Breaking News
Home / ਪੰਜਾਬ / ਗੈਂਗਸਟਰ ਦਿਲਪ੍ਰੀਤ ਸਿੰਘ ਦਾ ਇਕ ਹੋਰ ਸਾਥੀ ਗ੍ਰਿਫਤਾਰ

ਗੈਂਗਸਟਰ ਦਿਲਪ੍ਰੀਤ ਸਿੰਘ ਦਾ ਇਕ ਹੋਰ ਸਾਥੀ ਗ੍ਰਿਫਤਾਰ

ਨੰਗਲ ਨੇੜਲੇ ਪਿੰਡ ਭਾਲਾਨ ਦਾ ਰਹਿਣ ਵਾਲਾ ਹੈ ਅਰੁਣ ਕੁਮਾਰ
ਮੋਹਾਲੀ/ਬਿਊਰੋ ਨਿਊਜ਼
ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਨੂੰ ਪਨਾਹ ਦੇਣ ਵਾਲੇ ਇੱਕ ਵਿਅਕਤੀ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਕਾਬੂ ਕੀਤਾ ਗਿਆ ਹੈ। ਅਰੁਣ ਕੁਮਾਰ ਨਾਮੀ ਇਹ ਵਿਅਕਤੀ ਨੰਗਲ ਦੇ ਭਾਲਾਨ ਪਿੰਡ ਦਾ ਰਹਿਣ ਵਾਲਾ ਹੈ। ਅਰੁਣ ‘ਤੇ ਇਹ ਇਲਜ਼ਾਮ ਹੈ ਕਿ ਉਸ ਨੇ ਦਿਲਪ੍ਰੀਤ ਨੂੰ ਪਨਾਹ ਦਿੱਤੀ ਸੀ। ਇਸ ਦੇ ਨਾਲ ਹੀ ਉਹ ਦਿਲਪ੍ਰੀਤ ਕੋਲੋਂ ਨਸ਼ੇ ਦਾ ਹਿੱਸਾ ਵੀ ਰੱਖਦਾ ਸੀ। ਜ਼ਿਕਰਯੋਗ ਹੈ ਕਿ ਦਿਲਪ੍ਰੀਤ ਨੂੰ ਪਿਛਲੇ ਦਿਨੀਂ ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਦਿਲਪ੍ਰੀਤ ਨੂੰ ਪਨਾਹ ਦੇਣ ਵਾਲੀਆਂ ਉਸ ਦੀਆਂ ਦੋ ਸਹੇਲੀਆਂ ਰੁਪਿੰਦਰ ਕੌਰ ਤੇ ਹਰਪ੍ਰੀਤ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦਿਲਪ੍ਰੀਤ ‘ਤੇ 25 ਦੇ ਕਰੀਬ ਮਾਮਲੇ ਦਰਜ ਹਨ। ਚੇਤੇ ਰਹੇ ਕਿ ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਹਮਲਾ ਕਰਨ ਤੋਂ ਬਾਅਦ ਹੀ ਦਿਲਪ੍ਰੀਤ ਜ਼ਿਆਦਾ ਚਰਚਾ ਵਿਚ ਆਇਆ ਸੀ।

Check Also

ਕਾਨੂੰਨੀ ਪਿੰਜਰੇ ਵਿਚ ਫਸਿਆ ‘ਸਿੱਧੂ ਦਾ ਤਿੱਤਰ’

ਜੰਗਲੀ ਜੀਵ ਸੁਰੱਖਿਆ ਨਾਲ ਜੁੜੇ ਕਾਰਕੁੰਨ ਨੇ ਸਿੱਧੂ ਖਿਲਾਫ ਕੀਤੀ ਸ਼ਿਕਾਇਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ …