Breaking News
Home / ਦੁਨੀਆ / ਮਹਾਤਮਾ ਗਾਂਧੀ ਚਾਹੁੰਦੇ ਸਨ ਜਿਨਾਹ ਪ੍ਰਧਾਨ ਮੰਤਰੀ ਬਣੇ, ਪਰ ਨਹਿਰੂ ਨੇ ਪ੍ਰਵਾਨ ਨਾ ਕੀਤਾ : ਦਲਾਈਲਾਮਾ

ਮਹਾਤਮਾ ਗਾਂਧੀ ਚਾਹੁੰਦੇ ਸਨ ਜਿਨਾਹ ਪ੍ਰਧਾਨ ਮੰਤਰੀ ਬਣੇ, ਪਰ ਨਹਿਰੂ ਨੇ ਪ੍ਰਵਾਨ ਨਾ ਕੀਤਾ : ਦਲਾਈਲਾਮਾ

ਪਣਜੀ/ਬਿਊਰੋ ਨਿਊਜ਼
ਤਿੱਬਤੀਆਂ ਦੇ ਰੂਹਾਨੀ ਆਗੂ ਦਲਾਈ ਲਾਮਾ ਨੇ ਕਿਹਾ ਕਿ ਮਹਾਤਮਾ ਗਾਂਧੀ ਇਸ ਗੱਲ ਦੇ ਹੱਕ ਵਿੱਚ ਸਨ ਕਿ ਮੁਹੰਮਦ ਅਲੀ ਜਿਨਾਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣਨ ਪਰ ਜਵਾਹਰ ਲਾਲ ਨਹਿਰੂ ਨੇ ਆਪਣੀ ਹਿੰਡ ਨਾ ਛੱਡੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੇ ਜਿਨਾਹ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਗਾਂਧੀ ਦੀ ਇੱਛਾ ਸਿਰੇ ਚੜ੍ਹ ਗਈ ਹੁੰਦੀ ਤਾਂ ਦੇਸ਼ ਦਾ ਬਟਵਾਰਾ ਨਹੀਂ ਹੋਣਾ ਸੀ।
83 ਸਾਲਾਂ ਦੇ ਦਲਾਈ ਲਾਮਾ ਇੱਥੋਂ 40 ਕਿਲੋਮੀਟਰ ਦੂਰ ਸੰਖਾਲਿਮ ਵਿੱਚ ਗੋਆ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸਹੀ ਫ਼ੈਸਲੇ ਲੈਣ ਬਾਰੇ ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ”ਮੇਰਾ ਖਿਆਲ ਹੈ ਕਿ ਜਮਹੂਰੀ ਪ੍ਰਣਾਲੀ ਸਾਮੰਤੀ ਸਿਸਟਮ ਨਾਲੋਂ ਕਿਤੇ ਬਿਹਤਰ ਹੈ ਜੋ ਫ਼ੈਸਲੇ ਲੈਣ ਦੀ ਤਾਕਤ ਲੋਕਾਂ ਦੇ ਹੱਥਾਂ ਵਿੱਚ ਦਿੰਦੀ ਹੈ। ਤੁਸੀਂ ਭਾਰਤ ਵੱਲ ਦੇਖੋ। ਮੇਰਾ ਖਿਆਲ ਹੈ ਕਿ ਮਹਾਤਮਾ ਗਾਂਧੀ ਜੀ ਜਿਨਾਹ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਹੱਕ ਵਿੱਚ ਸਨ ਪਰ ਪੰਡਿਤ ਨਹਿਰੂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ।”
ਉਨ੍ਹਾਂ ਕਿਹਾ ”ਮੇਰਾ ਖ਼ਿਆਲ ਹੈ ਕਿ ਪੰਡਿਤ ਨਹਿਰੂ ਪ੍ਰਧਾਨ ਮੰਤਰੀ ਬਣਨ ਲਈ ਕੁਝ ਹੱਦ ਤੱਕ ਸਵਾਰਥੀ ਸਨ੩ਜੇ ਕਿਤੇ ਮਹਾਤਮਾ ਗਾਂਧੀ ਜੀ ਦੀ ਸੋਚ ਸਿਰੇ ਚੜ੍ਹ ਗਈ ਹੁੰਦੀ ਤਾਂ ਭਾਰਤ ਪਾਕਿਸਤਾਨ ਦੀ ਵੰਡ ਨਹੀਂ ਹੋਣੀ ਸੀ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਪੰਡਿਤ ਨਹਿਰੂ ਬਹੁਤ ਤਜਰਬੇਕਾਰ ਤੇ ਸਮਝਦਾਰ ਵਿਅਕਤੀ ਸਨ ਪਰ ਕਦੇ ਕਦਾਈਂ ਸਿਆਣੇ ਬੰਦਿਆਂ ਤੋਂ ਵੀ ਗ਼ਲਤੀਆਂ ਹੋ ਜਾਂਦੀਆਂ ਹਨ।” ਤਿੱਬਤ ਦੇ ਮਸਲੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਸਲੇ ਦੀ ਸ਼ੁਰੂਆਤ 1956 ਵਿੱਚ ਹੋਈ ਸੀ ਤੇ 17 ਮਾਰਚ 1959 ਦੀ ਰਾਤ ਜਦੋਂ ਉਨ੍ਹਾਂ ਨੂੰ ਬਚ ਕੇ ਨਿਕਲਣ ਦਾ ਫ਼ੈਸਲਾ ਕਰਨਾ ਪਿਆ ਸੀ।” ਉਨ੍ਹਾਂ ਕਿਹਾ ਕਿ ਚੀਨੀ ਅਧਿਕਾਰੀਆਂ ਦਾ ਰਵੱਈਆ ਬਹੁਤ ਜ਼ਿਆਦਾ ਹਮਲਾਵਰ ਹੋਣ ਲੱਗ ਪਿਆ ਸੀ।

Check Also

ਨਿਊਜ਼ੀਲੈਂਡ ਵਿਚ ਦੋ ਮਸਜਿਦਾਂ ‘ਚ ਅੰਨ੍ਹੇਵਾਹ ਗੋਲੀਬਾਰੀ

49 ਵਿਅਕਤੀਆਂ ਦੀ ਮੌਤ, 20 ਤੋਂ ਜ਼ਿਆਦਾ ਜ਼ਖ਼ਮੀ ਬੰਗਲਾਦੇਸ਼ ਦੀ ਕ੍ਰਿਕਟ ਟੀਮ ਦੇ ਖਿਡਾਰੀ ਵਾਲ-ਵਾਲ …