Breaking News
Home / ਭਾਰਤ / ਸ਼ਿਵਿੰਦਰ ਵਾਪਸ ਲੈਣਗੇ ਵੱਡੇ ਭਰਾ ਖਿਲਾਫ ਕੇਸ

ਸ਼ਿਵਿੰਦਰ ਵਾਪਸ ਲੈਣਗੇ ਵੱਡੇ ਭਰਾ ਖਿਲਾਫ ਕੇਸ

ਅਦਾਲਤ ਤੋਂ ਬਾਹਰ ਪਰਿਵਾਰਕ ਬਜ਼ੁਰਗਾਂ ਸਾਹਮਣੇ ਹੋਵੇਗਾ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਫੋਰਟਿਸ ਹੈਲਥ ਕੇਅਰ ਲਿਮਟਿਡ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਮੋਹਨ ਸਿੰਘ ਨੇ ਵੱਡੇ ਭਰਾ ਮਾਲਵਿੰਦਰ ਮੋਹਨ ਸਿੰਘ ਨੂੰ ਅਦਾਲਤ ‘ਚ ਦੇਖ ਲੈਣ ਦਾ ਇਰਾਦਾ ਤਿਆਗ ਦਿੱਤਾ ਹੈ। ਸ਼ਿਵਿੰਦਰ ਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਦੋਵਾਂ ਬੱਚਿਆਂ ਨੂੰ ਅਦਾਲਤ ਦੇ ਬਾਹਰ ਪਰਿਵਾਰ ਦੇ ਵੱਡੇ ਬਜ਼ੁਰਗਾਂ ਸਾਹਮਣੇ ਮਾਮਲਾ ਸੁਲਝਾਉਣ ਲਈ ਕਿਹਾ ਹੈ। ਇਸ ਕਰਕੇ ਉਨ੍ਹਾਂ ਨੇ ਵੱਡੇ ਭਰਾ ਮਾਲਵਿੰਦਰ ਮੋਹਨ ਸਿੰਘ ਖਿਲਾਫ ਪਿਛਲੇ ਦਿਨੀਂ ਦਾਖਲ ਕੇਸ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਸ਼ਿਵਿੰਦਰ ਨੇ ਕਿਹਾ ਕਿ ਜੇਕਰ ਪਰਿਵਾਰਕ ਸਮਝੌਤੇ ਨਾਲ ਗੱਲਬਾਤ ਨਾ ਬਣੀ ਤਾਂ ਉਹ ਵੱਡੇ ਭਰਾ ਖਿਲਾਫ ਮੁੜ ਐਨਸੀ ਐਲਟੀ ਦੀ ਸ਼ਰਣ ਵਿਚ ਜਾਣਗੇ। ਧਿਆਨ ਰਹੇ ਕਿ ਇਸੇ ਮਹੀਨੇ ਮਾਲਵਿੰਦਰ ਤੇ ਰੈਲੀਗੇਅਰ ਦੇ ਸਾਬਕਾ ਮੁਖੀ ਸੁਨੀਲ ਗੋਧਵਾਨੀ ਖਿਲਾਫ ਐਨਸੀ ਐਲਟੀ ਦੇ ਦਿੱਲੀ ਬੈਂਚ ਵਿਚ ਅਪੀਲ ਦਾਖਲ ਕੀਤੀ ਗਈ ਸੀ। ਅਪੀਲ ਵਿਚ ਸ਼ਿਵਿੰਦਰ ਨੇ ਵੱਡੇ ਭਰਾ ਤੇ ਗੋਧਵਾਨੀ ‘ਤੇ ਆਪਸੀ ਗੰਢ-ਤੁੱਪ ਨਾਲ ਨਿਵੇਸ਼ਕਾਂ ਤੇ ਕੰਪਨੀ ਦੇ ਹਿੱਤਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ ਸੀ।

Check Also

’84 ਕਤਲੇਆਮ ਦੇ ਇਨਸਾਫ ਲਈ ਰਾਸ਼ਟਰਪਤੀ ਕੋਲ ਪੁੱਜਾ ਵਫਦ

ਇਕ ਮੈਂਬਰ ਦੀ ਗੈਰਹਾਜ਼ਰੀ ਕਰਕੇ ਕੰਮ ਨਹੀਂ ਕਰ ਰਹੀ ਐਸ ਆਈ ਟੀ ਨਵੀਂ ਦਿੱਲੀ/ਬਿਊਰੋ ਨਿਊਜ਼ …