨ ਜਾਣ ਸਮੇਂ ਦੀ ਹੈ। ਜਾਖੜ ਨੇ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਗੱਲ ਕਰਦਿਆਂ ਅਕਾਲੀ ਦਲ ਦੀ ਆਲੋਚਨਾ ਕੀਤੀ ਅਤੇ ਨਵਜੋਤ ਸਿੱਧੂ ਦੀਆਂ ਤਾਰੀਫਾਂ ਕੀਤੀਆਂ। ਉਨ੍ਹਾਂ ਨੇ ਦੋ ਫੋਟੋਆਂ ਦਿਖਾਈਆਂ, ਇਕ ਫੋਟੋ ਵਿਚ ਤਾਂ ਸੁਖਬੀਰ ਬਾਦਲ ਤੇ ਮਜੀਠੀਆ ਗੋਲਗੱਪੇ ਖਾਂਦੇ ਨਜ਼ਰ ਆ ਰਹੇ ਹਨ ਤੇ ਦੂਜੀ ਤਸਵੀਰ ਵਿਚ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਕਸ਼ਮੀਰੀ ਸ਼ਾਲ ਦਿੰਦੇ ਦਿਖਾਈ ਦੇ ਰਹੇ ਹਨ। ਜਾਖੜ ਨੇ ਕਿਹਾ ਕਿ ਲੋਕਾਂ ਨੇ ਤਾਂ ਅਕਾਲੀਆਂ ਨੂੰ ਸਬਕ ਸਿੱਖਾ ਦਿੱਤਾ ਪਰ ਆਕੜ ਅਜੇ ਵੀ ਨਹੀ ਗਈ।

Check Also

ਇਨੈਲੋ ਵਿਚ ਕਲੇਸ਼ ਵਧਿਆ

ਬੇਟਿਆਂ ਤੋਂ ਬਾਅਦ ਪਿਤਾ ਅਜੇ ਚੌਟਾਲਾ ਨੂੰ ਪਾਰਟੀ ‘ਚੋਂ ਕੱਢਿਆ ਚੰਡੀਗੜ੍ਹ/ਬਿਊਰੋ ਨਿਊਜ਼ ਇੰਡੀਅਨ ਨੈਸ਼ਨਲ ਲੋਕ …