Breaking News
Home / ਸੰਪਾਦਕੀ / ਭਾਰਤ ‘ਚ ਚਿੰਤਾਜਨਕਭੀੜਤੰਤਰਦੀ ਹਿੰਸਾ!

ਭਾਰਤ ‘ਚ ਚਿੰਤਾਜਨਕਭੀੜਤੰਤਰਦੀ ਹਿੰਸਾ!

ਉਂਜ ਭਾਰਤ ‘ਚ ਫ਼ਿਰਕੂ ਦੰਗੇ, ਫਸਾਦਹੋਣੇ ਕੋਈ ਵਿਕੋਲਿਤਰੀ ਗੱਲ ਨਹੀਂ ਹੈ, ਪਰਪਿਛਲੇ ਸਮੇਂ ਦੌਰਾਨ ਭਾਰਤ ‘ਚ ਅਫਵਾਹਾਂ ਤੋਂ ਬਾਅਦਭੀੜਤੰਤਰ ਦੁਆਰਾ ਖੂਨੀ ਹਿੰਸਾ ਦਾਖੇਡਿਆ ਜਾ ਰਿਹਾਖੇਡ ਬੇਹੱਦ ਚਿੰਤਾਜਨਕਬਣਿਆ ਹੋਇਆ ਹੈ।ਸੋਸ਼ਲਮੀਡੀਆ ਦੇ ਫੇਸਬੁਕ ਅਤੇ ਵਟਸਐਪਵਰਗੇ ਸਾਧਨਭਾਵੇਂ ਦੁਨੀਆ ਵਿਚਜਾਣਕਾਰੀਅਤੇ ਸਮਾਜਿਕਦਾਇਰਾ ਵਧਾਉਣ ਦੇ ਕੰਮਆਉਂਦੇ ਹੋਣਪਰਭਾਰਤ ‘ਚ ਇਹ ਸੂਚਨਾਤਕਨੀਕਾਂ ਨਫ਼ਰਤਅਤੇ ਹਿੰਸਾ ਨੂੰ ਭੜਕਾਉਣ ਦਾਕਾਰਨਬਣਰਹੀਆਂ ਹਨ।ਵਟਸਐਪ ਜਾਂ ਫੇਸਬੁਕ ‘ਤੇ ਝੂਠੀਆਂ ਅਫਵਾਹਾਂ ਦੀਤਸਦੀਕਕੀਤੇ ਬਗ਼ੈਰਲੋਕਾਂ ਵਲੋਂ ਭੜਕਾਹਟਵਿਚ ਆ ਕੇ ਹਿੰਸਾ ਅਤੇ ਬੇਕਸੂਰਲੋਕਾਂ ਦੀਆਂ ਜਾਨਾਂ ਲੈਣਵਰਗੇ ਵਰਤਾਰੇ ਵਾਪਰਰਹੇ ਹਨ। ਅਜਿਹੀਆਂ ਘਟਨਾਵਾਂ ਜਿੱਥੇ ਭਾਰਤ ਦੇ ਅੰਦਰੂਨੀਹਾਲਾਤਾਂ ਦੀਸਥਿਰਤਾ, ਅਮਨ-ਅਮਾਨਅਤੇ ਭਾਈਚਾਰਕਏਕਤਾਲਈ ਵੱਡੀ ਸਮੱਸਿਆ ਹਨ ਉਥੇ ਦੇਸ਼ਦਾ ਅਕਸ ਵੀ ਦੁਨੀਆ ਵਿਚਵਿਗਾੜਰਹੇ ਹਨ।
ਪਿਛਲੇ ਦੋ ਮਹੀਨਿਆਂ ਅੰਦਰਭਾਰਤ ਦੇ ਵੱਖ-ਵੱਖ ਥਾਵਾਂ ‘ਤੇ ਵਾਪਰੀਆਂ 14 ਘਟਨਾਵਾਂ ਵਿਚਸੋਸ਼ਲਮੀਡੀਆਰਾਹੀਂ ਫੈਲੀਆਂ ਝੂਠੀਆਂ ਅਫਵਾਹਾਂ ਕਾਰਨ ਗੁੱਸੇ ‘ਚ ਭੜਕੀਆਂ ਭੀੜਾਂ ਵਲੋਂ 25 ਬੇਕਸੂਰਲੋਕਾਂ ਦੀ ਹੱਤਿਆ ਕਰ ਦਿੱਤੀ ਗਈ ।ਮਹਾਰਾਸ਼ਟਰ ‘ਚ ਬੱਚਾ ਅਗਵਾਕਰਨਦੀਝੂਠੀਅਫਵਾਹਸੋਸ਼ਲਮੀਡੀਆ’ਤੇ ਫੈਲੀਅਤੇ ਕੁਝ ਘੰਟਿਆਂ ਵਿਚ ਹੀ ਇਹ ਹਿੰਸਾ ਦੀ ਇਕ ਭਿਆਨਕਚਵਾਤੀਬਣ ਗਈ। ਦਰਅਸਲ, ਲੋਕਬਿਨਾਂ ਸੋਚੇ-ਸਮਝੇ ਅਫਵਾਹਾਂ ਵਾਲੇ ਸੁਨੇਹਿਆਂ ਨੂੰ ਪੜ੍ਹ ਕੇ ਅੱਗੇ ਵਧਾਰਹੇ ਹਨ। ਇਸ ਤਰ੍ਹਾਂ ਇਕ ਫੋਨਰਾਹੀਂ ਹੁੰਦੇ ਹੋਏ ਅਫਵਾਹਾਂ ਦਾ ਇਹ ਖ਼ੌਫ ਇਕ ਫੋਨ ਤੋਂ ਦੂਜੇ ਫੋਨ ਤੱਕ ਪੁੱਜ ਰਿਹਾ ਹੈ। ਪਿੰਡ-ਪਿੰਡਸ਼ਹਿਰ-ਸ਼ਹਿਰਵਾਇਰਲਭੜਕਾਊਅਤੇ ਝੂਠੇ ਸੁਨੇਹੇ ਲੋਕਾਂ ਵਿਚਦਹਿਸ਼ਤਅਤੇ ਗੁੱਸੇ ਨੂੰ ਪੈਦਾਕਰਰਹੇ ਹਨ।
ਬੱਚੇ ਅਗਵਾਕਰਨਵਾਲੇ ਖ਼ੂੰਖਾਰਅਤੇ ਹਥਿਆਰਬੰਦ ਗਰੋਹ ਤੋਂ ਸੁਚੇਤ ਸਬੰਧੀਵਟਸਐਪਰਾਹੀਂ ਸੁਨੇਹਾ ਵੱਖ-ਵੱਖ ਸ਼ਹਿਰਾਂ ‘ਚ ਜਗ੍ਹਾ ਦਾਨਾਂਅਬਦਲ ਕੇ ਵਾਇਰਲ ਹੋ ਰਿਹਾ ਹੈ। ਅਜਿਹੇ ਮੈਸੇਜਲੋਕਾਂ ‘ਚ ਖ਼ੌਫ ਪੈਦਾਕਰਦੇ ਹਨ ਤੇ ਜਦਭੀੜਸਾਹਮਣੇ ਕੋਈ ਸ਼ੱਕੀ ਵਿਅਕਤੀ ਆ ਜਾਂਦਾ ਹੈ ਤਾਂ ਉਸ ਉੱਪਰਜਾਨਲੇਵਾਹਮਲਾ ਹੋ ਜਾਂਦਾ ਹੈ। ਅਜਿਹੀਆਂ ਘਟਨਾਵਾਂ ਤੋਂ ਬਾਅਦਭਾਰਤ ਦੇ ਕੇਂਦਰੀਸੂਚਨਾ ਤੇ ਤਕਨਾਲੋਜੀਮੰਤਰੀਰਵੀਸ਼ੰਕਰਪ੍ਰਸਾਦ ਨੇ ਵਟਸਐਪ ਨੂੰ ਨੋਟਿਸਭੇਜਿਆਅਤੇ ਤਿੱਖੀ ਚਿਤਾਵਨੀਵੀਜਾਰੀਕੀਤੀ ਹੈ।
ਹਾਲਾਂਕਿਭਾਰਤ ‘ਚ ਸੋਸ਼ਲਮੀਡੀਆਦੀ ਹੋਂਦ ਤੋਂ ਪਹਿਲਾਂ ਵੀਅਫਵਾਹਾਂ ਕਾਰਨ ਹਿੰਸਾ ਦੀਆਂ ਘਟਨਾਵਾਂ ਪਹਿਲਾਂ ਵੀਕਦੇ-ਕਦਾਈਂ ਹੁੰਦੀਆਂ ਰਹੀਆਂ ਹਨ। ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਝਾਰਖੰਡਆਦਿਰਾਜਾਂ ਦੇ ਆਦੀਵਾਸੀਖੇਤਰਾਂ ਵਿਚ ਕਈ ਤਰ੍ਹਾਂ ਦੇ ਗ਼ਲਤਦੋਸ਼ਲਗਾ ਕੇ ਭੀੜਵਲੋਂ ਕਿਸੇ ਨੂੰ ਜਾਨ ਤੋਂ ਮਾਰਦੇਣਦੀਆਂ ਘਟਨਾਵਾਂ ਵਾਪਰਦੀਆਂ ਸਨ। ਪਿਛਲੇ 17 ਸਾਲਾਂ ਵਿਚ ਅਜਿਹੇ ਦੋਸ਼ਾਂ ਅਧੀਨਲਗਭਗ 200 ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਹੁਣਪਿਛਲੇ ਕੁਝ ਸਾਲਾਂ ਤੋਂ ਤਾਂ ਅਜਿਹੀਆਂ ਘਟਨਾਵਾਂ ਸੋਸ਼ਲਮੀਡੀਆ’ਤੇ ਵਾਇਰਲ ਹੁੰਦੀਆਂ ਝੂਠੀਆਂ ਅਫਵਾਹਾਂ ਕਾਰਨਵਾਰ-ਵਾਰਹੋਣ ਲੱਗੀਆਂ ਹਨ।
ਪਿਛਲੇ ਕੁਝ ਅਰਸੇ ਤੋਂ ਭਾਰਤ ‘ਚ ਮੂਲਵਾਦੀਫ਼ਿਰਕੂਤਾਕਤਾਂ ਦੇ ਜ਼ੋਰ ਫੜਨਕਾਰਨ ਅਖੌਤੀ ਗਊ ਰੱਖਿਅਕਾਂ ਵਲੋਂ ਵੀ ਕਈ ਥਾਈਂ ਕਈ ਬੇਕਸੂਰਲੋਕਾਂ ਦੀਆਂ ਜਾਨਾਂ ਲਈਆਂ ਜਾ ਚੁੱਕੀਆਂ ਹਨ।ਤਾਜ਼ਾਘਟਨਾਰਾਜਸਥਾਨ ਦੇ ਜ਼ਿਲ੍ਹਾਅਲਵਰ ਦੇ ਇਕ ਪਿੰਡਦੀ ਹੈ, ਜਿਥੇ ਇਕ ਵਿਅਕਤੀ’ਤੇ ਗਊ ਤਸਕਰੀ ਦੇ ਸ਼ੱਕ ‘ਚ ਕਥਿਤ ਗਊ ਰੱਖਿਅਕਾਂ ਦੀ ਵੱਡੀ ਭੀੜਵਲੋਂ ਹਮਲਾਕੀਤਾ ਗਿਆ ਅਤੇ ਬਾਅਦ ‘ਚ ਪੁਲਿਸਦੀਹਿਰਾਸਤਵਿਚ ਉਸ ਦੀਭੇਦਭਰੇ ਢੰਗ ਨਾਲ ਮੌਤ ਹੋ ਗਈ। ਅਜਿਹੇ ਲੋਕਾਂ ਦੀਆਂ ਭੀੜਾਂ ‘ਚ ਅਕਸਰਫ਼ਿਰਕਾਪ੍ਰਸਤੀਵਿਚਅੰਨ੍ਹੇ ਤੇ ਜਨੂੰਨੀਲੋਕਾਂ ਦਾਜਮਾਵੜਾ ਹੁੰਦਾ ਹੈ, ਜਿਨ੍ਹਾਂ ਕੋਲਨਾ ਕੋਈ ਤਰਕ ਹੁੰਦਾ ਹੈ ਅਤੇ ਨਾਦਲੀਲਅਤੇ ਨਾਅਪੀਲ। ਇਹ ਲੋਕਪੂਰੀਤਰ੍ਹਾਂ ਆਪਮੁਹਾਰੇ ਹੁੰਦੇ ਹਨਅਤੇ ਇਹ ਬਚ ਕੇ ਵੀਨਿਕਲਜਾਂਦੇ ਹਨ।
ਬਿਨਾਂ ਸ਼ੱਕ ਅਜਿਹੀਆਂ ਘਟਨਾਵਾਂ ਭਾਰਤਵਰਗੇ ਜਮਹੂਰੀਦੇਸ਼ ਦੇ ਪਿੰਡੇ ‘ਤੇ ਇਕ ਨਾਸੂਰਬਣਦੀਆਂ ਜਾ ਰਹੀਆਂ ਹਨ। ਇਸ ਜ਼ਖ਼ਮਦਾਇਲਾਜਕੀਤੇ ਜਾਣਦੀ ਵੱਡੀ ਲੋੜ ਹੈ। ਸ਼ਾਇਦ ਇਸੇ ਲਈਪਿਛਲੇ ਦਿਨੀਂ ਸੁਪਰੀਮਕੋਰਟ ਨੇ ਵੀ ਇਸ ਦਾਸਖ਼ਤਨੋਟਿਸਲਿਆ ਸੀ। ਕੇਂਦਰਸਰਕਾਰ ਨੇ ਇਸ ਹਾਲਤਨਾਲਨਿਪਟਣਲਈ ਦੋ ਕਮੇਟੀਆਂ ਗਠਤਕੀਤੀਆਂ ਹਨ। ਇਨ੍ਹਾਂ ਕਮੇਟੀਆਂ ਨੂੰ 4 ਹਫ਼ਤਿਆਂ ਵਿਚਆਪੋ-ਆਪਣੀਰਿਪੋਰਟਪੇਸ਼ਕਰਨਲਈ ਕਿਹਾ ਗਿਆ ਹੈ। ਭਾਰਤਸਰਕਾਰਵਲੋਂ ਦੋ ਕਮੇਟੀਆਂ ਦਾ ਗਠਨਕਰਨਾ ਇਕ ਚੰਗੀ ਗੱਲ ਹੈ ਪਰਸਵਾਲਸਰਕਾਰਅਤੇ ਪ੍ਰਸ਼ਾਸਨਿਕ-ਤੰਤਰਦੀਇਮਾਨਦਾਰੀਦਾ ਹੈ। ਭਾਰਤ ‘ਚ ਕਾਨੂੰਨ ਤਾਂ ਪਹਿਲਾਂ ਵੀ ਬਹੁਤ ਹਨਪਰਉਨ੍ਹਾਂ ‘ਤੇ ਦ੍ਰਿੜ੍ਹ ਇੱਛਾ-ਸ਼ਕਤੀ ਨਾਲਅਮਲਕਦੇ ਨਹੀਂ ਹੋਇਆ। ਜੇਕਰਭਾਰਤ ‘ਚ ਕਾਨੂੰਨਾਂ ਦਾਅਮਲ ਸਹੀ ਤਰੀਕੇ ਹੋਇਆ ਹੁੰਦਾ ਤਾਂ ਅੱਜ ਇਹੋ ਜਿਹੇ ਹਾਲਾਤਪੈਦਾਨਾ ਹੁੰਦੇ। ਫਿਰਵੀਜੇਕਰਸਰਕਾਰ ਖੁੱਲ੍ਹ ਕੇ ਅਜਿਹੀਆਂ ਘਟਨਾਵਾਂ ਦੇ ਵਿਰੁੱਧ ਖੜ੍ਹੀ ਹੋਈ ਹੈ ਤਾਂ ਆਸ ਕੀਤੀਜਾਣੀਚਾਹੀਦੀ ਹੈ ਕਿ ਕੁਝ ਸਾਰਥਕਨਤੀਜੇ ਸਾਹਮਣੇ ਆਉਣਗੇ ਅਤੇ ਅਜਿਹੇ ਭੀੜਤੰਤਰ’ਤੇ ਰੋਕ ਲੱਗ ਸਕੇਗੀ।
ਭੀੜਤੰਤਰਦੀ ਹਿੰਸਾ ਨੂੰ ਰੋਕਣਲਈਭਾਰਤ ਨੂੰ ਬਰਤਾਨੀਆ ਤੋਂ ਸਬਕ ਸਿੱਖਣਾ ਚਾਹੀਦਾ ਹੈ ਜਿਸ ਨੇ ਸਾਲ 2011 ਦੌਰਾਨ ਦੇਸ਼ ਅੰਦਰ ਵਾਪਰੇ ਦੰਗਿਆਂ ਦੇ ਦੋਸ਼ੀਆਂ ਨੂੰ ਸਿਰਫ਼ 90 ਦਿਨਾਂ ਵਿਚਸਖ਼ਤਸਜ਼ਾਵਾਂ ਦਿੱਤੀਆਂ ਸਨ। ਸੱਚ ਤਾਂ ਇਹ ਹੈ ਕਿ ਭਾਰਤੀਨਿਆਂਪਾਲਿਕਾਕੋਲਭੀੜਤੰਤਰਅਤੇ ਦੰਗਿਆਂ ਦੌਰਾਨ ਬਲਾਤਕਾਰੀਆਂ, ਲੁਟੇਰਿਆਂ ਅਤੇ ਕਾਤਲਾਂ ਨੂੰ ਸਜ਼ਾਵਾਂ ਦੇਣਲਈ ਢੁੱਕਵੇਂ ਕਾਨੂੰਨ ਹੀ ਨਹੀਂ ਹਨ।ਜੇਕਰ ਇਹੋ ਜਿਹੀਆਂ ਘਟਨਾਵਾਂ ਵਾਲੇ ਦੋਸ਼ੀਆਂ ਨੂੰ ਹੇਠਲੀਆਂ ਅਦਾਲਤਾਂ ਨਿਗੁਣੀਆਂ ਜਿਹੀਆਂ ਸਜ਼ਾਵਾਂ ਦੇ ਵੀਦੇਣ ਤਾਂ ਦੋਸ਼ੀ ਉਪਰਲੀਆਂ ਅਦਾਲਤਾਂ ਵਿਚ ਚੁਣੌਤੀ ਦੇ ਕੇ ‘ਸ਼ੱਕ ਦੇ ਆਧਾਰ’ ਉਤੇ ਬਰੀ ਹੋ ਜਾਂਦੇ ਹਨ।ਅਸਲਵਿਚਸਾਧਾਰਨ ਫ਼ੌਜਦਾਰੀ ਕਾਨੂੰਨਫ਼ਿਰਕੂਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਸਮਰੱਥ ਨਹੀਂ ਹਨ। ਫ਼ੌਜਦਾਰੀ ਕਾਨੂੰਨਾਂ ਅਨੁਸਾਰ ਮੁੱਦਈ ਧਿਰਵਲੋਂ ਦੱਸੇ ਵਾਕਿਆਵਿਚਮਾੜੀ-ਮੋਟੀਵੀ ਸ਼ੱਕ ਦੀ ਗੁੰਜਾਇਸ਼ ਨਹੀਂ ਹੋਣੀਚਾਹੀਦੀ, ਜਦੋਂਕਿ ਫ਼ਿਰਕੂਕਤਲੇਆਮ ਜਾਂ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਤੋਂ ਬਚਾਉਣ ਲਈ ਇਹੀ ਕਾਨੂੰਨੀਸ਼ਰਤ ਸਹਾਈ ਹੁੰਦੀ ਹੈ।
