Breaking News
Home / ਰੈਗੂਲਰ ਕਾਲਮ / ਇਹੋ ਜਿਹਾ ਸੀ ਮੇਰਾਬਚਪਨ-9

ਇਹੋ ਜਿਹਾ ਸੀ ਮੇਰਾਬਚਪਨ-9

ਬੋਲਬਾਵਾਬੋਲ
ਫੌਜੀਆਂ ਨੂੰ ‘ਟਾਟਾ’ ਬੁਲਾਉਣਾ ਅਸੀਂ ਨਿਆਣੇ ਕਦੇ ਨਾਭੁਲਦੇ
ਨਿੰਦਰਘੁਗਿਆਣਵੀ, 94174-21700
ਬੀੜਦੀ ਕੱਚੀ ਵੱਟ ਕੋਠੇ ਜਿੱਡੀ ਸੀ। ਇਸ ਵੱਟ ਉਤੇ ਫੌਜੀ ਮੋਰਚੇ ਪੁੱਟਦੇ। ਤੰਬੂ ਗੱਡਦੇ। ਝੰਡੇ ਲਹਿਰਾਉਂਦੇ।ਦੂਰਬੀਨਾਂ ਫਿੱਟ ਕਰਦੇ।ਵਾਈਰਲੈਸਾਂ ਸੈੱਟਕਰਦੇ ਤੇ ਅਫਸਰਾਂ ਦੇ ਬਹਿਣ ਨੂੰ ਕੁਰਸੀਆਂ-ਮੇਜ਼ ਡਾਹੁੰਦੇ। ਫੌਜੀਆਂ ਦੇ ਢਾਂਚੇ ਦੀਤਾਰਛਾਉਣੀ (ਕੈਂਟ) ਤੋਂ ਲੈ ਕੇ ਕਈ ਸੌ ਕਿਲੋਮੀਟਰਾਂ ਤੱਕ ਵਿਛੀ ਹੁੰਦੀ। ਆਪਣੇ ਤੰਬੂ ਗੱਡਣ ਲਈ ਫੌਜੀ ਸਰ-ਕਾਨਾਸਾਫ਼ਕਰਨਖਾਤਰ ਚੌੜੇ ਮੂੰਹਾਂ ਵਾਲੇ ਬਲਡੋਜ਼ਰ ਲਿਆਉਂਦੇ, ਜੋ ਸਾਡੇ ਪਿੰਡ ਵਿਚੋਂ ਦੀਘੂਕਰਾਂ ਪਾਉਂਦੇ ਹੋਏ ਲੰਘਦੇ ਸਨ। ਫੌਜੀ ਮਸ਼ੀਨਰੀ ਤੇ ਫੌਜੀ ਸਾਜੋ-ਸਮਾਨਦੇਖਣਾਸਾਡੇ ਲਈ ਮੰਨੋਰੰਜਨ ਦਾਸਾਧਨਵੀਬਣ ਗਿਆ ਹੋਇਆ ਸੀ। ਫੌਜੀਆਂ ਨੂੰ ‘ਟਾਟਾ’ ਬੁਲਾਉਣਾ ਅਸੀਂ ਨਿਆਣੇ ਕਦੇ ਨਾਭੁਲਦੇ। ਫੌਜੀ ਵੀਸਾਡੇ ਬੁਲਾਏ ‘ਟਾਟਾ’ਦਾ ਅਗੋਂ ਮੁਸਕਰਾ ਕੇ ਜੁਆਬ ਦੇਂਦੇ ਸਨ।ਚਾਂਦਮਾਰੀ ਹੁੰਦੀ, ਗੜ-ਗੜ ਕਰਕੇ ਫਟਦੇ ਬੰਬਾਂ ‘ਚੋਂ ਲੋਹੇ ਤੋਂ ਇਲਾਵਾਜਿਸਤ, ਸਿਲਵਰ, ਤਾਂਬਾ ਤੇ ਪਿੱਤਲ ਨਿਕਲਦਾ। ਰੋਜ਼ੀ-ਰੋਟੀਖਾਤਰ ਗਰੀਬ (ਦਲਿਤ) ਤਬਕੇ ਨਾਲ ਸਬੰਧਤ ਲੋਕਚਲਦੇ ਬੰਬਾਂ ‘ਚ ਬੀੜ ਅੰਦਰ ਤੁਰੇ ਫਿਰਦੇ ਰਹਿੰਦੇ। ਵੱਟ ਉਤੇ ਖਲੋਤੇ ਫੌਜੀ ਦੂਰਬੀਨਾਂ ਰਾਹੀਂ ਤੁਰੇ ਫਿਰਦੇ ਬੰਦਿਆਂ ਨੂੰ ਦੇਖਲੈਂਦੇ ਤਾਂ ਫੜ ਕੇ ਕੁੱਟਦੇ ਵੀਪਰਲੋਕਫਿਰਵੀਨਹੀਂ ਸਨਹਟਦੇ। ਚਾਹੇ ਇੱਕ ਪਾਸੇ ਫੌਜੀਆਂ ਵਲੋਂ ਕੁਟਾਈਦਾਡਰ ਹੁੰਦਾ ਤੇ ਦੂਜੇ ਪਾਸੇ ਬੰਬ ਸਿਰਵਿਚ ਆ ਵੱਜਣ ਦਾਡਰ।ਸਾਡੇ ਪਿੰਡੋਂ ਮੁਖਤਿਆਰਾ, ਸੱਦਾ, ਗੁੱਲੀ ਤੇ ਹੋਰ ਕਈ ਜਣੇ ਬੰਬਾਰੀ ਵਿਚਮਾਰੇ ਗਏ। ਬੀੜ ‘ਚੋਂ ਚੁਗਿਆ ਸਮਾਨਮੇਰੇ ਮਾਸੜਲੇਖੂਦੀ ਹੱਟੀ ਉਤੇ ਵੇਚਦੇ ਤੇ ਚੰਗੇ ਪੈਸੇ ਵੱਟਦੇ। ਮਹੀਨੇ ਕੁ ਮਗਰੋਂ ਫਰੀਦਕੋਟ ਜਾਂ ਫਿਰੋਜ਼ਪੁਰ ਤੋਂ ਕਬਾੜੀਏ ਟਰੱਕ ਲੈ ਕੇ ਆਉਂਦੇ ਤੇ ਸਾਰਾਸਮਾਨ ਲੱਦ ਕੇ ਲੈਜਾਂਦੇ, ਜੋ ਅੱਗੇ ਹੋਰ ਮਹਿੰਗੇ ਭਾਅਵਿਕਦਾ ਸੀ। ਮੈਨੂੰ ਅੱਜ ਵੀਚੇਤੇ ਹੈ ਕਿ ਜਿਸ ਦਿਨਬਹੁਤਖਤਰਨਾਕ ਬੰਬ ਸੁੱਟ੍ਹਣੇ ਹੁੰਦੇ ਸਨ ਤਾਂ ਫੌਜੀ ਪਿੰਡੋ-ਪਿੰਡ ਜਾ ਕੇ ਗੁਰਦਵਾਰੇ ਜਾਂ ਚੌਕੀਦਾਰ ਤੋਂ ਹੋਕਾ ਦਿਵਾ ਕੇ ਲੋਕਾਂ ਨੂੰ ਖਬਰਦਾਰਕਰਦੇ ਕਿ ਬੀੜ ‘ਚ ਭਾਰੀਚਾਂਦਮਾਰੀ ਹੋ ਰਹੀ ਹੈ, ਕੋਈ ਜਾਵੇ ਨਾਪਰਜਾਣਵਾਲੇ ਚੋਰ-ਮੋਰੀਆਂ ਰਾਹੀਂ ਜਾ ਹੀ ਵੜਦੇ ਸਨ।ਮੈਂ ਸੁਣਿਆ ਕਿ ਝੋਕ ਹਰੀਹਰ ਦੇ ਤਿੰਨ ਜੱਟ ਭਰਾਸਨ।ਸਾਰੀ ਜ਼ਮੀਨ ਤੇ ਟਰੈਕਟਰਵੇਚਬੈਠੇ। ਪੱਲੇ ਕੁਝ ਨਾਰਿਹਾ।ਆਖਿਰ ਉਹ ਬੀੜਵਿਚਲੋਹਾ ਚੁਗਣ ਆਉਣ ਲੱਗੇ, ਅਜਿਹਾ ਆਉਣ ਲੱਗੇ ਕਿ ਮੁੜ ਹਟੇ ਹੀ ਨਾ। ਹੋ ਰਹੀਭਾਰੀ ਬੰਬਾਰੀ ਵਿਚਫਟਿਆ ਬੰਬ ਚੁੱਕਣ ਦਾਉਹਨਾਂ ਦਾਤਜਰਬਾ ਖਾਸਾ ਹੋ ਗਿਆ ਹੋਇਆ ਸੀ। ਲੋਹਾ ਚੁੱਕ-ਚੁੱਕ ਕੇ ਪਾਣੀ ਦੇ ਵਗਦੇ ਖਾਲਵਿਚ ਰੱਖੀ ਜਾਂਦੇ ਤੇ ਸਵੇਰੇ ਗਧੀਆਂ ‘ਤੇ ਲੱਦ ਕੇ ਫਿਰੋਜ਼ਪੁਰ ਵੇਚ ਆਉਂਦੇ। ਇਉਂ ਉਨ੍ਹਾਂ ਨੇ ਆਪਣੀਵੇਚੀ ਹੋਈ ਜ਼ਮੀਨ ਤੇ ਟਰੈਕਟਰ ਮੁੜ ਖ੍ਰੀਦਲਏ ਸਨਪਰ ਤਿੰਨਾਂ ਭਰਾਵਾਂ ਦੀ ਮੌਤ ਬੀੜ ‘ਚ ਹੁੰਦੀ ਬੰਬਾਰੀ ਵਿਚ ਹੀ ਹੋਈ ਸੀ।
