Breaking News
Home / ਭਾਰਤ / ਨਰਿੰਦਰ ਮੋਦੀ ਦੀ ਰੈਲੀ ਦੌਰਾਨ ਡਿੱਗਿਆ ਪੰਡਾਲ, ਕਈ ਵਿਅਕਤੀ ਜ਼ਖ਼ਮੀ

ਨਰਿੰਦਰ ਮੋਦੀ ਦੀ ਰੈਲੀ ਦੌਰਾਨ ਡਿੱਗਿਆ ਪੰਡਾਲ, ਕਈ ਵਿਅਕਤੀ ਜ਼ਖ਼ਮੀ

ਜ਼ਖ਼ਮੀਆਂ ਦਾ ਹਾਲ ਜਾਨਣ ਲਈ ਹਸਪਤਾਲ ਪਹੁੰਚੇ ਮੋਦੀ
ਮਿਦਨਾਪੋਰ/ਬਿਊਰੋ ਨਿਊਜ਼
ਪੱਛਮੀ ਬੰਗਾਲ ਦੇ ਜ਼ਿਲ੍ਹਾ ਮਿਦਨਾਪੋਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਰੈਲੀ ਨੂੰ ਸੰਬੋਧਨ ਕਰਨ ਗਏ ਸਨ। ਜਿਥੇ ਸਵੇਰ ਤੋਂ ਹੀ ਬਰਸਾਤ ਦੇ ਮੌਸਮ ਦੇ ਚੱਲਦਿਆਂ ਬੂੰਦਾ ਬਾਂਦੀ ਹੋ ਰਹੀ ਸੀ। ਜਦੋਂ ਪ੍ਰਧਾਨ ਮੰਤਰੀ ਸਟੇਜ ਭਾਸ਼ਣ ਦੇ ਰਹੇ ਸਨ ਤੇ ਦੂਜੇ ਪਾਸੇ ਰੈਲੀ ਵਿਚ ਪੰਡਾਲ ਦਾ ਇੱਕ ਪਾਸਾ ਡਿੱਗ ਗਿਆ ਜਿਸ ਨਾਲ ਘੱਟੋ ਘੱਟ 25 ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਜਿਵੇਂ ਹੀ ਪੰਡਾਲ ਡਿਗਦਾ ਵੇਖਿਆ, ਉਵੇਂ ਹੀ ਆਪਣਾ ਭਾਸ਼ਣ ਦੇਣਾ ਬੰਦ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਮੋਦੀ ਬਾਅਦ ਵਿਚ ਜ਼ਖਮੀਆਂ ਦਾ ਹਾਲ ਚਾਲ ਪੁੱਛਣ ਹਸਪਤਾਲ ਵੀ ਪਹੁੰਚੇ।

Check Also

ਵਾਜਪਾਈ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਵਾਮੀ ਅਗਨੀਵੇਸ਼ ਨਾਲ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਝੜਪ

ਅਗਨੀਵੇਸ਼ ਨੇ ਕਿਹਾ, ਲੋਕ ਮੈਨੂੰ ਗੱਦਾਰ ਗੱਦਾਰ ਕਹਿਣ ਲੱਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿਚ ਭਾਜਪਾ …