ਜੇਕਰ ਕਿਸੇ ਗਵਾਹ ਨੇ ਕਤਲ ‘ਪੱਥਰ’ ਨਾਲ ਹੋਇਆ ਬਿਆਨਕੀਤਾਹੋਵੇ ਤਾਂ ਡਾਕਟਰੀਰਿਪੋਰਟਵਿਚ ਮੌਤ ਦਾਕਾਰਨ’ਲਾਠੀ’ ਵੱਜਣਾ ਸਾਬਤ ਹੁੰਦਾ ਹੋਵੇ ਤਾਂ ਕਾਨੂੰਨਦੀਨਜ਼ਰੇ ਗਵਾਹਦੀਕਹਾਣੀ ਸ਼ੱਕ ਦੇ ਘੇਰੇ ਵਿਚ ਆ ਜਾਂਦੀਹੈ। ਫ਼ੌਜਦਾਰੀ ਕਾਨੂੰਨ ਇਸ ਗੱਲ ਦੀ ਮੰਗ ਕਰਦਾ ਹੈ ਕਿ ਦੋਸ਼ੀਆਂ ਦੇ ਨਾਂਅ ਮੁੱਢਲੀ ਪੁਲਿਸ ਰਿਪੋਰਟਵਿਚਦਰਜਕੀਤੇ ਜਾਣਜਦੋਂਕਿ ਦੰਗਿਆਂ ਵਿਚ ਅਜਿਹਾ ਸੰਭਵਨਹੀਂ ਹੁੰਦਾ। ਰੂਸਵਿਚ ਇਕ ਨਸਲੀ ਹਿੰਸਾ ਦੇ ਦੋਸ਼ੀ ਨੂੰ ਤੁਰੰਤ ਫ਼ਾਂਸੀਦੀ ਸਜ਼ਾ ਦੇ ਫ਼ੈਸਲੇ ਵਿਚ ਜੱਜ ਨੇ ਲਿਖਿਆ ਸੀ ਕਿ ਇਸ ਦੇਸ਼ਵਿਚ ਅਜਿਹੇ ਜ਼ੁਰਮਾਂ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ। ਜਦੋਂ ਭਾਰਤਵਿਚਵੀਫ਼ਿਰਕੂਕੋਹੜ ਨੂੰ ਜੜ੍ਹੋਂ ਮਿਟਾਉਣ ਲਈਠੋਸ ਤੇ ਵਿਸ਼ੇਸ਼ਕਾਨੂੰਨਾਂ ਦੀ ਹੋਂਦ ਵਿਚਨਿਆਂਕਾਰ ਅਜਿਹੀ ਦ੍ਰਿੜ੍ਹ ਇੱਛਾ-ਸ਼ਕਤੀ ਨਾਲਫ਼ੈਸਲੇ ਸੁਣਾਉਣਗੇ, ਤਾਂ ਹੀ ਭਾਰਤਵਾਸੀ ਧਰਮ-ਨਿਰਪੱਖ ਦੇਸ਼ ਦੇ ਵਾਸੀਅਤੇ ਜਮਹੂਰੀਅਤ ਦੇ ਅਸਲੀਪੈਰੋਕਾਰ ਕਹਾਉਣ ਦੇ ਹੱਕਦਾਰ ਹੋਣਗੇ।

Check Also

ਕਠੂਆ ਸਮੂਹਿਕ ਜਬਰ-ਜਨਾਹ ਮਾਮਲੇ ਦਾ ਫ਼ੈਸਲਾ

ਪਸ਼ੂ ਬਿਰਤੀ ਲੋਕਾਂ ਨੂੰ ਹੋਰ ਸਖ਼ਤ ਸਜ਼ਾਵਾਂ ਦੇਣ ਦੀ ਲੋੜ ਪਿਛਲੇ ਦਿਨੀਂ ਬਹੁਚਰਚਿਤ ਜੰਮੂ ਦੇ …