Breaking News
Home / ਭਾਰਤ / ਪਾਕਿਸਤਾਨ ਖਿਲਾਫ ਭਾਰਤ ‘ਚ ਗੁੱਸੇ ਦੀ ਲਹਿਰ

ਪਾਕਿਸਤਾਨ ਖਿਲਾਫ ਭਾਰਤ ‘ਚ ਗੁੱਸੇ ਦੀ ਲਹਿਰ

ਨਰਿੰਦਰ ਸਿੰਘ ਦੀ ਸ਼ਹਾਦਤ ਦਾ ਬਦਲਾ ਲਵੇਗਾ ਭਾਰਤ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿ ਫੌਜੀਆਂ ਵਲੋਂ ਘਿਨੌਣੀ ਹਰਕਤ ਕਰਕੇ ਸ਼ਹੀਦ ਕੀਤੇ ਬੀਐਸਐਫ ਦੇ ਜਵਾਨ ਨਰਿੰਦਰ ਸਿੰਘ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਭਾਰਤ ਸਰਕਾਰ ਕਾਰਵਾਈ ਕਰਨ ਦੇ ਰੌਂਅ ਵਿਚ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਉਸ ਦੀ ਭਾਸ਼ਾ ਵਿਚ ਜਵਾਬ ਦੇਣ ਦੀ ਗੱਲ ਕਹੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕੁਝ ਵੀ ਹੋ ਜਾਵੇ ਪਹਿਲਾਂ ਗੋਲੀ ਨਾ ਚਲਾਉਣਾ ਤੇ ਜੇਕਰ ਉੱਧਰੋਂ ਗੋਲੀ ਆਉਂਦੀ ਹੈ ਤਾਂ ਫਿਰ ਭਾਰਤ ਵੱਲੋਂ ਚੱਲਣ ਵਾਲੀਆਂ ਗੋਲੀਆਂ ਦੀ ਗਿਣਤੀ ਨਹੀਂ ਕੀਤੀ ਜਾਣੀ ਚਾਹੀਦੀ। ਜਿਸ ਢੰਗ ਨਾਲ ਪਾਕਿ ਫੌਜੀਆਂ ਨੇ ਨਰਿੰਦਰ ਸਿੰਘ ਨਾਲ ਵਿਵਹਾਰ ਕੀਤਾ, ਉਸ ਨੂੰ ਲੈ ਕੇ ਸਮੁੱਚੇ ਦੇਸ਼ ਵਿਚ ਪਾਕਿਸਤਾਨ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਸਰਹੱਦ ‘ਤੇ ਹਾਲਾਤ ਨਹੀਂ ਬਦਲੇ।

Check Also

ਏਅਰ ਸਟਰਾਈਕ ਮੌਕੇ ਭਾਰਤੀ ਫੌਜ ਨੂੰ ਕਿਹਾ ਗਿਆ ਸੀ ਪਾਕਿ ਦੇ ਕਿਸੇ ਵੀ ਨਾਗਰਿਕ ਅਤੇ ਸੈਨਿਕ ਦਾ ਨਾ ਹੋਵੇ ਨੁਕਸਾਨ

ਅਹਿਮਦਾਬਾਦ/ਬਿਊਰੋ ਨਿਊਜ਼ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਹਿਮਦਾਬਾਦ ਵਿਚ ਇਕ ਸਮਾਗਮ ਦੌਰਾਨ ਕਿਹਾ ਕਿ ਏਅਰ …