ੲੲੲ
ਬੀੜ ਨੂੰ ਜਾਣਵਾਲੇ ਟੈਂਕ ਤੇ ਤੋਪਾਂ ਸਾਡੇ ਪਿੰਡ ਵਿਚੋਂ ਦੀ ਹੀ ਲੰਘਦੇ ਸਨ।ਟੈਕਾਂ ਦੀਘੂਕਰ ਸੁਣ ਕੇ ਮੈਨੂੰ ਲੱਗਣ ਲਗਦਾ ਕਿ ਜਿਵੇਂ ਹੁਣੇ ਜੰਗ ਲੱਗ ਚੱਲੀ ਹੈ ਤੇ ਅਸੀਂ ਸਾਰੇ ਪਲਵਿਚ ਹੀ ਫਨਾਂਹ ਹੋ ਜਾਵਾਂਗੇ। ਪਿੰਡ ਫੌਜੀ ਛਾਉਣੀਵਿਚਤਬਦੀਲ ਹੋ ਗਿਆ ਜਾਪਦਾ। ਫੌਜੀ ਟਰੱਕਾਂ ਤੇ ਜੀਪਾਂ ਦਾ ਤਾਂ ਕੋਈ ਲੇਖਾ-ਜੋਖਾ ਹੀ ਨਹੀਂ ਸੀ ਹੁੰਦਾ, ਅੱਗੜ-ਪਿੱਛੜ ਲੰਬੀਕਤਾਰ ਲੱਗ ਜਾਂਦੀ ਧੁਰ ਬੀੜਦੀ ਵੱਟ ਤੱਕ। ਅਜਿਹੇ ਸਮੇਂ ਹੀ ਪਿੰਡਾਂ ਉਤੋਂ ਦੀ ਜ਼ੋਰ-ਜ਼ੋਰ ਨਾਲ ਗਰਜਾਂ ਪਾਉਂਦਾ ਕੋਈ ਫੌਜੀ ਜਹਾਜ਼ ਲੰਘਦਾ ਤੇ ਨੀਲੇ ਅਕਾਸ਼ਉਤੇ ਧੂੰਏਂ ਦੀਲੰਬੀ ਚਿੱਟੀ ਲੀਕਵਾਹਜਾਂਦਾ।ਮੈਂ ਧੌਣ ਚੁੱਕੀ ਕਿੰਨਾ ਕਿੰਨਾਚਿਰਉਤਾਂਹ ਨੂੰ ਦੇਖੀਜਾਂਦਾ ਤੇ ਤੇੜਢਿਲਕਰਹੀਕਛਣੀਸਾਂਭਦਾਘਰ ਜਾ ਕੇ ਮਾਂ ਨੂੰ ਆਖਦਾ, ”ਬੀਬੀਏ, ਮੇਰਾਨਾਲਾ ਢਿੱਲਾ ਹੋ ਗਿਆ, ਕੱਸ ਕੇ ਬੰਨ੍ਹਦੇ।” ਢਿਲਕੇ ਕੱਛੇ ਦਾਨਾਲਾ ਕੱਸ ਕੇ ਬੰਨ੍ਹਦੀ ਮਾਂ ਪਿਆਰਨਾਲਕਦੇ ਗੱਲ੍ਹ ‘ਤੇ ਪੋਲਾ ਜਿਹਾ ਠੋਲ੍ਹਾਮਾਰਦੀ ਤੇ ਮੂੰਹ ਚੁੰਮ ਲੈਂਦੀ। ( ਚਲਦਾ)

Check Also

ਫੋਨ ਡੱਬੀ ਦੇ ਕੈਦੀ!

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਹਰ ਕੋਈ ਮੋਬਾਈਲਫੋਨਨਾਲ ਹੀ ਖੇਡਦਾਦਿਸਰਿਹਾ ਹੈ। ਹੁਣ …