Breaking News
Home / ਰੈਗੂਲਰ ਕਾਲਮ / ਇਹੋ ਜਿਹਾ ਸੀ ਮੇਰਾਬਚਪਨ-10

ਇਹੋ ਜਿਹਾ ਸੀ ਮੇਰਾਬਚਪਨ-10

ਬੋਲਬਾਵਾਬੋਲ
ਵੱਡਾ ਹੋ ਕੇ ਤੇ ਪੜ੍ਹ ਲਿਖ ਕੇ ਮੈਂ ਵੀ ਫੌਜੀ ਬਣੂੰਗਾ!
ਨਿੰਦਰਘੁਗਿਆਣਵੀ, 94174-21700
ਮੀਹਾਂ ਲੱਦੇ ਦੇ ਦਿਨਸਨ।ਭਾਰੀਭਰਕਮ ਜੁੱਸੇ ਵਾਲਾਟੈਂਕਪਹੇ ‘ਤੇ ਚੜ੍ਹਨ ਲੱਗਾ ਗਾਰਵਿਚ ਖੁੱਭ ਗਿਆ। ਚਾਲਕਾਂ ਨੇ ਸਿਰ-ਤੋੜ ਜ਼ੋਰ ਲਾਇਆਪਰਟੈਂਕ ਟੱਸ ਤੋਂ ਮੱਸ ਨਾ ਹੋਇਆ, ਜਿਵੇਂ ਫੌਜਾਂ ਨਾਲ ਰੁੱਸ ਕੇ, ਗਾਰ ‘ਚ ਪੈਰ ਬੰਨ੍ਹ ਕੇ ਹੀ ਖਲੋ ਗਿਆ ਹੋਵੇ ਤੇ ਕਹਿ ਰਿਹਾਹੋਵੇ ਕਿ ਲਾਲਓ ਜਿੰਨਾ ਜ਼ੋਰ ਲਗਦਾ, ਮੈਂ ਤੇ ਜਾਣਾ ਹੀ ਨਹੀਂ ਏਥੋਂ! ਛੋਟੀਆਂ-ਛੋਟੀਆਂ ਕਰੇਨਾਂ ਆਈਆਂ ਤੇ ਜ਼ੋਰ ਲਾ-ਲਾ ਹੰਭ੍ਹ ਗਈਆਂ। ਟੈਂਕ ਨੇ ਉਹਨਾਂ ਦਾ ਆਖਿਆ ਭੋਰਾ-ਭਰਵੀਨਹੀਂ ਸੀ ਮੰਨਿਆਂ। ਦੂਜੇ ਦਿਨਆਥਣੇ ਇੱਕ ਵੱਡੀ ਕਰੇਨ ਆਈ। ਕਰੇਨਕਾਹਦੀਅਜੂਬਾ ਹੀ ਸੀ। ਸੀਸਿਆਂ ਵਾਲੇ ਕੈਬਿਨਵਿਚ ਦੋ ਡਰਾਈਵਰਬਹੁਤ ਉੱਚੇ ਬੈਠੇ ਉਸਨੂੰਚਲਾਰਹੇ ਸਨ ਤੇ ਬਾਕੀ ਫੌਜੀ ਉਹਦੇ ਉਤੇ ਚੜ੍ਹਕੇ ਡੰਡੇ ਤੇ ਰੱਸੇ ਜਿਹੇ ਫੜੀਖੜ੍ਹੇ ਸਨ।ਸਾਰਾ ਪਿੰਡ ਆਖੇ ਕਿ ਆਹ ਕੀ ਆ ਗਿਆ। ”ਉਏ…ਥੋਡੀ ਉਏ ਭੈਣਦੀ…ਹਾਅ ਨਵਾਂ ਈ ਕੁਛ ਲਿਆਖੜ੍ਹਾਕੀਤੈ! ਬੱਲੇ-ਬੱਲੇ ਬੱਲੇ…ਭੈਣਦੇਣੇ ਦਾ ਕਿੱਡਾ ਤਕੜਾਮਸ਼ੀਨਰਾ!” ਇਹ ਬੋਲ ਗੇਟੂ ਮਹੰਤ ਦੇ ਸਨ, ਜੋ ਚਾਲੀਸਾਲਾਂ ਤੋਂ ਰਾਜੇ ਦੇ ਬੀੜ ‘ਚ ਪਸੂਚਾਰਰਿਹਾ ਸੀ। ਇਹ ਰੰਗ-ਤਮਾਸ਼ਾਦੇਖਣਲਈਨੇੜਲੇ ਘਰਾਂ ਦੀਆਂ ਬੁੜ੍ਹੀਆਂ ਵੀਘਰਾਂ ‘ਚੋਂ ਨਿਕਲ ਆਈਆਂ ਸਨ, ਤੇ ਬਹੁਤੀਆਂ ਦੇ ਘੁੰਡ ਕੱਢੇ ਹੋਏ ਸਨ ਕਿਉਂਕਿ ਲੋਕਾਂ ਵਿਚ ਵੱਡੇ ਥਾਂਵੀਂ ਲਗਦੇ ਵਡੇਰੇ ਜੁ ਖਲੋਤੇ ਸਨ।
ਸਾਰੇ ਉਤਸੁਕ ਹੋ ਕੇ ਦੇਖਣ ਲੱਗੇ। ਕਰੇਨ ਨੇ ਟੈਂਕ ਨੂੰ ਗਾਰੇ ‘ਚੋਂ ਪਲਵਿਚ ਹੀ ਪੱਟ ਕੇ ‘ਅਹੁ’ ਕਰ ਦਿੱਤਾ ਤੇ ਜਿਵੇਂ ਚਾਓਵਿਚਘੂਕਰਾਂ ਪਾਉਂਦਾਟੈਂਕਬੀੜ ਦੇ ਰਾਹੇ ਪੈ ਗਿਆ। ਇਹ ਨਜ਼ਾਰਾਦੇਖਣਵਹੀਰਾਂ ਘੱਤ ਕੇ ਢੁੱਕਿਆ ਹੋਇਆ ਸਾਰਾ ਪਿੰਡ ਹਸਦਾ-ਹਸਦਾਘਰਾਂ ਨੂੰ ਜਾ ਰਿਹਾ ਸੀ। ਮੈਨੂੰ ਇਉਂ ਲੱਗਣ ਲੱਗਿਆ ਸੀ ਕਿ ਜਿਵੇਂ ਟੈਂਕਾਂ ਤੇ ਕਰੇਨਾਂ ਦੀਬਾਜ਼ੀਪੈ ਕੇ ਹਟੀਹੋਵੇ! ਸਾਰੇ ਲੋਕਹੈਰਾਨ ਹੋ-ਹੋ ਹੱਸਣ ਲੱਗੇ ਹੋਏ ਸਨ।
ਸਾਡੇ ਸਕੂਲ ਦੇ ਪਿਛਵਾੜੇ ਖਲੋਤੇ ਸਫੈਦਿਆਂ ਵਿਚ ਫੌਜੀਆਂ ਨੇ ਆਣ ਤੰਬੂ ਗੱਡੇ ਸਨ। ਇਸ ਜਗ੍ਹਾ ਵਿਚ ਤੰਬੂ ਲਾਉਣੇ ਸੌਖੇ ਸਨ ਤੇ ਠੀਕਵੀਸਨ, ਕਿਉਂਕਿ ਦੁਸ਼ਮਣ ਦੀਨਿਗ੍ਹਾ ਇਥੇ ਸੌਖੀ ਨਹੀਂ ਸੀ ਪਹੁੰਚ ਸਕਦੀ।ਸਕੂਲਵਿਚ ਇੱਕੋ ਹੀ ਨਲਕਾ ਸੀ, ਜਿਸ ਤੋਂ ਸਕੂਲ ਦੇ ਵਿਦਿਆਰਥੀਪਾਣੀਪੀਂਦੇ ਤੇ ਹੱਥ-ਮੂੰਹ ਧੋਂਦੇ। ਫੌਜੀ ਵੀ ਇਹੋ ਨਲਕਾਵਰਤਣ ਲੱਗ ਪਏ। ਫੌਜੀ ਖਾਨਸਾਮੇ ਲੰਗਰ ਪਕਾਉਂਦੇ, ਮਸਾਲੇ ਭੁੰਨਦੇ ਤਾਂ ਮਹਿਕਾਂ ਖਿੰਡ ਜਾਂਦੀਆਂ।ਸਵੇਰ ਦੇ ਭੋਜਨਵਿਚ ਉਹ ਛੋਲੇ-ਪੂਰੀਆਂ ਬਣਾਉਂਦੇ।ਮਾਸਟਰਨੀਆਂ ਇਕੱਠੀਆਂ ਹੋ-ਹੋ ਹਸਦੀਆਂ ਤੇ ਉਹਨਾਂ ਵੱਲ ਦੇਖ ਫੌਜੀ ਵੀ ਮੁਸਕਰਾਉਂਦੇ, ਮੈਨੂੰ ਇਹ ਦੇਖ ਕੇ ਲਗਦਾ ਕਿ ਜਿਵੇਂ ਸੱਜੀਆਂ-ਫੱਬੀਆਂ ਮਾਸਟਰਨੀਆਂ ਨੂੰ ਦੇਖ ਫੌਜੀਆਂ ਨੂੰ ਆਪਣੀਆਂ ਫੌਜਣਾਂ ਦੀਯਾਦ ਆ ਰਹੀਹੋਵੇ! ਅਜਿਹੇ ਸਮੇਂ ਫੌਜੀ ਲਾਚੜਨਲਗਦੇ ਤੇ ਆਪੋ ਵਿਚਸਾਥੀਆਂ ਨਾਲਛੇੜਖਾਨੀਆਂ ਵੀਕਰਦੇ। ਫੌਜੀਆਂ ਦਾਅਨੋਖਾ ਸੰਸਾਰ ਦੇਖ ਕੇ ਮੇਰੇ ਬਾਲ-ਮਨਵਿਚਚਾਹਤਪੈਦਾ ਹੋਈ ਕਿ ਵੱਡਾ ਹੋ ਕੇ ਤੇ ਪੜ੍ਹ ਲਿਖ ਕੇ ਮੈਂ ਵੀ ਫੌਜੀ ਬਣੂੰਗਾ!
ਬਾਬੇ ਬਖਤੌਰ ਸਿੰਓ ਕੇ ਖਾਲੀਪਏ ਸੁੱਕੇ ਵਾਹਣਵਿਚ ਛੇ ਹੈਲੀਕੌਪਟਰ ਇਕੱਠੇ ਆਣਉਤਰ੍ਹੇ। ਕੀ ਨਿਆਣੇ,ਕੀ ਸਿਆਣੇ, ਸਾਰਾ ਪਿੰਡ ਹੀ ਦੇਖਣਲਈਘਰਾਂ ‘ਤੋਂ ਬਾਹਰ ਆ ਗਿਆ ਸੀ। ਹੈਲੀਕੌਪਟਰਾਂ ਦੇ ਪਾਇਲਟਾਂ ਦੇ ਫਿੱਕੀ ਨੀਲਜੀਨਦੀਆਂ ਵਰਦੀਆਂ ਪਹਿਨੀਆਂ ਹੋਈਆਂ ਸਨ।ਮੈਨੂੰਇਹਨਾਂ ਪਾਇਲਟਾਂ ਦੀ ਟੌਹਰ ਸਭ ਤੋਂ ਵੱਖਰੀ ਤੇ ਵੱਧ ਲੱਗੀ ਸੀ। ਬਾਹਾਂ ਅਕੜਾ-ਅਕੜਾ ਕੇ ਤੁਰਦੇ ਸਨਪਾਇਲਟ।ਹੁਣਮੈਂ ਸੋਚਣ ਲੱਗਿਆ ਕਿ ਮੈਂ ਵੱਡਾ ਹੋ ਕੇ ਪਾਇਲਟ ਹੀ ਬਣਾਂਗਾ। ਇਹ ਗੱਲ ਘਰੇ ਵੀ ਆਖ ਸੁਣਾਈ ਸੀ ਤਾਂ ਬਾਪੂਹਿਰਖਨਾਲਬੋਲਿਆ ਸੀ, ”ਸਾਲਾਪਾਈਲਾਟਬਣਨਦਾ, ਲਿਬੜੀ ਪੂੰਝੀ ਨੀਜਾਂਦੀ ਤੇ ਸਕੂਲੇ ਜਾਣਦਾ ਨਾਂ ਨੀਂ, ਜਾਨਨਿਕਲਦੀ ਐ ਸਕੂਲੇ ਜਾਣ ਦੇ ਨਾਂ ਤੋਂ, ਪਤੈ ਏਹੇ ਕਿੰਨੀਆਂ ਜਮਤਾਂ ਪੜ੍ਹੇ ਹੋਏ ਆ, ਅਠਾਰਾਂ-ਅਠਾਰਾਂ ਜਮਾਤਾਂ ਤੋਂ ਘੱਟ ਨੀਹੋਣੇ ਏਹੇ?”
