Breaking News
Home / ਦੁਨੀਆ / ਕੈਲੀਫੋਰਨੀਆ ‘ਚ ਗੋਰਿਆਂ ਨੇ ਸਿੱਖ ਵਿਅਕਤੀ ਦੀ ਕੀਤੀ ਕੁੱਟਮਾਰ

ਕੈਲੀਫੋਰਨੀਆ ‘ਚ ਗੋਰਿਆਂ ਨੇ ਸਿੱਖ ਵਿਅਕਤੀ ਦੀ ਕੀਤੀ ਕੁੱਟਮਾਰ

ਕਿਹਾ, ਆਪਣੇ ਦੇਸ਼ ਵਾਪਸ ਜਾਓ, ਤੁਹਾਡਾ ਇੱਥੇ ਸਵਾਗਤ ਨਹੀਂ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਦੋ ਗੋਰੇ ਵਿਅਕਤੀਆਂ ਨੇ ਨਸਲੀ ਟਿੱਪਣੀ ਕਰਦਿਆਂ ਇੱਕ 50 ਸਾਲਾ ਸਿੱਖ ਵਿਅਕਤੀ ਨਾਲ ਕੁੱਟਮਾਰ ਕੀਤੀ। ਇਨ੍ਹਾਂ ਗੋਰਿਆਂ ਨੇ ਸਿੱਖ ਵਿਅਕਤੀ ਵਿਰੁੱਧ ਨਸਲੀ ਟਿੱਪਣੀ ਕਰਦਿਆਂ ਕਿਹਾ, ”ਤੁਹਾਡਾ ਇੱਥੇ ਸਵਾਗਤ ਨਹੀਂ ਹੈ ਅਤੇ ਆਪਣੇ ਦੇਸ਼ ਵਾਪਸ ਜਾਓ।” ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਪਿਛਲੇ ਦਿਨੀਂ ਕੈਲੀਫੋਰਨੀਆ ਵਿਚ ਕੇਏਸ ਅਤੇ ਫੁਟੇ ਰੋਡ ਦੇ ਚੌਰਾਹੇ ‘ਤੇ ਵਾਪਰੀ। ਉਨ੍ਹਾਂ ਨੇ ਨਾ ਸਿਰਫ਼ ਉਸ ਨਾਲ ਕੁੱਟਮਾਰ ਕੀਤੀ, ਬਲਕਿ ਉਸ ਦੀ ਗੱਡੀ ‘ਤੇ ਵੀ ਰੰਗ ਨਾਲ ‘ਆਪਣੇ ਦੇਸ਼ ਵਾਪਸ ਜਾਓ’ ਲਿਖਿਆ। ਸਟੇਨਿਸਲਾਕ ਕਾਊਂਟੀ ਦੇ ਸ਼ੈਰਿਫ ਨੇ ਦੱਸਿਆ ਇਸ ਹਮਲੇ ਦੀ ਨਫ਼ਰਤ ਅਪਰਾਧ ਦੇ ਤੌਰ ‘ਤੇ ਜਾਂਚ ਕੀਤੀ ਜਾ ਰਹੀ ਹੈ।

Check Also

ਕੈਲੀਫੋਰਨੀਆ ਵਿੱਚ ਸਿੱਖ ਵਿਅਕਤੀ ‘ਤੇ ਨਫ਼ਰਤੀ ਹਮਲਾ, ਦੋਸ਼ੀ ਗ੍ਰਿਫਤਾਰ

ਨਿਊਯਾਰਕ/ਬਿਊਰੋ ਨਿਊਜ਼ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇਕ ਸਿੱਖ ਕਲਰਕ ਨੂੰੰ ਕੌਫ਼ੀ ਦੇ ਪੈਸੇ ਮੰਗਣ ਬਦਲੇ …