Breaking News
Home / ਪੰਜਾਬ / ਨਸ਼ੇ ਨੇ ਤਰਨਤਾਰਨ ਅਤੇ ਫਿਰੋਜ਼ਪੁਰ ‘ਚ ਲਈਆਂ ਦੋ ਹੋਰ ਜਾਨਾਂ

ਨਸ਼ੇ ਨੇ ਤਰਨਤਾਰਨ ਅਤੇ ਫਿਰੋਜ਼ਪੁਰ ‘ਚ ਲਈਆਂ ਦੋ ਹੋਰ ਜਾਨਾਂ

ਕਿਤੇ ਨਸ਼ੇ ਦੀ ਘਾਟ ਅਤੇ ਕਿਤੇ ਨਸ਼ੇ ਦੀ ਓਵਰ ਡੋਜ਼ ਨਾਲ ਹੋ ਰਹੀਆਂ ਹਨ ਮੌਤਾਂ
ਤਰਨਤਾਰਨ/ਬਿਊਰੋ ਨਿਊਜ਼
ਤਰਨਤਾਰਨ ‘ਚ ਪੈਂਦੇ ਝਬਾਲ ਦੇ ਪਿੰਡ ਭੁੱਚਰ ਕਲਾਂ ਵਿਚ ਇੱਕ ਨੌਜਵਾਨ ਦੀ ਨਸ਼ਾ ਨਾ ਮਿਲਣ ਕਾਰਨ ਮੌਤ ਹੋ ਗਈ। ਮ੍ਰਿਤਕ 22 ਸਾਲਾ ਬਲਜਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਦੱਸਿਆ ਜਾ ਰਿਹਾ ਹੈ ਕਿ ਬਲਜਿੰਦਰ ਸਿੰਘ ਸਮੈਕ ਪੀਣ ਦਾ ਆਦੀ ਸੀ। ਪਿਛਲੇ ਦਿਨਾਂ ਤੋਂ ਨਸ਼ਾ ਨਾ ਮਿਲਣ ਕਾਰਨ ਉਸ ਦੀ ਨਸ਼ੇ ਦੀ ਪੂਰਤੀ ਨਹੀਂ ਹੋ ਰਹੀ ਸੀ, ਜਿਸ ਕਾਰਨ ਅੱਜ ਤੜਕਸਾਰ ਉਸ ਨੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਪੰਜ ਦਿਨ ਪਹਿਲਾਂ ਵੀ ਨਸ਼ਿਆਂ ਕਾਰਨ ਇਸ ਪਿੰਡ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ।
ਇਸੇ ਦੌਰਾਨ ਫਿਰੋਜ਼ਪੁਰ ‘ਚ ਪੈਂਦੇ ਪਿੰਡ ਕਾਲੇ ਕੇ ਹਿਥਾੜ ਵਿਚ ਵੀ ਇੱਕ ਨੌਜਵਾਨ ਦੀ ਨਸ਼ਿਆਂ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਮ੍ਰਿਤਕ ਤੋਤਾ ਸਿੰਘ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀ ਅਤੇ ਲੰਘੀ ਰਾਤ ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੌਤ ਹੋ ਗਈ।

Check Also

ਅੰਮ੍ਰਿਤਸਰ ‘ਚ ਅੱਤਵਾਦੀ ਹਮਲਾ

ਨਿਰੰਕਾਰੀ ਭਵਨ ਵਿਚ ਸਤਸੰਗ ਮੌਕੇ ਸੁੱਟਿਆ ਗ੍ਰਨੇਡ 3 ਵਿਅਕਤੀਆਂ ਦੀ ਮੌਤ, 22 ਜ਼ਖ਼ਮੀ ਮੁੱਖ ਮੰਤਰੀ …