Breaking News
Home / ਭਾਰਤ / ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦਿੱਤੀ ਸਲਾਹ

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦਿੱਤੀ ਸਲਾਹ

ਵਿਆਹਾਂ ‘ਤੇ ਹੋਏ ਖਰਚ ਦਾ ਹਿਸਾਬ-ਕਿਤਾਬ ਦੇਣਾ ਲਾਜ਼ਮੀ ਕਰੇ ਸਰਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਜੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੀ ਸਲਾਹ ਮੰਨ ਲਈ ਤਾਂ ਜਲਦੀ ਹੀ ਵਿਆਹਾਂ ‘ਤੇ ਹੋਣ ਵਾਲੇ ਖਰਚ ਦਾ ਹਿਸਾਬ-ਕਿਤਾਬ ਲੋਕਾਂ ਨੂੰ ਸਰਕਾਰ ਨੂੰ ਦੇਣਾ ਪਵੇਗਾ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਵਿਆਹਾਂ ਵਿਚ ਹੋਏ ਖਰਚਿਆਂ ਦਾ ਹਿਸਾਬ-ਕਿਤਾਬ ਦੱਸਣਾ ਜ਼ਰੂਰੀ ਕਰਾਰ ਦੇਣ ਸਬੰਧੀ ਵਿਚਾਰ ਕਰੇ। ਅਦਾਲਤ ਨੇ ਇਹ ਵੀ ਕਿਹਾ ਕਿ ਮੁੰਡੇ ਤੇ ਕੁੜੀ ‘ਤੇ ਅਧਾਰਿਤ ਦੋਵਾਂ ਧਿਰਾਂ ਨੂੰ ਵਿਆਹ ‘ਤੇ ਹੋਏ ਖਰਚੇ ਨੂੰ ਮੈਰਿਜ ਅਫਸਰ ਨੂੰ ਦੱਸਣਾ ਜ਼ਰੂਰੀ ਕਰਾਰ ਦੇਣਾ ਚਾਹੀਦਾ ਹੈ। ਸਰਕਾਰ ਨੂੰ ਇਸ ਸਬੰਧੀ ਨਿਯਮ ਬਣਾਉਣ ਬਾਰੇ ਹੁਣ ਤੋਂ ਹੀ ਵਿਚਾਰ ਕਰਨਾ ਹੋਵੇਗਾ। ਇਸ ਨਾਲ ਦਾਜ ਦੇ ਲੈਣ-ਦੇਣ ‘ਤੇ ਵੀ ਰੋਕ ਲੱਗ ਸਕੇਗੀ।

Check Also

ਡੇਰਾ ਮੁਖੀ ਨੂੰ ਮਾਫੀ ਦੇਣ ਦੇ ਮਾਮਲੇ ‘ਚ ਘਿਰੇ ਅਕਸ਼ੇ ਕੁਮਾਰ ਨੇ ਤੋੜੀ ਚੁੱਪ

ਕਿਹਾ – ਮੈਂ ਕਦੇ ਕਿਸੇ ਰਾਮ ਰਹੀਮ ਨੂੰ ਮਿਲਿਆ ਹੀ ਨਹੀਂ ਮੁੰਬਈ/ਬਿਊਰੋ ਨਿਊਜ਼ ਬੇਅਦਬੀ ਮਾਮਲਿਆਂ …