ਜਦ ਹੈਲੀਕੌਪਟਰ ਉੱਡ ਗਏ ਤਾਂ ਕੁਝ ਦਿਨਾਂ ਮਗਰੋਂ ਹੀ ਮੈਂ ਟਿੱਬਿਆਂ ਉਤੋ ਕੌੜ ਤੁੰਮੇਂ ਚੁੱਕ, ਉਹਦੇ ਵਿਚਕਾਨਾਫਸਾ ਕੇ ਤੇ ਅੱਗੇ ਪਿੱਛੇ ਕਾਗਜ਼ਾਂ ਦੇ ਪੰਖ ਬਣਾ ਕੇ ਹੈਲੀਕੌਪਟਰ ਬਣਾਉਣ ਲੱਗਿਆ ਤੇ ਹਾਣੀਆਂ ਦੀ ਫੌਜ ਤਿਆਰਕਰ ਕੇ ਹਵੇਲੀਵਿਚਖੇਡ੍ਹਣਾ।ਸਾਡੇ ਖੇਤ ਤੇ ਆਲੇ ਦੁਆਲੇ ਦੇ ਖੇਤਾਂ ਦੇ ਟਿੱਬਿਆਂ ਉਤੇ ਕੌੜ ਤੁੰਮੇ ਆਮ ਹੀ ਪਏ ਹੁੰਦੇ। ਇਹ ਊਠਾਂ ਤੇ ਊਠਣੀਆਂ ਨੂੰ ਚਾਰਜਾਂਦੇ ਜਾਂ ਆਮਘਰਾਂ ਵਿਚ ਕੌੜ ਤੁੰਮੇ ਦਾਚੂਰਨਬਣਾਇਆਜਾਂਦਾ ਸੀ। ਕਈ ਦੇਸੀਦਵਾਈਆਂ ਵਿਚਵੀਪਾਉਂਦੇ ਦੇ ਵੈਦਲੋਕ ਕੌੜ ਤੁੰਮੇ ਲਿਜਾਂਦੇ ਰਹਿੰਦੇ। (ਅੱਜ ਵੀ ਕੌੜ ਤੁੰਮੇ ਸਾਡੇ ਖਿੱਤੇ ਵਿਚਬਹੁਤਹਨ) ਮੇਰਾ ਕੌੜ ਤੁੰਮਿਆਂ ਦਾਬਣਾਇਆ ਹੈਲੀਕੌਪਟਰ ਮੇਰੇ ਹਾਣੀਆਂ ਵਿਚਬਹੁਤਹਰਮਨਪਿਆਰਾ ਹੋ ਗਿਆ ਹੋਇਆ ਸੀ।
(2011 ਵਿਚਜਦਆਸਟਰੇਲੀਆਦੀਯਾਤਰਾ’ਤੇ ਗਿਆ ਸਾਂ ਤਾਂ ਉਥੇ ਖੱਟੇ ਰੰਗੇ ਹੈਲੀਕੌਪਟਰ ਵਿਚ ਉੱਡ ਕੇ ਅਕਾਸ਼ੀਝੂਟੇ ਲੈਂਦਿਆਂ ਮੈਨੂੰਸਾਡੇ ਪਿੰਡ ਦੇਖੇ ਫੌਜੀਆਂ ਹੈਲੀਕੌਪਟਰਾਂ ਦੀਯਾਦਬੜੀ ਸ਼ਿੱਦਤ ਨਾਲ ਆਈ ਸੀ)

Check Also

ਮਲੇਰਕੋਟਲਿਓਂ ਚੰਡੀਗੜ੍ਹ ਨੂੰ ਮੁੜਦਿਆਂ…!

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਮਲੇਰਕੋਟਲਿਓਂ ਮੁੜ ਰਿਹਾਂ, ਮਨਉਦਾਸ ਹੈ ਤੇ ਨਹੀਂ …