Breaking News
Home / ਪੰਜਾਬ / ਨਕਸਲੀਆਂ ਨਾਲ ਮੁਕਾਬਲੇ ‘ਚ ਫਾਜ਼ਿਲਕਾ ਦੇ ਜਵਾਨ ਸਮੇਤ ਦੋ ਸ਼ਹੀਦ, ਇਕ ਜ਼ਖ਼ਮੀ

ਨਕਸਲੀਆਂ ਨਾਲ ਮੁਕਾਬਲੇ ‘ਚ ਫਾਜ਼ਿਲਕਾ ਦੇ ਜਵਾਨ ਸਮੇਤ ਦੋ ਸ਼ਹੀਦ, ਇਕ ਜ਼ਖ਼ਮੀ

ਸ਼ਹੀਦ ਮੁਖਤਿਆਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਹੋਇਆ ਸਸਕਾਰ
ਫਾਜ਼ਿਲਕਾ/ਬਿਊਰੋ ਨਿਊਜ਼
ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿਚ ਐਤਵਾਰ ਸਵੇਰੇ ਨਕਸਲੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਏ ਮੁਕਾਬਲੇ ਵਿਚ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਫੱਤੂ ਵਾਲਾ ਦੇ ਮੁਖਤਿਆਰ ਸਿੰਘ ਸਮੇਤ ਬੀਐਸਐਫ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਇਕ ਜਵਾਨ ਜ਼ਖ਼ਮੀ ਹੋ ਗਿਆ। ਗ੍ਰਾਮ ਮਹਿਲਾ ਕੈਂਪ ਤੋਂ ਬੀਐਸਐਫ ਦੀ 114 ਬਟਾਲੀਅਨ ਦੇ ਜਵਾਨ ਗਸ਼ਤ ‘ਤੇ ਗਏ ਸਨ। ਐਤਵਾਰ ਤੜਕੇ ਕਰੀਬ ਤਿੰਨ ਵਜੇ ਜਵਾਨ ਵਾਪਸ ਪਰਤ ਰਹੇ ਸਨ ਤਾਂ ਨਕਸਲੀਆਂ ਨੇ ਸੁਰੱਖਿਆ ਜਵਾਨਾਂ ‘ਤੇ ਘਾਤ ਲਗਾ ਕੇ ਹਮਲਾ ਕਰ ਦਿੱਤਾ। ਦੋਵੇਂ ਪਾਸਿਆਂ ਵਿਚ ਕਰੀਬ ਇਕ ਘੰਟਾ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਫੱਤੂ ਵਾਲਾ ਦੇ ਮੁਖਤਿਆਰ ਸਿੰਘ ਅਤੇ ਰਾਜਸਥਾਨ ਦੇ ਲੋਕੇਂਦਰ ਸਿੰਘ ਸ਼ਹੀਦ ਹੋ ਗਏ, ਜਦਕਿ ਪੱਛਮੀ ਬੰਗਾਲ ਦਾ ਸੰਦੀਪ ਜ਼ਖ਼ਮੀ ਹੋ ਗਿਆ। ਮੁਖਤਿਆਰ ਸਿੰਘ ਦੇ ਪਰਿਵਾਰ ਵਿਚ ਮਾਤਾ-ਪਿਤਾ, ਪਤਨੀ, 13 ਸਾਲ ਦਾ ਬੇਟਾ ਅਤੇ 10 ਸਾਲ ਦੀ ਬੇਟੀ ਹੈ। ਮੁਖਤਿਆਰ ਸਿੰਘ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿਚ ਸਰਕਾਰੀ ਅਤੇ ਫ਼ੌਜੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿਤੀ ਗਈ।

Check Also

ਫ਼ਿਰੋਜ਼ਪੁਰ ਤੋਂ ਸੁਖਬੀਰ ਬਾਦਲ ਤੇ ਬਠਿੰਡਾ ਤੋਂ ਹਰਸਿਮਰਤ ਬਾਦਲ ਅਕਾਲੀ ਦਲ ਦੇ ਉਮੀਦਵਾਰ

ਹੰਸ ਰਾਜ ਹੰਸ ਨੂੰ ਭਾਜਪਾ ਨੇ ਉਤਰੀ-ਪੱਛਮੀ ਦਿੱਲੀ ਸੀਟ ਤੋਂ ਦਿੱਤੀ ਟਿਕਟ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ …